
ਲੰਮੇ ਵਾਲ ਪਾਉਣਾ ਹਰ ਕਿਸੇ ਦੀ ਚਾਹ ਹੁੰਦੀ ਹੈ ਪਰ ਦੂਸ਼ਤ ਅਤੇ ਅਨਿਯਮਿਤ ਖਾਣ-ਪੀਣ, ਤਨਾਅ ਭਰੀ ਜ਼ਿੰਦਗੀ ਅਤੇ ਪ੍ਰਦੂਸ਼ਣ ਭਰੇ ਮਾਹੌਲ 'ਚ ਰਹਿਣ ਨਾਲ ਲੰਮੇ ਵਾਲ ਪਾਉਣ ਦਾ...
ਲੰਮੇ ਵਾਲ ਪਾਉਣਾ ਹਰ ਕਿਸੇ ਦੀ ਚਾਹ ਹੁੰਦੀ ਹੈ ਪਰ ਦੂਸ਼ਤ ਅਤੇ ਅਨਿਯਮਿਤ ਖਾਣ-ਪੀਣ, ਤਨਾਅ ਭਰੀ ਜ਼ਿੰਦਗੀ ਅਤੇ ਪ੍ਰਦੂਸ਼ਣ ਭਰੇ ਮਾਹੌਲ 'ਚ ਰਹਿਣ ਨਾਲ ਲੰਮੇ ਵਾਲ ਪਾਉਣ ਦਾ ਸੁਪਨਾ ਬਹੁਤ ਘੱਟ ਲੋਕਾਂ ਦਾ ਹੀ ਪੂਰਾ ਹੋ ਪਾਉਂਦਾ ਹੈ। ਅਜਕਲ ਨਾ ਸਿਰਫ਼ ਔਰਤਾਂ ਸਗੋਂ ਮਰਦ ਵੀ ਵਾਲਾਂ ਦੇ ਰੁੱਖ਼ੇਪਣ ਅਤੇ ਝੜਨ ਨਾਲ ਪਰੇਸ਼ਾਨ ਹਨ। ਅਦਰਕ ਦੇ ਇਹਨਾਂ ਫ਼ਾਇਦਿਆਂ ਨੂੰ ਅਜ਼ਮਾਉ . . .
Ginger
ਸਵੇਰੇ ਖਾਲੀ ਢਿੱਡ ਇਕ ਛੋਟਾ ਟੁਕੜਾ ਅਦਰਕ ਖਾਣ ਨਾਲ ਵਾਲਾਂ 'ਚ ਕੁਦਰਤੀ ਚਮਕ ਆਉਂਦੀ ਹੈ। ਅਦਰਕ ਦੇ ਰਸ 'ਚ ਜੈਤੂਨ ਦਾ ਤੇਲ ਮਿਲਾ ਕੇ ਵਾਲਾਂ 'ਚ ਲਗਾਉਣ ਨਾਲ ਵੀ ਫ਼ਾਇਦਾ ਹੁੰਦਾ ਹੈ। ਇਸ ਘੋਲ ਨੂੰ 1 ਘੰਟੇ ਤਕ ਜਾਂ ਰਾਤ ਭਰ ਵਾਲਾਂ 'ਚ ਲਗਾ ਕੇ ਰੱਖੋ। ਉਸ ਤੋਂ ਬਾਅਦ ਵਾਲ ਧੋ ਲਵੋ। ਤੁਹਾਨੂੰ ਖ਼ੁਦ ਅਪਣੇ ਵਾਲਾਂ 'ਚ ਚਮਕ ਦਿਖੇਗੀ। ਅਦਰਕ 'ਚ ਐਂਟਿਬੈਕਟੀਰਿਅਲ ਗੁਣ ਹੁੰਦੇ ਹਨ, ਜੋ ਵਾਲਾਂ ਨੂੰ ਰੁੱਖਾ ਹੋਣ ਤੋਂ ਬਚਾਉਂਦੇ ਹਨ।
Ginger
ਬਾਜ਼ਾਰ 'ਚ ਤੁਹਾਨੂੰ ਅਸਾਨੀ ਨਾਲ ਅਦਰਕ ਦਾ ਤੇਲ ਵੀ ਮਿਲ ਜਾਵੇਗਾ, ਤੁਸੀਂ ਇਸ ਤੇਲ ਨੂੰ ਵੀ ਅਪਣੇ ਵਾਲਾਂ 'ਚ ਲਗਾ ਸਕਦੇ ਹੋ। ਵਾਲ ਵਧਾਉਣ ਲਈ ਅਦਰਕ ਦੀ ਵਰਤੋਂ ਬਹੁਤ ਆਸਾਨ ਅਤੇ ਸਸਤਾ ਉਪਾਅ ਹੈ। ਜੋ ਲੋਕ ਕੁਦਰਤੀ ਤਰੀਕੇ ਨਾਲ ਅਪਣੇ ਵਾਲਾਂ ਨੂੰ ਲੰਮਾ ਅਤੇ ਮਜ਼ਬੂਤ ਬਣਾਉਣਾ ਚਾਹੁੰਦੇ ਹੋ, ਉਨ੍ਹਾਂ ਲਈ ਅਦਰਕ ਬਹੁਤ ਕੰਮ ਦੀ ਚੀਜ਼ ਹੈ। ਅਦਰਕ ਰਸ ਨਾਲ10 ਤੋਂ 15 ਮਿੰਟ ਤਕ ਵਾਲਾਂ 'ਚ ਮਾਲਸ਼ ਕਰਨ ਨਾਲ ਸਿਕਰੀ ਜਡ਼ ਤੋਂ ਛੁਟਕਾਰਾ ਮਿਲਦਾ ਹੈ।