ਦੋਖੋ ਕਿਵੇਂ ਕਰੀਏ ‘ਤੋਰੀਏ ਤੇ ਗੋਭੀ ਸਰ੍ਹੋਂ’ ਦੀ ਰਲਵੀਂ ਖੇਤੀ
Published : Oct 26, 2018, 1:40 pm IST
Updated : Oct 26, 2018, 1:40 pm IST
SHARE ARTICLE
ਗੋਭੀ ਸਰ੍ਹੋਂ ਅਤੇ ਤੋਰੀਆ
ਗੋਭੀ ਸਰ੍ਹੋਂ ਅਤੇ ਤੋਰੀਆ

ਫ਼ਸਲੀ ਵਿਭਿੰਨਤਾ ਲਿਆਉਣ ਵਿਚ ਤੇਲ ਬੀਜ ਫ਼ਸਲਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਸਾਡੇ ਦੇਸ਼ ਵਿਚ ਤੇਲ ਬੀਜ .....

ਮੋਹਾਲੀ (ਗੁਰਬਿੰਦਰ ਸਿੰਘ) :  ਫ਼ਸਲੀ ਵਿਭਿੰਨਤਾ ਲਿਆਉਣ ਵਿਚ ਤੇਲ ਬੀਜ ਫ਼ਸਲਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਸਾਡੇ ਦੇਸ਼ ਵਿਚ ਤੇਲ ਬੀਜ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਵਧ ਰਹੀ ਅਬਾਦੀ ਕਾਰਨ ਇਸ ਦੀ ਲੋੜ ਨੂੰ ਪੂਰਾ ਕਰਨ ਲਈ ਕੋਰੜਾ ਰੁਪਏ ਦੀ ਵਿਦੇਸ਼ੀ ਮੁਦਰਾ ਖ਼ਰਚ ਕੇ ਬਾਹਰਲੇ ਮੁਲਕਾਂ ਤੋਂ ਖਾਣ ਵਾਲਾ ਤੇਲ ਮੰਗਵਾਉਣ ਪੈਂਦਾ ਹੈ। ਮਾਹਿਰਾਂ ਅਨੁਸਾਰ ਹਰ ਵਿਅਕਤੀ ਨੂੰ ਪ੍ਰਤੀ ਦਿਨ 50-55 ਗ੍ਰਾਮ ਤੇਲ ਦੀ ਜ਼ਰੂਰਤ ਹੁੰਦੀ ਹੈ। ਪਰ ਸਾਨੂੰ ਲੋੜ ਤੋਂ ਅੱਧਾ ਵੀ ਨਹੀਂ ਮਿਲ ਰਿਹਾ। ਪੰਜਾਬ ਦਾ ਵਾਤਾਵਰਨ ਤੇਲ ਬੀਜ ਫ਼ਸਲਾਂ ਦੇ ਉਤਪਾਦਨ ਲਈ ਬਹੁਤ ਅਨੁਕੂਲ ਹੈ।

ਗੋਭੀ ਸਰ੍ਹੋਂ ਅਤੇ ਤੋਰੀਆਗੋਭੀ ਸਰ੍ਹੋਂ ਅਤੇ ਤੋਰੀਆ

ਤੋਰੀਆ ਘੱਟ ਸਮਾਂ ਲੈਣ ਕਰਕੇ ਬਹੁ-ਫ਼ਸਲੀ ਪ੍ਰਣਾਲੀ ਲਈ ਬਹੁਤ ਢੁੱਕਵੀਂ ਫ਼ਸਲ ਹੈ। ਸੇਂਜੂ ਹਾਲਤਾਂ ਵਿਚ ਤੋਰੀਏ ਤੋਂ ਬਾਅਦ ਕਣਕ, ਸੂਰਜਮੁਖੀ, ਆਲੂ ਜਾਂ ਮੱਕੀ (ਬਸੰਤ ਰੁੱਤ) ਅਤੇ ਮੈਥੇ ਦੀ ਸਫ਼ਲਤਾਪੂਰਵਕ ਕਾਸ਼ਤ ਕੀਤੀ ਜਾ ਸਕਦੀ ਹੈ। ਘੱਟ ਸਮੇਂ ਵਿਚ ਪ੍ਰਤੀ ਏਕੜ ਤੋਂ ਵੱਧ ਝਾੜ ਲੈਣ ਲਈ ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਖੇਤੀ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫ਼ਾਰਸ਼ ਕੀਤੀਆਂ ਹੇਠ ਲਿਖੀਆਂ ਤਕਨੀਕਾਂ ਇਕੱਲੇ ਤੋਰੀਏ ਦੀ ਅਤੇ ਤੋਰੀਏ ਤੇ ਗੋਭੀ ਸਰ੍ਹੋਂ ਦੀ ਰਲਵੀਂ ਕਾਸ਼ਤ ਕਰਨ ਲਈ ਕਾਫ਼ੀ ਲਾਹੇਵੰਦ ਸਿੱਧ ਹੋ ਸਕਦੀਆਂ ਹਨ।

ਗੋਭੀ ਸਰ੍ਹੋਂ ਅਤੇ ਤੋਰੀਆਗੋਭੀ ਸਰ੍ਹੋਂ ਅਤੇ ਤੋਰੀਆ

ਜ਼ਮੀਨ ਦੀ ਚੋਣ ਅਤੇ ਤਿਆਰੀ : ਚੰਗੇ ਜਲ ਨਿਕਾਸ ਵਾਲੀ ਅਤੇ ਮੈਰਾ ਜ਼ਮੀਨ ‘ਤੇ ਹੋ ਸਕਦੀ ਹੈ। ਦਰਮਿਆਨੀ ਬੀਜ ਬਰੀਕ ਹੋਣ ਕਰਕੇ ਅਤੇ ਤੋਰੀਏ ਦੀ ਬਿਜਾਈ ਸਮੇਂ ਤਾਪਮਾਨ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੀ ਬਿਜਾਈ ਲਈ ਖੇਤ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ। ਖ਼ਾਸ ਕਰ ਤੋਰੀਏ ਦੀ ਬਿਜਾਈ ਲਈ ਖੇਤ ਵਿਚ ਭਰਪੂਰ ਨਮੀ ਹੋਣੀ ਚਾਹੀਦੀ ਹੈ। ਜ਼ਮੀਨ ਨੂੰ ਦੋ-ਚਾਰ ਵਾਰ ਹਲਾਂ ਨਾਲ ਵਾਹ ਕੇ ਤੇ ਹਰ ਵਾਰ ਸੁਹਾਗਾ ਮਾਰ ਕੇ ਵਧੀਆ ਤਿਆਰ ਕੀਤਾ ਜਾ ਸਕਦਾ ਹੈ। ਬੀਜ ਦੀ ਮਾਤਰਾ, ਬਿਜਾਈ ਦਾ ਸਮਾਂ ਅਤੇ ਢੰਗ : ਤੋਰੀਏ ਦੀ  ਫ਼ਸਲ ਲਈ 1.5 ਕਿਲੋ ਬੀਜ ਪ੍ਰਤੀ ਏਕੜ ਦੀ ਸਿਫ਼ਾਰਿਸ਼ ਕੀਤੀ ਗਈ ਹੈ।

ਗੋਭੀ ਸਰ੍ਹੋਂ ਅਤੇ ਤੋਰੀਆਗੋਭੀ ਸਰ੍ਹੋਂ ਅਤੇ ਤੋਰੀਆ

ਤੋਰੀਏ ਦੀ ਬੀਜਾਈ 30 ਸੈ.ਮੀ ਦੀ ਵਿੱਥ ਦੀਆਂ ਲਾਈਨਾਂ ਵਿਚ ਡਿਰੱਲ ਜਾਂ ਪੋਰੇ ਨਾਲ ਸਤੰਬਰ ਤੋਂ ਲੈ ਕੇ ਅਤੂਬਰ ਦੇ ਮਹੀਨੇ ਵਿਚ ਕਰਨੀ ਚਾਹੀਦੀ ਹੈ। ਬੂਟੇ ਤੋਂ ਬੂਟੇ ਦਾ ਫ਼ਾਸਲਾ 10-15 ਸੈ.ਮੀ. ਰੱਖ ਕੇ, ਬਿਜਾਈ ਤੋਂ 3 ਹਫ਼ਤੇ ਪਿੱਛੋਂ ਵਾਧੂ ਬੂਟੇ ਕੱਢ ਦਿਓ। ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਤੋਂ ਵੱਧ ਝਾੜ ਲੈਣ ਲਈ, ਦੋਨਾਂ ਫ਼ਸਲਾਂ ਨੂੰ ਸਤੰਬਰ ਦੇ ਦੂਜੇ ਤੋਂ ਤੀਜੇ ਹਫ਼ਤੇ ਤੱਕ ਬੀਜੋ। ਇਸ ਲਈ ਦੋਨਾਂ ਫ਼ਸਲਾਂ ਦਾ ਇਕ-ਇਕ ਕਿੱਲੋ ਬੀਜ ਕਾਫ਼ੀ ਹੈ। ਦੋਨਾਂ ਫ਼ਸਲਾਂ ਦੀ ਇਕ-ਇਕ ਕਤਾਰ 22.5 ਸੈਂ.ਮੀ ‘ਤੇ ਬੀਜੋ ਜਾਂ ਫਿਰ ਤੋਰੀਏ ਦਾ ਛਿੱਟਾ ਮਾਰ ਦਿਓ ਅਤੇ ਬਾਅਦ ਵਿਚ ਗੋਭੀ ਤਿੰਨ ਹਫ਼ਤਿਆਂ ਬਾਅਦ ਬੂਟੇ ਵੱਖ ਕਰ ਦਿਓ।

ਗੋਭੀ ਸਰ੍ਹੋਂ ਅਤੇ ਤੋਰੀਆਗੋਭੀ ਸਰ੍ਹੋਂ ਅਤੇ ਤੋਰੀਆ

ਤੋਰੀਏ ਦੀ ਫ਼ਸਲ ਅੱਧ ਦਸੰਬਰ ਤੱਕ ਖੇਤ ਖ਼ਾਲੀ ਕਰ ਦਿੰਦੀ ਹੈ ਜਦ ਕਿ ਗੋਭੀ ਸਰ੍ਹੋਂ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਤੱਕ ਖੇਤ ਖਾਲੀ ਕਰ ਦਿੰਦੀ ਹੈ। ਪੰਜਾਬ ਵਿਚ ਤੋਰੀਏ ਦੀਆਂ ਦੋ ਕਿਸਮਾਂ ਅਤੇ ਰਲਵੀਂ ਖੇਤੀ ਲਈ ਗੋਭੀ ਸਰ੍ਹੋਂ ਦੀਆਂ ਪੰਜਾਂ ਕਿਸਮਾਂ ਵਿਚੋਂ ਦੋ ਦੀ ਸਿਫ਼ਾਰਸ਼ ਕੀਤੀ ਗਈ ਹੈ। ਖਾਦ ਪ੍ਰਬੰਧ : ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਕਰੋ। ਪਰ ਜੇਕਰ ਮਿੱਟੀ ਪਰਖ ਨਹੀਂ ਕਰਵਾਈ ਗਈ ਤਾਂ ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿਚ ਤੋਰੀਏ ਦਾ ਫ਼ਸਲ ਨੂੰ 25 ਕਿੱਲੋਂ ਨਾਈਟ੍ਰੋਜਨ (55 ਕਿੱਲੋ ਯੂਰੀਆ) ਅਤੇ 18 ਕਿੱਲੋ ਫ਼ਾਸਫ਼ੋਰਸ (50 ਕਿੱਲੋਂ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਪਾਓ।

ਗੋਭੀ ਸਰ੍ਹੋਂ ਅਤੇ ਤੋਰੀਆਗੋਭੀ ਸਰ੍ਹੋਂ ਅਤੇ ਤੋਰੀਆ

ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਵਿਚ 120 ਕਿਲੋ ਯੂਰੀਆਂ, 75 ਕਿੱਲੋ ਸਿੰਗਲ ਸੁਪਰ ਫਾਸਫੇਟ ਅਤੇ 10 ਕਿਲੋਂ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਓ। 55 ਕਿੱਲੋ ਯੂਰੀਆ, ਸਾਰੀ ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ਼ ਪੋਟਾਸ਼ ਬਿਜਾਈ ਵੇਲੇ ਡਰਿੱਲ ਕਰ ਦਿਓ। ਬਾਕੀ 65 ਕਿਲੋ ਯੂਰੀਆ ਤੋਰੀਆ ਵੱਢ ਕੇ ਪਾਣੀ ਨਾਲ ਪਾਓ। ਤੇਲ ਬੀਜ ਫ਼ਸਲਾਂ ਵਿਚ ਡਾਈਅਮੋਨੀਅਮ ਫ਼ਾਸਫ਼ੇਟ ਖਾਦ ਨਾ ਵਰਤੋਂ ਬਲਕਿ ਸਿੰਗਲ ਸੁਪਰ ਫ਼ਾਸਫ਼ੇਟ ਨੂੰ ਤਰਜੀਹ ਦਿਓ ਕਿਉਂਕਿ ਇਸ ਵਿਚ ਗੰਧਕ ਤੱਤ ਲੋੜੀਂਦੀ ਮਾਤਰਾ ਵਿਚ ਹੁੰਦੇ ਹਨ ਜਿਹੜੇ ਕਿ ਤੇਲ ਬੀਜ ਫ਼ਸਲਾਂ ਲਈ ਬਹੁਤ ਅਹਿਮ ਤੱਤ ਹਨ।

ਗੋਭੀ ਸਰ੍ਹੋਂ ਅਤੇ ਤੋਰੀਆਗੋਭੀ ਸਰ੍ਹੋਂ ਅਤੇ ਤੋਰੀਆ

ਜੇਕਰ ਇਹ ਤੱਤ ਨਾ ਨਦੀਨਾਂ ਦੀ ਰੋਕਥਾਨ : ਤੋਰੀਏ ਦੀ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਇਕ ਗੋਡੀ ਕਰਕੇ ਨਦੀਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਿੰਚਾਈ ਪ੍ਰਬੰਧ : ਭਾਰੀ ਰੌਣੀ ਤੋਂ ਬਾਅਦ ਤੋਰੀਏ ਦੀ ਫ਼ਸਲ ਨੂੰ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਪਵੇ ਤਾਂ ਇਸ ਨੂੰ ਫੁੱਲ ਆਉਣ ਸਮੇਂ ਪਾਣੀ ਦੀ ਔੜ ਨਾ ਆਉਣ ਦਿਓ। ਤੋਰੀਏ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਖੇਤੀ ਵਿਚ ਬਾਰਿਸ਼ ਅਨੁਸਾਰ ਗੋਭੀਂ ਸਰ੍ਹੋਂ ਨੂੰ 3 ਪਾਣੀਆਂ ਦੀ ਲੋੜ ਹੁੰਦੀ ਹੈ। ਪਹਿਲ ਪਾਣੀ ਬਿਜਾ ਤੋਂ 3-4 ਹਫ਼ਤੇ ਬਾਅਦ ਪਾਣੀ ਲਾਉਣ ਨਾਲ ਜੜ੍ਹਾਂ ਡੂੰਘੀਆ ਜਾਂਦੀਆਂ ਹਨ। ਦੂਜਾ ਪਾਣੀ ਫੁੱਲ ਪੈਣ ‘ਤੇ ਲਾਓ, ਲੋੜ ਮੁਤਾਬਿਕ ਕੋਰੇ ਤੋਂ ਬਚਾਉਣ ਲਈ ਇਹ ਜਲਦੀ ਵੀ ਦਿੱਤਾ ਜਾ ਸਕਦਾ ਹੈ।

ਗੋਭੀ ਸਰ੍ਹੋਂ ਅਤੇ ਤੋਰੀਆਗੋਭੀ ਸਰ੍ਹੋਂ ਅਤੇ ਤੋਰੀਆ

(ਅਖ਼ੀਰ-ਦਸੰਬਰ) ਜਾਂ ਜਨਵਰੀ ਦੇ ਸ਼ੁਰੂ ਵਿਚ ਤੀਜਾ ਪਾਣੀ ਫ਼ਰਵਰੀ ਦੇ ਦੂਜੇ ਪੰਦਰਵਾੜੇ ਵਿਚ ਦਿਓ। ਬਾਦ ਵਿਚ ਪਾਣੀ ਦੀ ਲੋੜ ਨਹੀਂ ਪੈਂਦੀ। ਵਾਢੀ : ਜਦੋਂ ਫ਼ਲੀਆਂ ਪੀਲੀਆਂ ਹੋ ਜਾਣ ਤਾਂ ਸਮਝੋ ਕਿ ਫ਼ਸਲ ਵੱਢਣ ਲਈ ਤਿਆਰ ਹੋ ਗਈ ਹੈ। ਤੋਰੀਆ ਦਸੰਬਰ ਵਿਚ ਵੱਢ ਲਿਆ ਜਾਂਦਾ ਹੈ ਤੇ ਗੋਭੀ ਸਰ੍ਹੋਂ ਅਪ੍ਰੈਲ ਦੇ ਪਹਿਲਾ ਪੰਦਰਵਾੜੇ ਵਿਚ। ਰਲਵੀਂ ਖੇਤੀ ਕਰ ਦੇ ਦੋਵਾਂ ਫ਼ਲਾਂ ਤੋਂ 12 ਕੁਇੰਟਲ ਪ੍ਰਤੀ ਏਕੜ (4 ਕੁਇੰਟਲ ਤੋਰੀਆ ਅਤੇ 8 ਕੁਇੰਟਲ ਗੋਭੀ ਸਰ੍ਹੋਂ) ਝਾੜ ਲਿਆ ਜਾ ਸਕਦਾ ਹੈ। ਇਸ ਤਰ੍ਹਾਂ ਤਲਵੀਂ ਖੇਤੀ ਕਰਕੇ ਉਨ੍ਹੇ ਹੀ ਰਕਬੇ ਵਿਚੋਂ ਵੱਧ ਝਾੜ ਉਤੇ ਮੁਨਾਫ਼ਾ ਲਿਆ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement