ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਹਰ ਰੋਜ਼ ਸੈਰ ਕਰੋ।
ਚੰਡੀਗੜ੍ਹ: ਅਜੋਕੇ ਦੌਰ ਵਿੱਚ ਮਨੁੱਖ ਦੀ ਜ਼ਿੰਦਗੀ ਭੱਜਦੌੜ ਵਾਲੀ ਹੈ। ਅਜਿਹੀ ਜ਼ਿੰਦਗੀ ਵਿੱਚ ਤੁਸੀ ਆਪਣੇ ਲਈ ਸਮਾਂ ਨਹੀਂ ਕੱਢ ਰਹੇ ਤਾਂ ਇਹ ਤੁਹਾਡੇ ਸਰੀਰ ਲਈ ਖਤਰਨਾਕ ਸਾਬਤ ਹੋਵੇਗਾ। ਸਿਹਤਮੰਦ ਰਹਿਣ ਲਈ ਤੁਹਾਨੂੰ ਆਪਣੇ ਆਪ ਸਮਾਂ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਇਹ ਆਸਾਨ ਜਿਹੇ ਨੁਕਤੇ ਵਰਤ ਕੇ ਨਿਰੋਗ ਰਹਿ ਸਕਦੇ ਹੋ।
ਰੋਜ਼ਾਨਾ ਸੈਰ ਕਰੋ- ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਹਰ ਰੋਜ਼ ਸੈਰ ਕਰੋ। ਸੈਰ ਕਰਨ ਨਾਲ ਤੁਹਾਡੇ ਸਰੀਰ ਦੇ ਰੋਮ ਖੁੱਲੇ ਰਹਿੰਦੇ ਹਨ ਜੋ ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।
ਪੌਸ਼ਟਿਕ ਭੋਜਨ ਖਾਓ - ਪੌਸ਼ਟਿਕ ਭੋਜਨ ਹੀ ਤੁਹਾਨੂੰ ਸਿਹਤਮੰਦ ਰੱਖ ਸਕਦਾ ਹੈ। ਸਿਹਤਮੰਦ ਰਹਿਣ ਲਈ ਮੌਸਮੀ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਜੇਕਰ ਬੇਮੌਸਮੀ ਭੋਜਨ ਖਾਂਦੇ ਹੋ ਤਾਂ ਤੁਹਾਡੇ ਸਰੀਰ ਲਈ ਲਾਹੇਵੰਦ ਹੈ।
ਨਸ਼ਿਆਂ ਤੋਂ ਦੂਰ ਰਹੋ- ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਚੰਗੇ ਦੋਸਤ ਬਣਾਓ। ਸਿਹਤਮੰਦ ਰਹਿਣਲਈ ਨਸ਼ਿਆਂ ਤੋਂ ਦੂਰ ਰਹਿਣਾ ਲਾਜ਼ਮੀ ਹੈ
ਤਣਾਅ ਮੁਕਤ ਰਹੋ - ਹਰ ਵਿਅਕਤੀ ਤਣਾਅ ਦਾ ਸ਼ਿਕਾਰ ਹੋ ਗਿਆ ਹੈ।ਤਣਾਅ ਤੋਂ ਮੁਕਤ ਰਹਿਣ ਲਈ ਧਿਆਨ ਕਰਨਾ ਚਾਹੀਦਾ ਹੈ।
