
ਅਸੀਂ ਸਾਰੇ ਕਦੇ ਨਾ ਕਦੇ ਇਹ ਗਲਤੀ ਕਰ ਦਿੰਦੇ ਹਾਂ ਜਿਸ ਨਾਲ ਸਾਡੀ ਜੀਬ ਸੜ ਜਾਂਦੀ ਹੈ, ਜਿਵੇ - ਗਰਮ ਕਾਫ਼ੀ, ਚਾਹ ਦੀ ਇਕ ਘੁੱਟ ਪੀ ਲੈਂਦੇ ਹਾਂ ਜਾਂ ਗਰਮਾ .....
ਅਸੀਂ ਸਾਰੇ ਕਦੇ ਨਾ ਕਦੇ ਇਹ ਗਲਤੀ ਕਰ ਦਿੰਦੇ ਹਾਂ ਜਿਸ ਨਾਲ ਸਾਡੀ ਜੀਭ ਸੜ ਜਾਂਦੀ ਹੈ, ਜਿਵੇ - ਗਰਮ ਕਾਫ਼ੀ, ਚਾਹ ਦੀ ਇਕ ਘੁੱਟ ਪੀ ਲੈਂਦੇ ਹਾਂ ਜਾਂ ਗਰਮਾ ਗਰਮ ਪੀਜ਼ਾ ਖਾ ਲੈਂਦੇ ਹਾਂ ਜਿਸ ਨਾਲ ਅਸੀਂ ਜੀਭ ਸਾੜ ਲੈਂਦੇ ਹਾਂ। ਚੰਗੀ ਗੱਲ ਇਹ ਹੈ ਕਿ ਇਸ ਦੇ ਨਾਲ ਹੋਣ ਵਾਲੇ ਦਰਦ ਅਤੇ ਸੋਜ ਨੂੰ ਘੱਟ ਕਰਨ ਲਈ ਅਨੇਕ ਤਰਕੀਬਾਂ ਹਨ। ਤੁਸੀ ਹੇਠਾਂ ਦਿਤੇ ਗਏ ਉਪਾਅ ਕਰਕੇ ਵੇਖੋ। ਜਦੋਂ ਵੀ ਤੁਹਾਡੀ ਜੀਭ ਜਲੇ ਤਾਂ ਤੁਸੀ ਤੁਰੰਤ ਉਸ ਥੁੱਕ ਨੂੰ ਕੱਢ ਕੇ ਆਪਣੀ ਜੀਭ ਨੂੰ ਬਾਹਰ ਕੱਢੋ ਅਤੇ ਮੁੰਹ ਤੋਂ ਸਾਹ ਲਉ। ਅਜਿਹਾ ਕਰਨ ਨਾਲ ਠੰਡੀ ਹਵਾ ਤੁਹਾਡੀ ਜੀਭ ਉਤੇ ਲੱਗੇਗੀ ਅਤੇ ਤੁਹਾਨੂੰ ਠੰਢਕ ਦਾ ਅਹਿਸਾਸ ਹੋਵੇਗਾ। ਨਾਲ ਹੀ ਦਰਦ ਅਤੇ ਜਲਨ ਵੀ ਘੱਟ ਹੋ ਜਾਵੇਗੀ।
tongue burnਇਕ ਆਇਸ ਕਿਊਬ ਚੁਸੋ। ਇਕ ਜਲੀ ਹੋਈ ਜੀਭ ਨੂੰ ਆਰਾਮ ਦੇਣ ਲਈ ਉਸ ਦੇ ਉੱਤੇ ਕੋਈ ਠੰਡੀ ਚੀਜ ਲਗਾ ਕੇ ਗਰਮਾਈ ਦੇ ਪ੍ਰਭਾਵ ਨੂੰ ਘੱਟ ਕਰਣਾ ਚਾਹੀਦਾ ਹੈ। ਤੁਸੀ ਇਕ ਆਇਸ ਕਿਊਬ ਚੂਸ ਕੇ ਨੂੰ ਚੂਸ ਕੇ ਵੇਖੋ। ਇਕ ਕੋਲਡ ਡਰਿੰਕ ਪੀਣ ਨਾਲ ਵੀ ਸਹਾਇਤਾ ਮਿਲ ਸਕਦੀ ਹੈ। ਜਲੀ ਹੋਈ ਜੀਭ ਲਈ ਦਹੀ ਇਕ ਸਭ ਤੋਂ ਅੱਛਾ ਉਪਚਾਰ ਹੈ। ਇਹ ਬਹੁਤ ਠੰਢਕ ਅਤੇ ਆਰਾਮ ਦਿੰਦਾ ਹੈ। ਜੀਭ ਜਲਣ ਤੋਂ ਬਾਅਦ ਤੁਸੀ ਤੁਰੰਤ ਇਕ ਚਮਚ ਦਹੀ ਖਾਉ ਅਤੇ ਉਸ ਨੂੰ ਖਾਣ ਤੋਂ ਪਹਿਲਾਂ ਕੁੱਝ ਸੇਕੰਡ ਮੂੰਹ ਵਿਚ ਰਹਿਣ ਦਿਉ। ਇਸ ਦੇ ਲਈ ਕੁਦਰਤੀ ਗਰੀਕ ਦਹੀਂ ਵਧੀਆ ਹੈ ਪਰ ਤੁਸੀ ਕਿਸੇ ਵੀ ਤਰ੍ਹਾਂ ਦਾ ਦਹੀ ਇਸਤੇਮਾਲ ਕਰ ਸਕਦੇ ਹੋ। ਤੁਸੀ ਇਕ ਗਲਾਸ ਠੰਡਾ ਦੁੱਧ ਵੀ ਪੀ ਸਕਦੇ ਹੋ।
vitamin Eਇਹ ਜਲੀ ਹੋਈ ਜੀਭ ਨੂੰ ਠੀਕ ਕਰਣ ਦਾ ਇਕ ਲਾਜਵਾਬ ਘਰੇਲੂ ਉਪਾਅ ਹੈ, ਜਲੇ ਹੋਏ ਹਿੱਸੇ ਉਤੇ ਇਕ ਚੁਟਕੀ ਸਫੇਦ ਚੀਨੀ ਛਿੜਕੋ ਅਤੇ ਉਸ ਨੂੰ ਘੱਟ ਤੋਂ ਘੱਟ ਇਕ ਮਿੰਟ ਰੱਖੋ ਅਤੇ ਘੁਲਣ ਦਿਉ। ਇਸ ਪ੍ਰਕਾਰ ਦਰਦ ਅਤੇ ਜਲਨ ਵਿਚ ਆਰਾਮ ਮਿਲਦਾ ਹੈ। ਸ਼ਹਿਦ ਇਕ ਨੇਚੁਰਲ, ਆਰਾਮ ਦੇਣ ਵਾਲਾ ਪਦਾਰਥ ਹੈ ਜਿਸ ਨੂੰ ਜਲੀ ਹੋਈ ਜੀਭ ਦੇ ਦਰਦ ਨੂੰ ਘੱਟ ਕਰਣ ਲਈ ਇਸਤੇਮਾਲ ਕਰ ਸਕਦੇ ਹੋ। ਇਸ ਕੰਮ ਲਈ ਇਕ ਚੱਮਚ ਤੋਂ ਜ਼ਿਆਦਾ ਸ਼ਹਿਦ ਦੀ ਲੋੜ ਨਹੀਂ ਹੈ। ਤੁਸੀ ਇਕ ਚਮਚ ਸ਼ਹਿਦ ਖਾਉ ਅਤੇ ਉਸ ਨੂੰ ਖਾਣ ਤੋਂ ਪਹਿਲਾਂ ਕੁੱਝ ਪਲਾਂ ਲਈ ਜੀਭ ਉਤੇ ਰਹਿਣ ਦਿਉ। ਧਿਆਨ ਰੱਖੋ, ਤੁਹਾਨੂੰ 12 ਮਹੀਨੇ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਸ਼ਹਿਦ ਨਹੀਂ ਦੇਣਾ ਚਾਹੀਦਾ ਹੈ।
aloe vera, honeyਵਿਟਾਮਿਨ ਈ ਆਇਲ ਜਲੀ ਹੋਈ ਜੀਭ ਨੂੰ ਆਰਾਮ ਦੇਵੇਗਾ।ਇਸ ਨਾਲ ਜੀਭ ਜਲਦੀ ਤੰਦੁਰੁਸਤ ਹੋ ਜਾਵੇਗੀ। ਇਸ ਦੇ ਲਈ ਇਕ ਇਕ ਵਿਟਾਮਿਨ ਈ ਦਾ ਕੈਪਸੂਲ ਆਪਣੀ ਜੀਭ ਦੇ ਜਲੇ ਹੋਏ ਹਿੱਸੇ ਉਤੇ ਲਗਾਉ ਇਹ ਬਹੁਤ ਮਾਮੂਲੀ ਗੱਲ ਹੈ , ਜਦੋਂ ਤੁਸੀ ਮੂੰਹ ਤੋਂ ਸਾਹ ਲਓਗੇ ਤਾਂ ਸਾਹ ਲੈਂਦੇ ਸਮੇਂ ਬਾਹਰ ਦੀ ਠੰਡੀ ਹਵਾ ਜੀਭ ਉਤੇ ਲੱਗੇਗੀ ਜਿਸ ਦੇ ਨਾਲ ਆਰਾਮ ਮਿਲੇਗਾ। ਜੀਭ ਦੇ ਤੰਦੁਰੁਸਤ ਹੋਣ ਤੱਕ ਟਮਾਟਰ, ਸਾਇਟਰਸ ਫਲ ਅਤੇ ਜੂਸ ਅਤੇ ਸਿਰਕੇ ਤੋਂ ਦੂਰ ਰਹੋ। ਫਿਰ ਵੀ ਜੇਕਰ ਤੁਸੀ ਆਰੇਂਜ ਜੂਸ ਪੀਣਾ ਚਾਹੋ ਤਾਂ ਉਸ ਵਿਚ ਪਾਣੀ ਮਿਲਾ ਕੇ ਉਸ ਨੂੰ ਪਤਲਾ ਅਤੇ ਠੰਡਾ ਕਰਕੇ ਪੀਉ ਤਾਂਕਿ ਉਸ ਨਾਲ ਤੁਹਾਡੀ ਜੀਭ ਨੂੰ ਆਰਾਮ ਮਿਲੇ। ਨਮਕੀਨ ਚੀਜ਼ਾਂ ਜਿਵੇਂ ਪੋਟੈਟੋ ਚਿਪਸ ਉਸ ਜਗ੍ਹਾ ਉਤੇ ਜਲਨ ਪੈਦਾ ਕਰ ਸਕਦੀਆਂ ਹਨ, ਇਸ ਲਈ ਉਨ੍ਹਾਂ ਨੂੰ ਨਾ ਲਉ।
sugar ਐਲੋਵੇਰਾ ਦਾ ਪੌਦਾ ਜਲੇ ਹੋਏ ਹਿਸਿਆਂ ਨੂੰ ਆਰਾਮ ਦੇਣ ਅਤੇ ਤੰਦੁਰੁਸਤ ਕਰਨ ਦਾ ਇਕ ਪ੍ਰਚੱਲਤ ਕੁਦਤਰੀ ਉਪਾਅ ਹੈ। ਜੀਭ ਦੇ ਜਲੇ ਹੋਏ ਹਿਸੇ ਉੱਤੇ ਸਿੱਧੇ ਐਲੋਵੇਰਾ ਜੇਲ੍ਹ ਲਗਾਉ ਉਸ ਦਾ ਸਵਾਦ ਵਧੀਆ ਨਹੀਂ ਹੋਵੇਗਾ ਪਰ ਉਸ ਦੀ ਠੰਢਕ ਨਾਲ ਦਰਦ ਘੱਟ ਹੋ ਜਾਵੇਗਾ। ਜੀਭ ਨੂੰ ਠੰਢਕ ਪਹੁੰਚਾਣ ਲਈ ਤੁਸੀ ਤੁਰੰਤ ਇਕ ਗਲਾਸ ਠੰਡਾ ਪਾਣੀ ਪੀਉ। ਜੇਕਰ ਤੁਸੀ ਚਾਹੋ ਤਾਂ ਠੰਡੇ ਪਾਣੀ ਦੇ ਸਥਾਨ ਉੱਤੇ ਕੁੱਝ ਵੀ ਠੰਡਾ ਜਿਵੇਂ ਬਰਫ, ਆਈਸਕਰੀਮ ਜਾਂ ਠੰਡਾ ਜੂਸ ਆਦਿ ਦਾ ਸੇਵਨ ਵੀ ਕਰ ਸਕਦੇ ਹੋ।
burn tongueਜੀਭ ਦੀ ਜਲਨ ਨੂੰ ਘੱਟ ਕਰਣ ਵਿਚ ਚੀਨੀ ਕਾਫ਼ੀ ਮਦਦਗਾਰ ਹੁੰਦੀ ਹੈ। ਦਰਅਸਲ , ਇਸ ਨੂੰ ਇਕ ਕੁਦਰਤੀ ਪੇਨ ਰਿਲੀਵਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਜੀਭ ਦੇ ਜਲਣ ਉਤੇ ਤੁਸੀ ਕੁੱਝ ਦਾਣੇ ਚੀਨੀ ਦੇ ਆਪਣੀ ਜੀਭ ਉਤੇ ਰੱਖੋ ਅਤੇ ਆਪਣੇ ਆਪ ਘੁਲਣ ਦਿਉ। ਇਸ ਨਾਲ ਤੁਹਾਨੂੰ ਜਲਨ ਵਿਚ ਕਾਫ਼ੀ ਰਾਹਤ ਮਿਲੇਗੀ। ਤੁਸੀਂ ਚਾਹੋ ਤਾਂ ਚੀਨੀ ਦੇ ਸਥਾਨ ਉਤੇ ਦਹੀ ਦਾ ਇਸਤੇਮਾਲ ਵੀ ਕਰ ਸਕਦੇ ਹੋ।