
ਅੱਜ ਕੱਲ੍ਹ ਦੇ ਲਾਈਫਸਟਾਈਲ ਦੇ ਚਲਦਿਆਂ ਲੋਕ ਕੁਝ ਵੀ ਖਾ ਲੈਂਦੇ ਹਨ ਤੇ ਬਾਅਦ ਵਿੱਚ ਉਸ ਦਾ ਨੁਕਸਾਨ ਭੁਗਤਦੇ ਹਨ।
ਨਵੀਂ ਦਿੱਲੀ : ਅੱਜ ਕੱਲ੍ਹ ਦੇ ਲਾਈਫਸਟਾਈਲ ਦੇ ਚਲਦਿਆਂ ਲੋਕ ਕੁਝ ਵੀ ਖਾ ਲੈਂਦੇ ਹਨ ਤੇ ਬਾਅਦ ਵਿੱਚ ਉਸ ਦਾ ਨੁਕਸਾਨ ਭੁਗਤਦੇ ਹਨ। ਜੇਕਰ ਅਸੀਂ ਸਿਹਤਮੰਦ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਹਰ ਇੱਕ ਖਾਣ ਵਾਲੀ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਇਸ ਦੇ ਨਾਲ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਜਾਂ ਫਿਰ ਨਹੀਂ ਇਨ੍ਹਾਂ 'ਚੋਂ ਇੱਕ ਚੀਜ਼ ਹੈ ਚਿਕਨ।
eating chicken
ਇਸ ਨੂੰ ਖਾਣ ਨਾਲ ਸਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਕੀ ਤੁਹਾਨੂੰ ਪਤਾ ਹੈ ਚਿਕਨ ਖਾਣ ਤੋਂ ਬਾਅਦ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਸੇਵਨ ਕਰਨਾ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।
eating chicken
ਦੁੱਧ ਦਾ ਸੇਵਨ : ਚਿਕਨ ਖਾਣ ਤੋਂ ਬਾਅਦ ਭੁੱਲ ਕੇ ਵੀ ਦੁੱਧ ਦਾ ਸੇਵਨ ਨਾ ਕਰੋ। ਕਿਉਂਕਿ ਦੁੱਧ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਚਿਕਨ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਨਾਲ ਮਿਲ ਕੇ ਸਾਡੇ ਸਰੀਰ ਤੇ ਗਲਤ ਪ੍ਰਭਾਵ ਪਾਉਂਦੇ ਹਨ ।
eating chicken
ਚਿਕਨ ਤੇ ਮੱਛੀ ਦਾ ਇਕੱਠਿਆਂ ਸੇਵਨ : ਕਈ ਲੋਕ ਵਿਆਹ ਸ਼ਾਦੀਆਂ 'ਚ ਜਾ ਕੇ ਚਿਕਨ ਤੇ ਮੱਛੀ ਦਾ ਇਕੱਠਿਆਂ ਸੇਵਨ ਕਰਦੇ ਹਨ। ਇਹ ਤੁਹਾਡੇ ਲਈ ਨੁਕਸਾਨ ਦੇਹ ਹੋ ਸਕਦਾ ਹੈ ਕਿਉਂਕਿ ਦੋਵਾਂ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਟੀਨ ਪਾਏ ਜਾਂਦੇ ਹਨ। ਜਦੋਂ ਵੀ ਅਸੀਂ ਇਨ੍ਹਾਂ ਦੋਨਾਂ ਦਾ ਇਕੱਠਾ ਸੇਵਨ ਕਰਦੇ ਹਾਂ ਤਾਂ ਇਸ ਦਾ ਸਾਡੇ ਸਰੀਰ ਤੇ ਪੁੱਠਾ ਅਸਰ ਪੈਂਦਾ ਹੈ। ਜਿਸ ਨਾਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ ਇਸ ਲਈ ਕਦੇ ਵੀ ਭੁੱਲ ਕੇ ਚਿਕਨ ਅਤੇ ਮੱਛੀ ਦਾ ਇਕੱਠਾ ਸੇਵਨ ਨਾ ਕਰੋ।
eating chicken
ਦਹੀਂ ਦਾ ਸੇਵਨ : ਚਿਕਨ ਖਾਣ ਤੋਂ ਬਾਅਦ ਭੁੱਲ ਕੇ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਚਿਕਨ ਦੀ ਤਸੀਰ ਗਰਮ ਹੁੰਦੀ ਹੈ ਅਤੇ ਇਸ ਵਿੱਚ ਗਰਮ ਤੱਤ ਪਾਏ ਜਾਂਦੇ ਹਨ। ਦਹੀਂ ਦੀ ਤਸੀਰ ਠੰਢੀ ਹੁੰਦੀ ਹੈ ਚਿਕਨ ਸਾਡੇ ਸਰੀਰ ਵਿੱਚ ਗਰਮੀ ਪੈਦਾ ਕਰਨ ਦਾ ਕੰਮ ਕਰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।