ਚੀਨ-ਭਾਰਤ ਸਰਹੱਦ 'ਤੇ ਤਣਾਅ ਬਰਕਰਾਰ : ਪੈਂਟਾਗਨ
Published : May 3, 2019, 8:03 pm IST
Updated : May 3, 2019, 8:03 pm IST
SHARE ARTICLE
China uses Doklam like strategies to pursue its objectives: Pentagon
China uses Doklam like strategies to pursue its objectives: Pentagon

ਪੈਂਟਾਗਨ ਨੇ ਕਿਹਾ ਕਿ ਚੀਨ ਦੀ ਵੈਸਟਰਨ ਥੀਏਟਰ ਕਮਾਂਡ ਦਾ ਰੁਖ ਭਾਰਤ ਅਤੇ ਅਤਿਵਾਦ ਰੋਕੂ ਮਿਸ਼ਨਾਂ ਵੱਲ ਹੈ

ਵਾਸ਼ਿੰਗਟਨ : ਪੈਂਟਾਗਨ ਨੇ ਇਕ ਰੀਪੋਰਟ ਵਿਚ ਅਮਰੀਕੀ ਕਾਂਗਰਸ ਨੂੰ ਦਸਿਆ ਕਿ ਚੀਨ ਅਤੇ ਭਾਰਤ ਵਿਚਾਲੇ ਸਰਹੱਦ 'ਤੇ ਤਣਾਅ ਬਣਿਆ ਹੋਇਆ ਹੈ ਪਰ ਦੋਹਾਂ ਦੇਸ਼ਾਂ ਨੇ ਅਜੇ ਤਕ ਇਨ੍ਹਾਂ ਮਤਭੇਦਾਂ ਨੂੰ ਉਸ ਪੱਧਰ ਤਕ ਪਹੁੰਚਣ ਤੋਂ ਰੋਕ ਰਖਿਆ ਹੈ ਜਦੋਂ 73 ਦਿਨ ਤਕ ਡੋਕਲਾਮ ਵਿਚ ਗਤੀਰੋਧ ਦੀ ਸਥਿਤੀ ਬਣੀ ਰਹੀ ਸੀ। ਪੈਂਟਾਗਨ ਨੇ ਕਾਂਗਰਸ ਨੂੰ ਦਿਤੀ ਅਪਣੀ ਸਾਲਾਨਾ ਰੀਪੋਰਟ ਵਿਚ ਕਿਹਾ ਕਿ ਅਪਣੀ ਸਰਗਰਮ ਰਖਿਆ ਰਣਨੀਤੀ ਦੇ ਤਹਿਤ ਚੀਨ ਦੇ ਨੇਤਾ ਅਪਣੇ ਦੇਸ਼ ਦੇ ਰਣਨੀਤਕ ਮਕਸਦਾਂ ਦੀ ਪੂਰਤੀ ਲਈ ਅਜਿਹੇ ਤਰੀਕੇ ਅਪਣਾਉਂਦੇ ਹਨ ਜਿਨ੍ਹਾਂ ਵਿਚ ਹਥਿਆਰਬੰਦ ਸੰਘਰਸ਼ ਨਾ ਹੋਣ।

ChinaChina

ਰੀਪੋਰਟ ਮੁਤਾਬਕ ਗਤੀਵਿਧੀਆਂ ਨੂੰ ਇਸ ਤਰ੍ਹਾਂ ਤੈਅ ਕੀਤਾ ਜਾਂਦਾ ਹੈ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਅਤੇ ਭਾਈਵਾਲ ਦੇਸ਼ਾਂ ਜਾਂ ਭਾਰਤ ਤੇ ਭੂਟਾਨ ਦੇ ਨਾਲ ਲੱਗਦੀ ਇਸ ਦੀ ਸਰਹੱਦ ਦੇ ਖੇਤਰ ਵਿਚ ਵੀ ਚੀਨ ਦੇ ਖੇਤਰੀ ਅਤੇ ਸਮੁੰਦਰੀ ਦਾਅ ਵਿਚ ਇਹ ਤਰੀਕੇ ਖਾਸ ਤੌਰ 'ਤੇ ਨਜ਼ਰ ਆਉਂਦੇ ਹਨ। ਚੀਨ ਦਾ ਦਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ਵਿਚ ਖੇਤਰੀ ਵਿਵਾਦ ਚੱਲ ਰਿਹਾ ਹੈ। ਬੀਜਿੰਗ ਲਗਭਗ ਪੂਰੇ ਦਖਣੀ ਚੀਨ ਸਾਗਰ 'ਤੇ ਅਪਣਾ ਦਾਅਵਾ ਕਰਦਾ ਹੈ, ਉਥੇ ਹੀ ਦਖਣੀ ਚੀਨ ਸਾਗਰ ਦੇ ਟਾਪੂਆਂ 'ਤੇ ਵੀਅਤਨਾਮ, ਫਿਲਪੀਨ, ਮਲੇਸ਼ੀਆ, ਬਰੂਨੇਈ ਅਤੇ ਤਾਈਵਾਨ ਵੀ ਦਾਅਵੇ ਕਰਦੇ ਹਨ।

doklamDoklam

ਪੈਂਟਾਗਨ ਨੇ ਕਿਹਾ ਕਿ ਚੀਨ ਦੀ ਵੈਸਟਰਨ ਥੀਏਟਰ ਕਮਾਂਡ (ਡਬਲਿਊ.ਟੀ.ਸੀ.) ਦਾ ਰੁਖ ਭਾਰਤ ਅਤੇ ਅਤਿਵਾਦ ਰੋਕੂ ਮਿਸ਼ਨਾਂ ਵੱਲ ਹੈ ਅਤੇ ਭੂਗੋਲਿਕ ਤੌਰ 'ਤੇ ਇਹ ਦੇਸ਼ ਦੇ ਅੰਦਰ ਸਭ ਤੋਂ ਵੱਡੀ ਥੀਏਟਰ ਕਮਾਨ ਹੈ। ਰੀਪੋਰਟ ਮੁਤਾਬਕ ਭਾਰਤ-ਚੀਨ ਸਾਗਰ 'ਤੇ ਡੇਮਚੋਕ ਵਿਚ 2018 ਵਿਚ ਬਣ ਰਹੇ ਗਤੀਰੋਧ ਦੇ ਬਾਵਜੂਦ ਚੀਨ ਅਤੇ ਭਾਰਤ ਨੇ ਹੁਣ ਤਕ ਅਪਣੀ ਅਸਹਿਮਤੀਆਂ ਨੂੰ ਇਸ ਪੱਧਰ ਤਕ ਪਹੁੰਚਣ ਤੋਂ ਰੋਕਿਆ ਹੈ ਜਿੰਨਾ 2017 ਵਿਚ ਡੋਕਲਾਮ ਵਿਚ ਗਤੀਰੋਧ ਦੀ ਸਥਿਤੀ ਸਮੇਂ ਰਿਹਾ ਸੀ।

DoklamDoklam

ਉਨ੍ਹਾਂ ਨੇ ਕਿਹਾ ਕਿ ਚੀਨ ਅਤੇ ਭਾਰਤ ਦੀ ਵਿਵਾਦਤ ਸਰਹੱਦ ਦੇ ਪੱਛਮੀ ਅਤੇ ਪੂਰਬੀ ਹਿੱਸਿਆਂ ਵਿਚ ਤਣਾਅ ਬਣਿਆ ਹੋਇਆ ਹੈ। ਚੀਨ ਅਤੇ ਭਾਰਤ ਦੇ ਗਸ਼ਤੀ ਦਸਤੇ ਵਿਵਾਦ ਵਾਲੇ ਖੇਤਰ ਵਿਚ ਨਿਯਮਿਤ ਤੌਰ 'ਤੇ ਇਕ ਦੂਜੇ ਦੇ ਸਾਹਮਣੇ ਆਉਂਦੇ ਹਨ ਅਤੇ ਦੋਵੇਂ ਹੀ ਧਿਰ ਅਕਸਰ ਇਕ ਦੂਜੇ 'ਤੇ ਸਰਹੱਦੀ ਖੇਤਰੀ ਉਲੰਘਣਾ ਦਾ ਦੋਸ਼ ਲਗਾਉਂਦੇ ਹਨ। ਚੀਨ ਅਤੇ ਭਾਰਤੀ ਦਸਤੇ ਨਿਯਮਿਤ ਸਰਹੱਦੀ ਮੀਟਿੰਗਾਂ ਵਿਚ ਵਿਵਾਦ 'ਤੇ ਚਰਚਾ ਕਰਦੇ ਹਨ ਅਤੇ ਛੋਟੀ-ਮੋਟੀ ਟਕਰਾਅ ਦੀ ਸਥਿਤੀਆਂ ਨੂੰ ਰੋਕਣ ਲਈ ਆਮ ਅਸਹਿਮਤੀਆਂ ਨੂੰ ਸੁਲਝਾ ਲੈਂਦੇ ਹਨ। ਹਾਲਾਂਕਿ ਪੈਂਟਾਗਨ ਨੇ ਕਾਂਗਰਸ ਨੂੰ ਦਸਿਆ ਕਿ 2017 ਦੇ ਸਰਹੱਦੀ ਵਿਵਾਦ ਦਾ ਸਥਾਈ ਹੱਲ ਨਜ਼ਰ ਨਹੀਂ ਆ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement