
ਅਫਰੇਵੇਂ ਦਾ ਅਸਲ ਕਾਰਨ ਲਭਣਾ ਬਹੁਤ ਮੁਸ਼ਕਲ ਹੈ। ਅਜਿਹਾ ਕਿਸੇ ਖ਼ਾਸ (ਡੇਅਰੀ ਵਰਗੇ) ਭੋਜਨ ਕਰ ਕੇ ਹੋ ਸਕਦਾ ਹੈ
ਅਫਰੇਵੇਂ ਦਾ ਅਸਲ ਕਾਰਨ ਲਭਣਾ ਬਹੁਤ ਮੁਸ਼ਕਲ ਹੈ। ਅਜਿਹਾ ਕਿਸੇ ਖ਼ਾਸ (ਡੇਅਰੀ ਵਰਗੇ) ਭੋਜਨ ਕਰ ਕੇ ਹੋ ਸਕਦਾ ਹੈ ਜਾਂ ਜ਼ਿਆਦਾ ਸੋਢਾ ਪੀਣ ਨਾਲ ਵੀ ਹੋ ਸਕਦਾ ਹੈ। ਪਰ ਇਹ ਤਕਲੀਫ਼ ਬਹੁਤ ਦਿੰਦਾ ਹੈ। ਅਫਰੇਵੇਂ ਤੋਂ ਬਚਣ ਲਈ ਇਹ ਟੋਟਕੇ ਲਾਭਦਾਇਕ ਰਹਿਣਗੇ।
ਨਮਕ ਤੋਂ ਬਚੋ: ਜੇਕਰ ਤੁਹਾਨੂੰ ਅਫ਼ਰੇਵਾਂ ਹੈ ਜਾਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਸੱਭ ਤੋਂ ਪਹਿਲਾਂ ਨਮਕ ਖਾਣਾ ਘੱਟ ਕਰ ਦਿਉ। ਜ਼ਿਆਦਾ ਨਮਕੀਨ ਚੀਜ਼ਾਂ ਖਾਣ ਨਾਲ ਪੇਟ 'ਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਨਾਲ ਤੁਹਾਨੂੰ ਅਫਰੇਵਾਂ ਹੋ ਸਕਦਾ ਹੈ। ਘੱਟ ਸੋਡੀਅਮ ਵਾਲੀਆਂ ਚੀਜ਼ਾਂ (ਜ਼ਿਆਦਾ ਸਬਜ਼ੀਆਂ) ਖਾਉ ਅਤੇ ਅਪਣੇ ਭੋਜਨ 'ਚ ਵਾਧੂ ਨਮਕ ਪਾਉਣ ਤੋਂ ਬਚੋ।
File photo
ਇਹ ਚੀਜ਼ਾਂ ਜ਼ਿਆਦਾ ਖਾਉ: ਜਦੋਂ ਤਕ ਤੁਹਾਨੂੰ ਅਫਰੇਵੇਂ ਤੋਂ ਨਿਜਾਤ ਨਾ ਮਿਲ ਜਾਵੇ, ਉਦੋਂ ਤਕ ਅਫਰੇਵਾਂ ਜ਼ਿਆਦਾ ਕਰਨ ਵਾਲੀਆਂ ਚੀਜ਼ਾਂ ਜਿਵੇਂ ਡੇਅਰੀ ਉਤਪਾਦ, ਗਲੂਟਨ ਅਤੇ ਚੀਨੀ ਵਾਲੀਆਂ ਚੀਜ਼ਾਂ ਨਾ ਖਾਉ। ਇਸ ਤੋਂ ਇਲਾਵਾ ਪੇਟ ਲਈੇ ਹਲਕੀਆਂ ਚੀਜ਼ਾਂ ਜਿਵੇਂ ਕੇਲੇ, ਅਨਾਨਾਸ, ਅਦਰਕ ਅਤੇ ਤਰਬੂਜ਼ ਖਾਉ। ਜੇਕਰ ਅਕਸਰ ਅਫਰੇਵਾਂ ਹੁੰਦਾ ਹੈ ਤਾਂ ਅਪਣੇ ਭੋਜਨ 'ਚੋਂ ਗਲੂਟਨ ਅਤੇ ਡੇਅਰੀ ਉਤਪਾਦ ਦੋ ਹਫ਼ਤਿਆਂ ਲਈ ਬੰਦ ਕਰ ਕੇ ਵੇਖੋ ਕਿਉਂਕਿ ਇਹ ਜ਼ਿਆਦਾਤਰ ਅਫਰੇਵਾਂ ਕਰਦੇ ਹਨ।
File photo
ਬਹੁਤ ਸਾਰਾ ਪਾਣੀ ਪੀਉ: ਇੰਜ ਲਗਦਾ ਹੈ ਜਿਵੇਂ ਪਾਣੀ ਪੀਣ ਨਾਲ ਤੁਹਾਡਾ ਪੇਟ ਹੋਰ ਫੁੱਲ ਜਾਵੇਗਾ। ਪਰ ਅਸਲ 'ਚ ਇਸ ਤੋਂ ਬਿਲਕੁਲ ਉਲਟ ਹੁੰਦਾ ਹੈ। ਪਾਣੀ ਪੀਣ ਨਾਲ ਪਾਚਨ ਤੰਤਰ ਬਿਹਤਰ ਕੰਮ ਕਰਦਾ ਹੈ ਅਤੇ ਅਫਰੇਵੇਂ ਦਾ ਕਾਰਨ ਬਣਨ ਵਾਲੀਆਂ ਚੀਜ਼ਾਂ ਨੂੰ ਪੇਟ 'ਚੋਂ ਛੇਤੀ ਬਾਹਰ ਕਰ ਦਿੰਦਾ ਹੈ। ਜੇਕਰ ਅਫਰੇਵਾਂ ਅਕਸਰ ਹੁੰਦਾ ਰਹਿੰਦਾ ਹੈ ਤਾਂ ਡਾਕਟਰ ਨਾਲ ਸੰਪਰਕ ਕਰ ਕੇ ਉਸ ਦੀ ਸਲਾਹ ਲਉ ਕਿ ਤੁਹਾਨੂੰ ਜ਼ਿਆਦਾ ਫ਼ਾਈਬਰ ਜਾਂ ਮੈਗਨੀਸ਼ੀਅਮ ਸਿਟਰੇਟ ਸਪਲੀਮੈਂਟ ਦੀ ਜ਼ਰੂਰਤ ਹੈ ਜਾਂ ਨਹੀਂ।
File photo
ਕਸਰਤ ਕਰੋ: ਸਰੀਰ ਨੂੰ ਹਿਲਾਉਣ ਨਾਲ ਗੈਸ ਵਰਗੀਆਂ ਬਾਕੀ ਚੀਜ਼ਾਂ ਵੀ ਚੱਲਣ ਲਗਦੀਆਂ ਹਨ। ਖੋਜ ਤੋਂ ਪਤਾ ਲਗਦਾ ਹੈ ਕਿ ਹਲਕੀ ਕਸਰਤ ਕਰਨ ਨਾਲ ਅਫਰੇਵੇਂ ਤੋਂ ਨਿਜਾਤ ਮਿਲ ਸਕਦੀ ਹੈ। ਘਰ 'ਚ ਰਹਿ ਕੇ ਯੋਗ ਕਰੋ ਜਾਂ ਲੰਮੀ ਸੈਰ ਲਈ ਜਾਉ। ਥੋੜ੍ਹੇ ਸਮੇਂ ਅੰਦਰ ਹੀ ਤੁਹਾਨੂੰ ਚੰਗਾ ਮਹਿਸੂਸ ਹੋਣ ਲੱਗੇਗਾ।
ਇਨ੍ਹਾਂ ਬੁਰੀਆਂ ਆਦਤਾਂ ਨੂੰ ਛੱਡੋ: ਭੋਜਨ ਹੌਲੀ ਖਾਉ। ਪਾਈਪ ਰਾਹੀਂ ਨਾ ਪੀਉ ਅਤੇ ਠੰਢੇ ਸੋਢੇ ਪੀਣ ਤੋਂ ਬਚੋ। ਇਹ ਸਾਰੀਆਂ ਚੀਜ਼ਾਂ ਤੁਹਾਡੇ ਪੇਟ 'ਚ ਜ਼ਿਆਦਾ ਗੈਸ ਜਾਂ ਹਵਾ ਪੈਦਾ ਕਰਦੀਆਂ ਹਨ ਅਤੇ ਤੁਹਾਨੂੰ ਅਫ਼ਰੇਵਾਂ ਕਰ ਸਕਦੀਆਂ ਹਨ।