Health News: ਔਰਤਾਂ ਦੀ ਬੱਚੇ ਪੈਦਾ ਕਰਨ ਦੀ ਸ਼ਕਤੀ ਨੂੰ ਪ੍ਰਭਾਵਤ ਕਰਦੀ ਹੈ ਸ਼ਰਾਬ : ਮਾਹਰ
Published : Jun 9, 2025, 6:56 am IST
Updated : Jun 9, 2025, 7:22 am IST
SHARE ARTICLE
Alcohol affects women's ability to have children Expert Health News in punjabi
Alcohol affects women's ability to have children Expert Health News in punjabi

ਤਮਾਕੂ ਅਤੇ ਵੇਪਿੰਗ ਪ੍ਰਜਨਨ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ, ਇਸ ਨਾਲ ਗਰਭਪਾਤ ਦੀ ਸੰਭਾਵਨਾ ਵਧਾ ਜਾਂਦੀ

Alcohol affects women's ability to have children Expert Health News: ਔਰਤਾਂ ’ਚ ਪ੍ਰਜਨਨ ਸਮੱਸਿਆਵਾਂ ਵਧਣ ਦੇ ਮੱਦੇਨਜ਼ਰ ਡਾਕਟਰਾਂ ਦਾ ਕਹਿਣਾ ਹੈ ਕਿ ਤਮਾਕੂ, ਸ਼ਰਾਬ ਪੀਣਾ ਅਤੇ ਵੇਪਿੰਗ ਚੁੱਪਚਾਪ ਪ੍ਰਜਨਨ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਗਰਭਪਾਤ ਦੀ ਸੰਭਾਵਨਾ ਵਧਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੰਬਾਕੂਨੋਸ਼ੀ ਗਰਭਪਾਤ ਅਤੇ ਗਰਭਅਵਸਥਾ ’ਚ ਸਮੱਸਿਆਵਾਂ ਦੇ ਖਤਰੇ ਨੂੰ ਵਧਾਉਂਦੀ ਹੈ, ਨਾਲ ਹੀ ਇਹ ਸ਼ੁਕਰਾਣੂਆਂ ’ਚ ਡੀ.ਐਨ.ਏ. ਨੂੰ ਨੁਕਸਾਨ ਪਹੁੰਚਾਉਂਦੀ ਹੈ ਜਿਸ ਨਾਲ ਗਰਭਪਾਤ ਅਤੇ ਜਨਮ ਦੇ ਨੁਕਸ ਹੋ ਸਕਦੇ ਹਨ।

ਜਣਨ ਸਮੱਸਿਆਵਾਂ ਔਰਤਾਂ ਦੇ ਨਾਲ ਹੀ ਅਤੇ ਮਰਦਾਂ ’ਚ ਵੀ ਫੈਲੀਆਂ ਹੋਈਆਂ ਹਨ। ਖਾਰਘਰ ਦੇ ਸਲਾਹਕਾਰ-ਪ੍ਰਸੂਤੀ ਵਿਗਿਆਨੀ ਅਤੇ ਗਾਇਨੀਕੋਲੋਜਿਸਟ ਡਾ. ਅਨੁਜਾ ਥਾਮਸ ਨੇ ਦਸਿਆ ਕਿ ਇਹ ਨਾ ਸਿਰਫ ਉਮਰ ਦੇ ਤਣਾਅ ਜਾਂ ਪ੍ਰਜਨਨ ਸਿਹਤ ਸਮੱਸਿਆਵਾਂ ਕਾਰਨ ਪ੍ਰਭਾਵਤ ਹੁੰਦੇ ਹਨ, ਬਲਕਿ ਸਿਗਰਟ ਪੀਣ, ਸ਼ਰਾਬ ਪੀਣ ਅਤੇ ਵੇਪਿੰਗ ਕਾਰਨ ਵੀ ਪ੍ਰਭਾਵਤ ਹੁੰਦੇ ਹਨ।

ਇਨ੍ਹਾਂ ਵਿਕਾਰਾਂ ਨੂੰ ਅਕਸਰ ਨਿੱਜੀ ਚੋਣਾਂ ਵਜੋਂ ਵੇਖਿਆ ਜਾਂਦਾ ਹੈ ਪਰ ਇਹ ਪ੍ਰਜਨਨ ਸ਼ਕਤੀ ਨੂੰ ਵੀ ਪ੍ਰਭਾਵਤ ਕਰਦੇ ਹਨ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਗਰਭਅਵਸਥਾ ਦੀ ਯੋਜਨਾ ਬਣਾਉਂਦੇ ਸਮੇਂ ਹੀ ਇਨ੍ਹਾਂ ਆਦਤਾਂ ਨੂੰ ਘਟਾਉਣਾ ਜਾਂ ਰੋਕਣਾ ਕਾਫ਼ੀ ਹੈ। ਥਾਮਸ ਨੇ ਕਿਹਾ ਕਿ ਹਾਲਾਂਕਿ ਇਨ੍ਹਾਂ ਵਿਕਾਰਾਂ ਤੋਂ ਪੂਰੀ ਤਰ੍ਹਾਂ ਬਚਣਾ ਜ਼ਰੂਰੀ ਹੈ ਕਿਉਂਕਿ ਇਹ ਪਦਾਰਥ ਪ੍ਰਜਨਨ ਅੰਗਾਂ, ਹਾਰਮੋਨਜ਼ ਅਤੇ ਇੱਥੋਂ ਤਕ ਕਿ ਭਵਿੱਖ ਦੇ ਬੱਚਿਆਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।

ਉਹ ਹਾਰਮੋਨਲ ਸੰਤੁਲਨ ਨੂੰ ਵਿਗਾੜ ਸਕਦੇ ਹਨ, ਮਾਹਵਾਰੀ ਚੱਕਰ ਨੂੰ ਪ੍ਰਭਾਵਤ ਕਰ ਸਕਦੇ ਹਨ, ਪ੍ਰਜਨਨ ਸ਼ਕਤੀ ਨੂੰ ਘਟਾ ਸਕਦੇ ਹਨ ਅਤੇ ਗਰਭਪਾਤ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦੇ ਹਨ। ਨੋਇਡਾ ਦੇ ਮਦਰਹੁਡ ਹਸਪਤਾਲ ਦੀ ਸੀਨੀਅਰ ਸਲਾਹਕਾਰ-ਜਣੇਪਾ ਵਿਗਿਆਨੀ ਅਤੇ ਗਾਇਨੀਕੋਲੋਜਿਸਟ ਡਾ. ਮੰਜੂ ਗੁਪਤਾ ਨੇ ਕਿਹਾ ਕਿ ਤੰਬਾਕੂਨੋਸ਼ੀ ਮਰਦ ਅਤੇ ਔਰਤ ਦੋਹਾਂ ਦੀ ਪ੍ਰਜਨਨ ਸ਼ਕਤੀ ਨੂੰ ਪ੍ਰਭਾਵਤ ਕਰਦੀ ਹੈ। ਡਾ. ਗੁਪਤਾ ਨੇ ਕਿਹਾ ਕਿ ਕਮਰੇ ’ਚ ਮੌਜੂਦ ਕਿਸੇ ਹੋਰ ਦੇ ਸਿਗਰਟਨੋਸ਼ੀ ਨਾਲ ਵੀ ਪ੍ਰਜਨਨ ਸਿਹਤ ਲਈ ਵੀ ਓਨੀ ਹੀ ਖਤਰਨਾਕ ਹੈ।  

ਤਾਲੇਗਾਓਂ ਦੇ ਟੀਜੀਐਚ ਓਨਕੋ ਲਾਈਫ ਕੈਂਸਰ ਸੈਂਟਰ ਦੇ ਰੇਡੀਏਸ਼ਨ ਓਨਕੋਲੋਜੀ ਦੇ ਸਲਾਹਕਾਰ ਡਾ ਗੌਰਵ ਜਸਵਾਲ ਨੇ ਕਿਹਾ ਕਿ ਪ੍ਰਜਨਨ ਸਮੱਸਿਆਵਾਂ ਤੋਂ ਇਲਾਵਾ, ਇਹ ਵਿਕਾਰ ਵੱਖ-ਵੱਖ ਕੈਂਸਰਾਂ ਦੇ ਖਤਰੇ ਨੂੰ ਵੀ ਵਧਾ ਸਕਦੇ ਹਨ।     (ਪੀਟੀਆਈ)
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement