
ਪ੍ਰਵਾਰ ਦੇ ਸੱਭ ਮੈਂਬਰਾਂ ਨੂੰ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ।
ਮੌਸਮੀ ਫਲਾਂ ਅਤੇ ਸਬਜ਼ੀਆਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ। ਮੂਲੀ, ਗਾਜਰ, ਸ਼ਲਗਮ, ਅਦਰਕ, ਸੇਬ, ਕੇਲਾ, ਅਮਰੂਦ, ਵੈਜ ਸਲਾਦ ਜਾਂ ਫ਼ਰੂਟ ਸਲਾਦ। ਦਹੀਂ ਮਿਕਸ ਜਾਂ ਆਲੂ ਮਿਕਸ ਰਾਇਤਾ, ਟਮਾਟਰ ਰਾਇਤਾ, ਖੀਰਾ ਰਾਇਤਾ, ਦਹੀਂ ਵਿਚ ਕੱਚੀਆਂ ਸ਼ਬਜ਼ੀਆਂ ਜਾਂ ਫਲਾਂ ਦੀ ਵਰਤੋਂ ਸੱਭ ਸਲਾਦ ਦੀ ਸ਼੍ਰੇਣੀ ਵਿਚ ਆਉਂਦੇ ਹਨ। ਸਲਾਦ ਦੀ ਵਰਤੋਂ ਸ੍ਰੀਰ ਵਿਚੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਭਜਾਉਂਦੀ ਹੈ। ਸਲਾਦ ਨੂੰ ਸ੍ਰੀਰ ਲਈ ਤੰਦਰੁਸਤੀ ਦਾ ਬੀਮਾ ਅਤੇ ਘਰ ਦਾ ਵੈਦ ਮੰਨਿਆ ਜਾਂਦਾ ਹੈ। ਸਲਾਦ ਪੇਟ ਦੀਆਂ ਕਈ ਬੀਮਾਰੀਆਂ ਨੂੰ ਦੂਰ ਰਖਦਾ ਹੈ। ਇਹ ਕਬਜ਼ ਦਾ ਦੁਸ਼ਮਣ ਹੈ। ਪ੍ਰਵਾਰ ਦੇ ਸੱਭ ਮੈਂਬਰਾਂ ਨੂੰ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ।
ਜੇ ਬਜ਼ੁਰਗਾਂ ਜਾਂ ਬੱਚਿਆਂ ਨੂੰ ਸਲਾਦ ਖਾਣ ਵਿਚ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਸਲਾਦ ਕੱਦੂਕਸ ਕਰ ਕੇ, ਉਬਾਲ ਕੇ ਜਾਂ ਇਸ ਦਾ ਜੂਸ ਕੱਢ ਕੇ ਦਿਤਾ ਜਾ ਸਕਦਾ ਹੈ। ਸਲਾਦ ਖਾਣ ਨਾਲ ਚਿਹਰੇ ਉਤੇ ਪਈਆਂ ਝੁਰੜੀਆਂ ਤੋਂ ਬਚਿਆ ਜਾ ਸਕਦਾ ਹੈ। ਸਲਾਦ ਦੀ ਵਰਤੋਂ ਕਰਦੇ ਸਮੇਂ ਭੋਜਨ ਘੱਟ ਖਾਣਾ ਚਾਹੀਦਾ ਹੈ। ਮੋਟਾਪੇ ਤੋਂ ਬਚਣ ਲਈ ਭੋਜਨ ਤੋਂ ਪਹਿਲਾਂ ਸਲਾਦ ਖਾਣਾ ਚਾਹੀਦਾ ਹੈ ਅਤੇ ਭੋਜਨ ਦੀ ਵਰਤੋਂ ਬਿਲਕੁਲ ਘੱਟ ਹੀ ਕਰਨੀ ਚਾਹੀਦੀ ਹੈ। ਸਲਾਦ ਵਿਚ ਵਰਤੀ ਜਾਣ ਵਾਲੀ ਹਰ ਵਸਤੂ ਵਿਚ ਬੇਹੱਦ ਕੁਦਰਤੀ ਗੁਣ ਹੁੰਦੇ ਹਨ।
ਇੰਝ ਬਣਾਉ ਮਿਕਸ ਸਲਾਦ
ਆਉ ਅਸੀਂ ਤੁਹਾਨੂੰ ਸਪੈਸ਼ਲ ਸਲਾਦ ਬਣਾਉਣਾ ਸਿਖਾਉਂਦੇ ਹਾਂ ਜਿਸ ਵਿਚ ਤੁਸੀ ਸਬਜ਼ੀਆਂ ਨਾਲ ਪਸੰਦੀਦਾ ਫਲਾਂ ਦੀ ਵਰਤੋਂ ਕਰ ਸਕਦੇ ਹੋ। ਸਲਾਦ ਬਣਾਉਣ ਲਈ ਤੇਲ ਅਤੇ ਨਿੰਬੂ ਦੇ ਰਸ ਦੀ ਵਰਤੋਂ ਕਰੋ।
ਫਲਾਂ ਅਤੇ ਸਬਜ਼ੀਆਂ ਦੀ ਮਿਕਸ ਸਲਾਦ
ਸੇਬ, ਫਲੀਆਂ (ਬੀਨਜ਼) ਦਾ ਸਲਾਦ ਵੀ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਵਿਟਾਮਿਨ ਏ, ਸੀ, ਆਇਰਨ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ। ਤੁਸੀ ਅਪਣੇ ਮਨਪਸੰਦ ਫਲਾਂ ਅਤੇ ਸਬਜ਼ੀਆਂ ਨੂੰ ਇਸ ਵਿਚ ਸ਼ਾਮਲ ਕਰ ਸਕਦੇ ਹੋ।