
ਰੋਜ਼ਾਨਾ ਜਿੰਦਗੀ ਵਿਚ ਕੁਝ ਅਜਿਹਾ ਹੁੰਦਾ ਹੈ, ਜਿਸਦੀ ਵਜ੍ਹਾ ਨਾਲ ਵਿਅਕਤੀ ਤਣਾਅ ਦੀ ਚਪੇਟ ਵਿਚ ਆ ਜਾਂਦਾ ਹੈ।
ਵਾਸ਼ਿੰਗਟਨ : ਰੋਜ਼ਾਨਾ ਜਿੰਦਗੀ ਵਿਚ ਕੁਝ ਅਜਿਹਾ ਹੁੰਦਾ ਹੈ, ਜਿਸਦੀ ਵਜ੍ਹਾ ਨਾਲ ਵਿਅਕਤੀ ਤਣਾਅ ਦੀ ਚਪੇਟ ਵਿਚ ਆ ਜਾਂਦਾ ਹੈ। ਤਣਾਅ ਦੇ ਕਾਰਨ ਫਿਰ ਕਿਸੇ ਵੀ ਕੰਮ ਵਿਚ ਮਨ ਨਹੀਂ ਲੱਗਦਾ। ਅਜਿਹਾ ਨਹੀਂ ਕਿ ਤਣਾਅ ਸਿਰਫ ਦਫ਼ਤਰ ਵਿਚ ਹੀ ਹੁੰਦਾ ਹੈ, ਕਈ ਵਾਰ ਅਸੀਂ ਆਪਣੇ ਆਪ ਆਪਣੀਆਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਤਣਾਅ ਵਿੱਚ ਆ ਜਾਂਦੇ ਹਾਂ। ਅਜਿਹੇ ਵਿਚ ਤਣਾਅ ਘੱਟ ਕਰਨ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਤੁਹਾਡੇ ਮਾਨਸਿਕ ਦੇ ਨਾਲ ਸਰੀਰਕ ਸਿਹਤ 'ਤੇ ਵੀ ਹਾਵੀ ਹੋਣ ਲੱਗਦਾ ਹੈ।
punching bag designed to deal with stress
ਨਿਊਯਾਰਕ ਦੇ ਇਕ ਡਿਜ਼ਾਈਨ ਸਟੂਡੀਓ ਨੇ ਕਰਮਚਾਰੀਆਂ ਨੂੰ ਤਣਾਅ ਮੁਕਤ ਕਰਨ ਦਾ ਅਨੋਖਾ ਤਰੀਕਾ ਲੱਭਿਆ ਹੈ। ਸਟੂਡੀਓ ਨੇ ਸੜਕਾਂ 'ਤੇ ਕਈ ਥਾਂ ਪੰਚਿੰਗ ਬੈਗ ਲਗਾਏ ਹਨ ਤਾਂ ਜੋ ਲੋਕ ਉਨ੍ਹਾਂ ਨੂੰ ਮੁੱਕੇ-ਲੱਤਾਂ ਮਾਰ ਕੇ ਖੁਦ ਨੂੰ ਤਣਾਅ ਮੁਕਤ ਕਰ ਸਕਣ। ਨਿਊਯਾਰਕ ਦੀਆਂ ਸੜਕਾਂ 'ਤੇ ਲੋਕਾਂ ਨੂੰ ਇਨ੍ਹਾਂ ਪੰਚਿੰਗ ਬੈਗਾਂ 'ਤੇ ਮੁੱਕੇ ਮਾਰ ਕੇ ਗੁੱਸਾ ਕੱਢਦੇ ਦੇਖਿਆ ਜਾ ਸਕਦਾ ਹੈ।
punching bag designed to deal with stress
ਜਿਸ ਸਟੂਡੀਓ ਨੇ ਸੜਕਾਂ 'ਤੇ ਇਹ ਪੰਚਿੰਗ ਬੈਗ ਲਗਾਏ ਹਨ ਉਸ ਦਾ ਨਾਂ ਹੈ, ਡੋਂਟ ਟੇਕ ਦਿਸ ਰਾਗ ਵੇ। ਇਹ ਜਾਰਜ਼ੀਆ ਦਾ ਡਿਜ਼ਾਈਨ ਸਟੂਡੀਓ ਹੈ। ਜਿਸ ਦਾ ਉਦੇਸ਼ ਆਪਣੇ ਡਿਜ਼ਾਈਨਾਂ ਤੋਂ ਗੰਭੀਰ ਮਾਮਲਿਆਂ ਨੂੰ ਹਲਕਾ ਕਰਨਾ ਹੈ। ਸਟੂਡੀਓ ਨੇ ਇਸ ਦਾ ਆਈਡੀਆ ਨਿਊਯਾਰਕ ਡਿਜ਼ਾਈਨ ਵੀਕ 'ਚ ਪੇਸ਼ ਕੀਤਾ ਸੀ। ਸਟੂਡੀਓ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਭਾਵਨਾਵਾਂ ਨੂੰ ਜ਼ਾਹਿਰ ਹੋਣ ਦਾ ਮੌਕਾ ਦੇਣਾ ਚਾਹੁੰਦੇ ਹਨ, ਜੋ ਇਕ ਆਮ ਸ਼ਖਸ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਨਹੀਂ ਕਰ ਪਾਉਂਦਾ ਹੈ।