Health News: ਕਣਕ ਦੀਆਂ ਪੱਤੀਆਂ ਦਾ ਰਸ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦੈ
Published : Feb 7, 2024, 7:26 am IST
Updated : Feb 7, 2024, 7:26 am IST
SHARE ARTICLE
Benefits Of Drinking Wheatgrass Juice
Benefits Of Drinking Wheatgrass Juice

ਕਣਕ ਦੀਆਂ ਪੱਤੀਆਂ ਦਾ ਰਸ ਸਾਧਾਰਣ ਜ਼ੁਕਾਮ ਤੋਂ ਲੈ ਕੇ ਕੈਂਸਰ ਤਕ ਵਰਗੀਆਂ ਲਗਭਗ 350 ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦਾ ਹੈ।

Health News: ਕਣਕ ਦੀਆਂ ਪੱਤੀਆਂ ਦਾ ਰਸ ਸਾਧਾਰਣ ਜ਼ੁਕਾਮ ਤੋਂ ਲੈ ਕੇ ਕੈਂਸਰ ਤਕ ਵਰਗੀਆਂ ਲਗਭਗ 350 ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਰਖਦਾ ਹੈ।  ਸੱਭ ਤੋਂ ਪਹਿਲਾਂ ਇਸ ਨੂੰ ਉਗਾਉਣ ਲਈ ਉਪਜਾਊ ਮਿੱਟੀ ਚਾਹੀਦੀ ਹੈ, ਜਿਸ ਵਿਚ ਕਿਸੇ ਪ੍ਰਕਾਰ ਦੀਆਂ ਕੋਈ ਰਸਾਇਣਕ ਦਵਾਈਆਂ ਨਾ ਵਰਤੀਆਂ ਹੋਣ। ਦੋ ਹਿੱਸੇ ਮਿੱਟੀ ਅਤੇ ਇਕ ਹਿੱਸਾ ਗੋਬਰ ਦੀ ਖਾਦ ਨੂੰ ਮਿਲਾ ਕੇ ਜੈਵਿਕ ਖਾਦ ਤਿਆਰ ਕੀਤੀ ਜਾਵੇ। ਮਿੱਟੀ ਨੂੰ ਦਬਣਾ ਨਹੀਂ ਬਲਕਿ ਹਲਕਾ-ਹਲਕਾ ਰਖਣਾ ਹੈ।

100 ਗ੍ਰਾਮ ਕਣਕ ਦੇ ਬੀਜ ਲੈ ਕੇ ਉਨ੍ਹਾਂ ਨੂੰ ਛੇ ਤੋਂ ਅੱਠ ਘੰਟੇ ਤਕ ਪਾਣੀ ਵਿਚ ਭਿਉਂ ਕੇ ਰੱਖੋ। ਇਸ ਤੋਂ ਜ਼ਿਆਦਾ ਦੇਰ ਤਕ ਰਹਿਣ ਤੇ ਇਸ ਵਿਚਲੇ ਜੈਵਿਕ ਤੱਤ ਖ਼ਤਮ ਹੋ ਜਾਂਦੇ ਹਨ। ਫਿਰ ਸੂਤੀ ਜਾਂ ਖੱਦਰ ਦੇ ਕਪੜੇ ਵਿਚ 15-16 ਘੰਟੇ ਲਈ ਬੰਨ੍ਹੋ। ਉਸ ਤੋਂ ਬਾਅਦ ਕਣਕ ਦੇ ਦਾਣਿਆਂ ਨੂੰ ਗਮਲਿਆਂ ਵਿਚ ਇਸ ਤਰ੍ਹਾਂ ਵਿਛਾਉਣਾ ਹੈ ਕਿ ਦਾਣੇ ਉਪਰ ਦਾਣੇ ਨਾ ਚੜ੍ਹਨ। ਪਾਣੀ ਦੇ ਛਿੱਟੇ ਮਾਰ ਕੇ ਉਨ੍ਹਾਂ ਨੂੰ ਹਲਕੀ ਮਿੱਟੀ ਦੀ ਪਰਤ ਨਾਲ ਢੱਕ ਦਿਉ। ਉਸ ਉਪਰ ਸੂਤੀ ਕਪੜਾ ਗਿੱਲਾ ਕਰ ਕੇ ਵਿਛਾ ਦਿਤਾ ਜਾਵੇ ਅਤੇ ਪਾਣੀ ਦੇ ਛਿੱਟੇ ਦਿਨ ਵਿਚ ਦੋ ਤਿੰਨ ਵਾਰ ਦਿਤੇ ਜਾਣ ਅਤੇ ਗਮਲਿਆਂ ਨੂੰ ਠੰਢੀ ਥਾਂ ਤੇ ਰਖਿਆ ਜਾਵੇ ਜਿਥੇ ਤਾਪਮਾਨ 30 ਡਿਗਰੀ ਤੋਂ ਵੱਧ ਨਾ ਹੋਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੂਰਜ ਦੀ ਸਿੱਧੀ ਰੌਸ਼ਨੀ ਤੋਂ ਇਸ ਨੂੰ ਬਚਾਅ ਕੇ ਰਖਿਆ ਜਾਵੇ। ਲਗਭਗ 36 ਘੰਟੇ ਬਾਅਦ ਕਪੜਾ ਹਟਾ ਦੇਣਾ ਹੈ ਅਤੇ ਮਿੱਟੀ ਵਿਚੋਂ ਸਿਰੇ ਨਿਕਲੇ ਦਿਸਣਗੇ। ਰੋਜ਼ਾਨਾ ਇਕ ਗਮਲੇ ਵਿਚ ਕਣਕ ਬੀਜ ਕੇ ਸਤਵੇਂ ਦਿਨ ਤਕ ਕਣਕ ਦੀਆਂ ਪੱਤੀਆਂ ਹੋ ਜਾਂਦੀਆਂ ਹਨ।  ਆਮ ਤੌਰ ’ਤੇ ਸੱਤ ਦਿਨਾਂ ਵਿਚ 5-6 ਇੰਚ ਕਣਕ ਦੀਆਂ ਪੱਤੀਆਂ ਹੋਣ ਤੇ ਇਸ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਜਾਵੇ। ਕੂੰਡੇ ਸੋਟੇ ਨਾਲ ਦੋ-ਤਿੰਨ ਵਾਰ ਕੁੱਟ ਕੇ ਇਸ ਦਾ ਰਸ ਕੱਢ ਲਿਆ ਜਾਵੇ।

ਕੋਸ਼ਿਸ਼ ਕੀਤੀ ਜਾਵੇ ਕਿ ਰਸ ਦਾ ਸੇਵਨ ਸਵੇਰੇ ਖ਼ਾਲੀ ਪੇਟ ਕੀਤਾ ਜਾਵੇ ਜਾਂ ਰਸ ਪੀਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਬਾਅਦ ਕੁੱਝ ਨਾ ਖਾਧਾ ਜਾਵੇ। ਜਿੰਨਾ ਜਲਦੀ ਹੋ ਸਕੇ ਰਸ ਦਾ ਸੇਵਨ ਕਰ ਲਿਆ ਜਾਵੇ ਕਿਉਂਕਿ ਰਸ ਵਿਚਲੇ ਪੌਸ਼ਟਿਕ ਤੱਤ 3 ਘੰਟਿਆਂ ਦੇ ਅੰਦਰ-ਅੰਦਰ ਖ਼ਤਮ ਹੋ ਜਾਂਦੇ ਹਨ। ਕਣਕ ਦੇ ਰਸ ਵਿਚ ਨਮਕ, ਨਿੰਬੂ, ਚੀਨੀ ਆਦਿ ਨਾ ਮਿਲਾਇਆ ਜਾਵੇ। ਰਸ ਵਿਚਲੇ ਐਂਟੀ ਆਕਸਾਈਡ ਸਰੀਰ ਵਿਚਲੀਆਂ ਅਸ਼ੁਧੀਆਂ ਅਤੇ ਹਾਨੀਕਾਰਕ ਜੀਵਾਣੂਆਂ ਤੋਂ ਰਖਿਆ ਕਰਨ ਵਿਚ ਸਹਾਇਕ ਹੁੰਦੇ ਹਨ।

 (For more Punjabi news apart from Health News Benefits Of Drinking Wheatgrass Juice , stay tuned to Rozana Spokesman)

Tags: health news

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement