ਅਦਰਕ ਦਾ ਇਸਤੇਮਾਲ ਹੁੰਦੈ ਹਾਨੀਕਾਰਕ, ਜਾਣੋ ਕਿਵੇਂ
Published : Jun 9, 2018, 10:12 am IST
Updated : Jun 9, 2018, 10:12 am IST
SHARE ARTICLE
Ginger
Ginger

ਅਸੀਂ ਅਕਸਰ ਸਰਦੀਆਂ ਦੇ ਨਾਲ ਨਾਲ ਗਰਮੀਆਂ ਵਿਚ ਵੀ ਅਦਰਕ ਦੀ ਵਰਤੋਂ ਕਰਦੇ ਹਾਂ। ਚਾਹ ਤੋਂ ਇਲਾਵਾ ਲੋਕ ਸਬਜੀਆਂ ਵਿਚ ਵੀ ਇਸਦਾ ਇਸਤੇਮਾਲ ਕਰਦੇ ਹਨ। ਅਦਰਕ ਦੀ ਤਾ...

ਅਸੀਂ ਅਕਸਰ ਸਰਦੀਆਂ ਦੇ ਨਾਲ ਨਾਲ ਗਰਮੀਆਂ ਵਿਚ ਵੀ ਅਦਰਕ ਦੀ ਵਰਤੋਂ ਕਰਦੇ ਹਾਂ। ਚਾਹ ਤੋਂ ਇਲਾਵਾ ਲੋਕ ਸਬਜੀਆਂ ਵਿਚ ਵੀ ਇਸਦਾ ਇਸਤੇਮਾਲ ਕਰਦੇ ਹਨ। ਅਦਰਕ ਦੀ ਤਾਸੀਰ ਗਰਮ ਹੁੰਦੀ ਹੈ ਇਹ ਚਰਬੀ ਨੂੰ ਪਿਘਲਾਉਣ ਦੇ ਕੰਮ ਵਿਚ ਆਉਂਦੀ ਹੈ। ਇਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਦੇ ਲਗਾਤਾਰ ਵਰਤੋਂ ਨਾਲ ਭੁੱਖ ਘੱਟ ਹੁੰਦੀ ਹੈ।

gingerginger

ਜੋ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਇਸ ਦਾ ਸੇਵਨ ਫ਼ਾਇਦੇਮੰਦ ਹੈ ਪਰ ਪਹਿਲਾਂ ਤੋਂ ਘੱਟ ਭਾਰ ਪਤਲੇ ਲੋਕ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖ਼ੂਨ ਨਾਲ ਸਬੰਧਿਤ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਅਦਰਕ ਘੱਟ ਖਾਣਾ ਚਾਹੀਦਾ ਹੈ। ਖ਼ਾਸਕਰ ਹੀਮੋਫੀਲਿਆ ਨਾਲ ਪੀੜਤ ਲੋਕ ਨੂੰ ਕਿਉਂਕਿ ਅਦਰਕ ਖ਼ੂਨ ਨੂੰ ਪਤਲਾ ਕਰਨ ਦਾ ਕੰਮ ਕਰਦਾ ਹੈ, ਇਸ ਕਰ ਕੇ ਨਾਲ ਸਰੀਰ 'ਤੇ ਹਲਕਾ - ਜਿਹਾ ਕਟ ਜਾਂ ਸੱਟ, ਜ਼ਿਆਦਾ ਖ਼ੂਨ ਵਗਾ ਸਕਦੀ ਹੈ। ਅਦਰਕ ਉਨ੍ਹਾਂ ਲੋਕਾਂ ਲਈ ਬਿਹਤਰ ਹੈ ਜਿਨ੍ਹਾਂ ਨੂੰ ਖ਼ੂਨ ਦੇ ਜਮਣ ਦੀ ਪਰੇਸ਼ਾਨੀ ਹੈ।

Ginger pieceGinger piece

ਅਦਰਕ ਨੂੰ ਬਹੁਤ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਦਿਲ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਕ ਖੋਜ ਦੇ ਮੁਤਾਬਕ ਜ਼ਿਆਦਾ ਅਦਰਕ ਦੇ ਸੇਵਨ ਨਾਲ ਧੜਕਣ 'ਤੇ ਇਸ ਦਾ ਮਾੜਾ ਪ੍ਰਭਾਵ ਪੈ ਸਕਦਾ ਹੈ। ਹਾਲਾਂਕਿ ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵਿਚ ਕਾਫ਼ੀ ਉਤਾਰ ਚੜਾਅ ਆ ਸਕਦਾ ਹੈ। ਅਦਰਕ ਦੇ ਜ਼ਿਆਦਾ ਸੇਵਨ ਨਾਲ ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਅਦਰਕ ਵਾਲੀ ਚਾਹ ਪੀਣ ਵਿਚ ਤਾਂ ਬਹੁਤ ਵਧੀਆ ਲਗਦੀ ਹੈ ਪਰ ਜਿੱਥੇ ਤਕ ਹੋ ਸਕੇ ਇਸ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਨਹੀਂ ਪੀਣਾ ਚਾਹੀਦਾ ਅਤੇ ਵਧੀਆ ਸਿਹਤ ਦੇ ਲਈ ਚੰਗੀ ਨੀਂਦ ਦੀ ਲੋੜ ਹੁੰਦੀ ਹੈ।

Ginger teaGinger tea

ਗਾਲਸ‍ਟੋਨ ਜਾਂ ਪਿਤੇ ਦੀ ਪਥਰੀ ਤੋਂ ਪੀੜਤ ਲੋਕਾਂ ਨੂੰ ਵੀ ਅਦਰਕ ਨਹੀਂ ਖਾਣੀ ਨਹੀਂ ਚਾਹੀਦੀ। ਢਿੱਡ ਦੀਆਂ ਬੀਮਾਰੀਆਂ ਨੂੰ ਠੀਕ ਕਰਨ ਲਈ ਕੀਤਾ ਜਾਂਦਾ ਹੈ ਪਰ ਅਦਰਕ ਦਾ ਜ਼ਿਆਦਾ ਸੇਵਨ ਹਾਰਟਬਰਨ ਤੋਂ ਇਲਾਵਾ ਡਕਾਰ ਅਤੇ ਦਸ‍ਤ ਜਿਵੇਂ ਗੈਸ‍ਟਰੋਇੰਟੇਸ‍ਟਾਇਨਲ ਰੋਗ ਪੈਦਾ ਕਰ ਸਕਦਾ ਹੈ। ਅਦਰਕ ਦੀ ਚਾਹ ਨਾਲ ਪੇਟ ਵਿਚ ਐਸਿਡ ਦੀ ਮਾਤਰਾ ਵਧ ਜਾਂਦੀ ਹੈ, ਜੋ ਐਸਿਡਿਟੀ ਦਾ ਕਾਰਨ ਬਣਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement