Green Coffee ਦੇ ਵੀ ਹਨ ਅਣਗਿਣਤ ਫਾਇਦੇ 
Published : Mar 8, 2020, 6:04 pm IST
Updated : Mar 15, 2020, 5:44 pm IST
SHARE ARTICLE
File Photo
File Photo

ਗ੍ਰੀਨ-ਕੌਫੀ ਕੱਚੀ ਕੌਫੀ ਤੋਂ ਤਿਆਰ ਕੀਤੀ ਜਾਂਦੀ ਹੈ। ਗ੍ਰੀਨ-ਕੌਫੀ ‘ਚ ਭੂਰੇ ਕੌਫੀ ਨਾਲੋਂ ਘੱਟ ਕੈਫੀਨ ਹੁੰਦੀ ਹੈ

 ਲਗਭਗ ਹਰ ਕੋਈ ਕੌਫੀ ਪੀਣਾ ਪਸੰਦ ਕਰਦਾ ਹੈ ਪਰ ਕੌਫੀ ‘ਚ ਮੌਜੂਦ ਕੈਫੀਨ ਕਾਰਨ ਇਸ ਨੂੰ ਘੱਟ ਤੋਂ ਘੱਟ ਪੀਣਾ ਚਾਹੀਦਾ ਹੈ। ਅੱਜ-ਕੱਲ ਲੋਕ ਆਪਣੇ ਭਾਰ ਅਤੇ ਸਿਹਤ ਬਾਰੇ ਬਹੁਤ ਜਾਗਰੂਕ ਹਨ। ਅਜਿਹੀ ਸਥਿਤੀ ਵਿੱਚ ਉਹ ਬਲੈਕ ਕੌਫੀ, ਗ੍ਰੀਨ ਟੀ ਅਤੇ ਨਿੰਬੂ ਚਾਹ ਦਾ ਸੇਵਨ ਕਰਨ ਨੂੰ ਤਰਜੀਹ ਦਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਗ੍ਰੀਨ ਕੌਫੀ ਬਾਰੇ ਕੁੱਝ ਜਰੂਰੀ ਗੱਲਾਂ ਦੱਸਾਂਗੇ। ਬਹੁਤ ਸਾਰੇ ਲੋਕ ਗ੍ਰੀਨ ਟੀ ਦੀ ਬਜਾਏ ਗ੍ਰੀਨ ਕੌਫੀ ਪੀਣਾ ਪਸੰਦ ਕਰਦੇ ਹਨ। ਜਾਣੋ ਇਸ ਨੂੰ ਪੀਣ ਦੇ ਕੀ ਫਾਇਦੇ। 

File PhotoFile Phot

ਕੀ ਹੈ ਗ੍ਰੀਨ-ਕੌਫੀ ?
ਗ੍ਰੀਨ-ਕੌਫੀ ਕੱਚੀ ਕੌਫੀ ਤੋਂ ਤਿਆਰ ਕੀਤੀ ਜਾਂਦੀ ਹੈ। ਗ੍ਰੀਨ-ਕੌਫੀ ‘ਚ ਭੂਰੇ ਕੌਫੀ ਨਾਲੋਂ ਘੱਟ ਕੈਫੀਨ ਹੁੰਦੀ ਹੈ। ਹਰੀ ਕੌਫੀ ‘ਚ ਕ੍ਰੋਨੋਲੋਜਿਕ ਨਾਂ ਦਾ ਐਸਿਡ ਪਾਇਆ ਜਾਂਦਾ ਹੈ। ਜੋ ਸਰੀਰ ਲਈ ਐਂਟੀ-ਆਕਸੀਡੈਂਟ ਵਜੋਂ ਕੰਮ ਕਰਦਾ ਹੈ।

File PhotoFile Photo

ਗ੍ਰੀਨ-ਕੌਫੀ ਪੀਣ ਦੇ ਫਾਇਦੇ
ਸਰੀਰ ਨੂੰ ਐਨਰਜੀ ਮਿਲਦੀ ਹੈ ਕ੍ਰੋਨੋਲੋਜਿਕ ਐਸਿਡ ਗ੍ਰੀਨ-ਕੌਫੀ ਵਿੱਚ ਪਾਇਆ ਜਾਂਦਾ ਹੈ। ਜੋ ਤੁਹਾਡੇ ਮੈਟਾਬੋਲਿਜ਼ਮ ਨੂੰ ਮਜ਼ਬੂਤ ​​ਰੱਖਣ ਵਿੱਚ ਸਹਾਇਤਾ ਕਰਦਾ ਹੈ। ਜਦੋਂ ਤੁਹਾਡੀ ਪਾਚਕ ਕਿਰਿਆ ਸਹੀ ਤਰ੍ਹਾਂ ਕੰਮ ਕਰਦੀ ਹੈ ਤਾਂ ਤੁਸੀਂ ਦਿਨ ਭਰ ਚੁਸਤ ਰਹਿੰਦੇ ਹੋ। ਗ੍ਰੀਨ ਕੌਫੀ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ ਤਾਂ ਜੋ ਤੁਸੀਂ ਥੱਕੇ ਹੋਏ ਨਾ ਮਹਿਸੂਸ ਕਰੋ।

File PhotoFile Photo

ਜੇ ਤੁਸੀਂ ਸਵੇਰ ਦੇ ਨਾਸ਼ਤੇ ਤੋਂ ਬਾਅਦ ਅਤੇ ਰਾਤ ਦੇ ਖਾਣੇ ਤੋਂ ਬਾਅਦ ਇਕ ਕੱਪ ਗ੍ਰੀਨ-ਕੌਫੀ ਪੀ ਕੇ ਸੌਂਦੇ ਹੋ ਤਾਂ ਤੁਹਾਡਾ ਭਾਰ ਸਹੀ ਰਹਿੰਦਾ ਹੈ ਅਤੇ ਜਿਨ੍ਹਾਂ ਦਾ ਭਾਰ ਜ਼ਿਆਦਾ ਹੈ ਉਹ ਗ੍ਰੀਨ-ਕੌਫੀ ਪੀਣ ਨਾਲ ਭਾਰ ਘਟਾ ਸਕਦੇ ਹਨ। ਗ੍ਰੀਨ ਕੌਫੀ ਦਾ ਸੇਵਨ ਕਰਨ ਨਾਲ ਤੁਹਾਨੂੰ ਸ਼ੂਗਰ ਜਿਹਾ ਰੋਗ ਨਹੀਂ ਲੱਗਦਾ। ਇਸ ਕੌਫੀ ਨਾਲ ਤੁਹਾਡੀ ਸ਼ੂਗਰ ਦਾ ਪੱਧਰ ਠੀਕ ਰਹਿੰਦਾ ਹੈ। ਗ੍ਰੀਨ ਕੌਫੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement