ਕੀ ਤੁਸੀਂ ਸਰ੍ਹੋ ਦੇ ਤੇਲ ਦੇ ਇਹ ਫਾਇਦੇ ਜਾਣਦੇ ਹੋ?
Published : Nov 8, 2019, 3:51 pm IST
Updated : Apr 10, 2020, 12:02 am IST
SHARE ARTICLE
 Benefits of Mustard Oil
Benefits of Mustard Oil

ਸਰ੍ਹੋਂ ਦੇ ਤੇਲ ਦੀ ਸਾਡੇ ਦੇਸ਼ ਵਿਚ ਖਾਣ ਵਾਲੇ ਤੇਲ ਦੇ ਰੂਪ ਵਿਚ ਵਰਤੋਂ ਕੀਤੀ ਜਾਂਦੀ ਹੈ। ਖਾਸ ਕਰ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਸਬਜ਼ੀ ਬਣਾਉਣ...

ਨਵੀਂ ਦਿੱਲੀ :ਸਰ੍ਹੋਂ ਦਾ ਤੇਲ ਜ਼ਿਆਦਾਤਰ ਹਰ ਘਰ ਵਿਚ ਇਸਤੇਮਾਲ ਹੁੰਦਾ ਹੈ। ਕਦੇ ਤੁਸੀਂ ਇਸ ਨਾਲ ਸਿਰ ਦੀ ਮਾਲਿਸ਼ ਕਰਦੇ ਹੋ ਤਾਂ ਕਦੇ ਅਪਣੀ ਸਬਜ਼ੀ ਵਿਚ ਤੜਕਾ ਲਗਾਉਂਦੇ ਹੋ। ਤੁਸੀਂ ਇਸ ਤੇਲ ਨੂੰ ਚਾਹੇ ਖਾਓ ਜਾਂ ਫਿਰ ਲਗਾਓ, ਹਰ ਰੂਪ ਵਿਚ ਇਹ ਤੁਹਾਨੂੰ ਫ਼ਾਇਦਾ ਹੀ ਪਹੁੰਚਾਉਂਦਾ ਹੈ। ਇੰਨਾ ਹੀ ਨਹੀਂ, ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਸਮੱਸਿਆ ਨੂੰ ਦੂਰ ਕਰਨ ਵਿਚ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ।

ਸਰੋਂ ਦੇ ਤੇਲ ਦੀ ਵਰਤੋਂ ਕਰਨ ਦੇ ਤਰੀਕੇ- ਸਰ੍ਹੋਂ ਦੇ ਤੇਲ ਦੀ ਸਾਡੇ ਦੇਸ਼ ਵਿਚ ਖਾਣ ਵਾਲੇ ਤੇਲ ਦੇ ਰੂਪ ਵਿਚ ਵਰਤੋਂ ਕੀਤੀ ਜਾਂਦੀ ਹੈ। ਖਾਸ ਕਰ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਸਬਜ਼ੀ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਦਰਅਸਲ ਸਰ੍ਹੋਂ ਦਾ ਤੇਲ ਬੇਹੱਦ ਉੱਚਕੋਟੀ ਦਾ ਤੰਦਰੁਸਤੀ ਅਤੇ ਖਾਧ ਪਦਾਰਥਾਂ ਦਾ ਰੱਖਿਅਕ ਹੈ। ਇਹੀ ਕਾਰਨ ਹੈ ਕਿ ਸਰ੍ਹੋਂ ਦੇ ਤੇਲ ਵਿਚ ਪਾਇਆ ਗਿਆ ਆਚਾਰ ਕਈ ਸਾਲਾਂ ਤੱਕ ਖ਼ਰਾਬ ਨਹੀਂ ਹੁੰਦਾ।

ਜੇ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਖਾਣੇ ਵਿਚ ਸਰੋਂ ਦੇ ਤੇਲ ਦੀ ਵਰਤੋਂ ਕਰੋ। ਇਹ ਸਾਡੇ ਪੇਟ ਵਿਚ ਐਪਿਟਾਈਜ਼ਰ ਦਾ ਕੰਮ ਕਰਦਾ ਹੈ ਅਤੇ ਭੁੱਖ ਵਧਾਉਂਦਾ ਹੈ।ਜੇਕਰ ਕੰਨ ‘ਚ ਦਰਦ ਹੁੰਦਾ ਹੈ ਤਾਂ ਸਰੋਂ ਦੇ ਤੇਲ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਸਰੋਂ ਦੇ ਤੇਲ ਵਿਚ ਲਸਣ ਪਾ ਕੇ ਗਰਮ ਕਰਕੇ ਕੰਨ ਵਿਚ ਪਾਓ। ਸਰੋਂ ਦੇ ਤੇਲ ਵਿਚ ਨਮਕ ਮਿਲਾ ਕੇ ਦੰਦ ਸਾਫ਼ ਵੀ ਕੀਤੇ ਜਾ ਸਕਦੇ ਹਨ। ਇਸ ਨਾਲ ਦੰਦ ਦਰਦ, ਪਾਅਰੀਆ ਆਦਿ ਰੋਗਾਂ ਤੋਂ ਆਰਾਮ ਮਿਲਦਾ ਹੈ। ਸਰੋਂ ਦੇ ਤੇਲ ਵਿਚ ਮੌਜੂਦ ਗਲੂਕੋਜਿਲੋਲੇਟ ਸਰੀਰ ਵਿਚ ਕੈਂਸਰ ਅਤੇ ਟਿਊਮਰ ਦੀ ਗੰਢ ਨੂੰ ਬਣਨ ਤੋਂ ਰੋਕਦਾ ਹੈ। 

ਜੇਕਰ ਤੁਹਾਡੇ ਬੁੱਲ੍ਹ ਫੱਟ ਰਹੇ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਬੂੰਦਾਂ ਸਰੋਂ ਦਾ ਤੇਲ ਧੁੰਨੀ ਵਿਚ ਲਗਾਓ, ਸਵੇਰ ਤੱਕ ਬੁੱਲ੍ਹ ਮੁਲਾਇਮ ਹੋ ਜਾਣਗੇ। ਸਰੋਂ ਦਾ ਤੇਲ ਚਮੜੀ ਲਈ ਮਾਸ਼ਚਰਾਇਜ਼ਰ ਦਾ ਕੰਮ ਵੀ ਕਰਦਾ ਹੈ। ਸਰੋਂ ਦੇ ਤੇਲ ਵਿਚ ਕਪੂਰ ਪਾ ਕੇ ਮਾਲਿਸ਼ ਕਰਨ ਨਾਲ ਗਠੀਆ ਦੇ ਦਰਦ ਤੋਂ ਆਰਾਮ ਮਿਲਦਾ ਹੈ।  ਵੇਸਣ, ਹਲਦੀ, ਪੀਸਿਆ ਹੋਇਆ ਕਪੂਰ ਅਤੇ ਸਰੋਂ ਦਾ ਤੇਲ ਪਾ ਕੇ ਚਿਹਰੇ ‘ਤੇ ਲਗਾਓ। ਇਸ ਨਾਲ ਚਿਹਰੇ ਦਾ ਰੰਗ ਸਾਫ ਹੁੰਦਾ ਹੈ ਅਤੇ ਚਮੜੀ ਵਿਚ ਚਮਕ ਆ ਜਾਂਦੀ ਹੈ।

ਜੇਕਰ ਤੁਹਾਡੇ ਵਾਲ ਰੁੱਖੇ, ਦੋ ਮੁੰਹੇ, ਪਤਲੇ ਜਾਂ ਵਾਰ–ਵਾਰ ਟੁੱਟਦੇ ਹਨ ਤਾਂ ਤੁਸੀਂ ਅਪਣੇ ਸਿਰ ਵਿਚ ਸਰੋਂ ਦੇ ਤੇਲ ਦੀ ਮਾਲੀਸ਼ ਕਰੋ।  ਸਰੋਂ  ਦੇ ਤੇਲ ਵਿਚ ਬਹੁਤ ਸਾਰੇ ਵਿਟਾਮਿਨ, ਮਿਨਰਲਜ਼, ਬੀਟਾ ਕੈਰੋਟੀਨ, ਕੈਲਸ਼ਿਅਮ, ਮੈਗਨੀਸ਼ਿਅਮ, ਆਇਰਨ ਅਤੇ ਫੈਟੀ ਐਸਿਡ ਪਾਏ ਜਾਂਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement