
ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੱਧੂ ਦੇ 36 ਗੁਣ ਮਿਲਦੇ ਸਨ।
ਕ੍ਰਿਕਟ ਤੋਂ ਰਾਜਨੇਤਾ ਬਣੇ ਨਵਜੋਤ ਸਿੱਧੂ ਰਾਜਨੀਤੀ ਵਿਚੋਂ ਕਾਫ਼ੀ ਸੁਰਖੀਆਂ ਬਟੋਰਦੇ ਰਹੇ ਹਨ ਉਹਨੀਂ ਹੀ ਉਹਨਾਂ ਦੀ ਚਰਚਾ ਕਪਿਲ ਸ਼ਰਮਾ ਸ਼ੋਅ ਵਿਚ ਹੈ। ਇਸ ਕਪਿਲ ਸ਼ਰਮਾ ਸ਼ੋਅ ਦੌਰਾਨ ਉਹਨਾਂ ਨੇ ਨਵਜੋਤ ਕੌਰ ਸਿੱਧੂ ਨਾਲ ਆਪਣੀ ਲਵ ਸਟੋਰੀ ਦਾ ਖੁਲਾਸਾ ਕੀਤਾ। ਕ੍ਰਿਕਟ ਦੇ ਧਾਕੜ ਬੱਲ਼ੇਬਾਜ਼ ਨਵਜੋਤ ਸਿੱਧੂ ਨੇ ਪਹਿਲੀ ਨਜ਼ਰ ਵਿਚ ਹੀ ਨਵਜੋਤ ਕੌਰ ਸਿੱਧੂ ਨੂੰ ਦਿਲ ਦੇ ਦਿੱਤਾ ਸੀ।
Sidhu couple
MBBS ਦੀ ਪੜ੍ਹਾਈ ਕਰਨ ਵਾਲੀ ਨਵਜੋਤ ਕੌਰ ਨਾਲ ਸਿੱਧੂ ਦੀਆਂ ਅੱਖਾਂ ਚਾਰ ਪਟਿਆਲਾ ਦੀ ਇਕ ਚਿਕਨ ਸ਼ਾਪ ਵਿਚ ਹੋਈਆ ਸਨ। ਜਦੋਂ ਨਵਜੋਤ ਕੌਰ ਸਿੱਧੂ ਮੈਡੀਕਲ ਕਾਲਜ ਤੋਂ ਪੜ੍ਹਾਈ ਕਰ ਕੇ ਬਾਹਰ ਨਿਕਲਦੀ ਤਾਂ ਸਿੱਧੂ ਕਾਲਜ ਦੇ ਬਾਹਰ ਉਹਨਾਂ ਦੀ ਉਡੀਕ ਵਿਚ ਖੜ੍ਹੇ ਹੁੰਦੇ ਸਨ। ਨਵਜੋਤ ਸਿੱਧੂ ਸਿੱਧੂ ਕੌਰ ਦਾ ਪਿੱਛਾ ਕਰਦੇ ਹੋਏ ਉਹਨਾਂ ਦੇ ਘਰ ਤੱਕ ਚਲੇ ਜਾਂਦੇ ਸਨ।
Sidhu couple
ਇਸ ਦੌਰਾਨ ਪਟਿਆਲਾ ਦੀ ਚਿਕਨ ਸ਼ਾਪ ਵਿਚ ਹਰ ਰੋਜ਼ ਜਾਇਆ ਕਰਦੇ ਉੱਥੇ ਕਿਸੇ ਨਾ ਕਿਸੇ ਦੋਸਤ ਨੂੰ ਚਿਕਨ ਖਵਾਉਂਦੇ ਅਤੇ ਉਹ ਖੁਦ ਨਵਜੋਤ ਕੌਰ ਦਾ ਇੰਤਜ਼ਾਰ ਕਰਦੇ। ਨਵਜੋਤ ਕੌਰ ਨੇ ਵੀ ਦੇਖਿਆ ਕਿ ਇਕ ਆਦਮੀ ਹਰ ਰੋਜ਼ ਉਹਨਾਂ ਦਾ ਪਿੱਛਾ ਕਰਦਾ ਹੈ ਅਤੇ ਫਿਰ ਉਹਨਾਂ ਦੋਨਾਂ ਦੀ ਜਾਣ-ਪਛਾਣ ਹੋ ਗਈ। ਨਵਜੋਤ ਕੌਰ ਅਤੇ ਨਵਜੋਤ ਸਿੱਧੂ ਵਿਚਕਾਰ ਅੱਖਾਂ ਹੀ ਅੱਖਾਂ ਵਿਚਕਾਰ ਗੱਲ ਹੋਣ ਲੱਗੀ ਅਤੇ ਇਹ ਗੱਲ ਹੌਲੀ ਹੌਲੀ ਅੱਗੇ ਵਧਣ ਲੱਗੀ ਅਤੇ ਇਹ ਸਿਲਸਿਲਾ ਦੋ ਸਾਲ ਤੱਕ ਚੱਲਦਾ ਰਿਹਾ।
Sidhu couple
ਨਵਜੋਤ ਕੌਰ ਦੇ ਇਸ ਸਿਲਸਿਲੇ ਵਿਚ ਉਹਨਾਂ ਦੀਆਂ ਸਹੇਲੀਆਂ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ। ਆਖਿਰਕਾਰ ਦੋਨਾਂ ਨੇ ਜੀਵਨਸਾਥੀ ਬਣਨ ਦਾ ਫੈਸਲਾ ਕਰ ਲਿਆ। ਕੌਰ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਵਿਆਹ ਹੋਣ ਵਾਲਾ ਸੀ ਤਾਂ ਨਵਜੋਤ ਸਿੱਧੂ ਨੇ ਕੌਰ ਦੀ ਜਨਮਪੱਤਰੀ ਮੰਗੀ ਉਹਨਾਂ ਕਿਹਾ ਕਿ ਜਦੋਂ ਤੱਕ ਪੱਤਰੀਨਹੀਂ ਮਿਲੇਗੀ ਤਾਂ ਵਿਆਹ ਨਹੀਂ ਹੋ ਸਕਦਾ।
Sidhu couple
ਆਖਿਰਕਾਰ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪੱਤਰੀ ਦੇ ਦਿੱਤੀ ਅਤੇ ਉਹਨਾਂ ਦੇ 36 ਗੁਣ ਮਿਲੇ। ਇਸ ਤੋਂ ਬਾਅਦ ਦੋਨਾਂ ਦਾ ਵਿਆਹ ਹੋ ਗਿਆ। ਕੌਰ ਨੇ ਦੱਸਿਆ ਕਿ ਜਦੋਂ ਵਿਆਹ ਤੋਂ ਬਾਅਦ ਉਙਨਾਂ ਦੀਆਂ ਸਹੇਲੀਆਂ ਉਸ ਨੂੰ ਮਿਲਣ ਆਉਂਦੀਆਂ ਸਨ ਤਾਂ ਨਵਜੋਤ ਸਿੱਧੂ ਉਹਨਾਂ ਤੋਂ ਸ਼ਰਮਾਉਂਦੇ ਸਨ ਅਤੇ ਉਹਨਾਂ ਨਾਲ ਮਿਲਣਾ ਨਹੀਂ ਚਾਹੁੰਦੇ ਸਨ। ਉਹਨਾਂ ਦੱਸਿਆ ਕਿ ਕਈ ਵਾਰ ਤਾਂ ਉਹ ਸ਼ਰਮਾਉਂਦੇ ਹੋਏ ਬਾਥਰੂਮ ਵਿਚ ਵੀ ਲੁਕ ਜਾਂਦੇ ਸਨ।
Sidhu couple
ਕੌਰ ਨੇ ਦੱਸਿਆ ਕਿ ਜਦੋਂ ਸਿੱਧੂ ਸਕੂਟਰ ਦੌਰਾਨ ਉਹਨਾਂ ਦਾ ਪਿੱਛਾ ਕਰਦੇ ਸਨ ਤਾਂ ਉਹ ਕਹਿੰਦੇ ਸਨ ਕਿ ਹਾਂ ਕਰਦੇ, ਹਾਂ ਕਰਦੇ ਪਰ ਕੌਰ ਨਾ ਨਾ ਕਰਦੀ ਅੱਗੇ ਨਿਕਲ ਜਾਂਦੀ ਸੀ ਪਰ ਇਕ ਸਮਾਂ ਅਜਿਹਾ ਆਇਆ ਕਿ ਉਹਨਾਂ ਨੇ ਹਾਂ ਕਰ ਹੀ ਦਿੱਤੀ। ਇਸ ਜੋੜੇ ਦੀ ਹੁਣ ਇਕ ਬੇਟੀ ਅਤੇ ਬੇਟਾ ਹੈ। ਇਹਨਾਂ ਦੋਨਾਂ ਦਾ ਨਾਮ ਇਕੋ ਜਿਹਾ ਹੋਣ ਕਰਕੇ ਕਈ ਵਾਰ ਕਿਸੇ ਸਮਾਰੋਹ ਜਾਂ ਏਅਰਪੋਰਟ ਤੇ ਬਹੁਤ ਹਲਚਲ ਹੁੰਦੀ ਸੀ।