
ਮਟਕੇ ਦਾ ਪਾਣੀ ਜਿਨ੍ਹਾਂ ਠੰਡਾ ਅਤੇ ਸੁਕੂਨਦਾਇਕ ਲੱਗਦਾ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਵੀ ਹੁੰਦਾ ਹੈ। ਮਟਕੇ ਦਾ ਪਾਣੀ ਕੁਦਰਤੀ ਤੌਰ 'ਤੇ ਠੰਡਾ ਹੁੰਦਾ ਹੈ ...
ਮਟਕੇ ਦਾ ਪਾਣੀ ਜਿਨ੍ਹਾਂ ਠੰਡਾ ਅਤੇ ਸੁਕੂਨਦਾਇਕ ਲੱਗਦਾ ਹੈ, ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਵੀ ਹੁੰਦਾ ਹੈ। ਮਟਕੇ ਦਾ ਪਾਣੀ ਕੁਦਰਤੀ ਤੌਰ 'ਤੇ ਠੰਡਾ ਹੁੰਦਾ ਹੈ, ਜਦੋਂ ਕਿ ਫਰਿੱਜ ਦਾ ਪਾਣੀ ਇਲੈਕਟਰੀਸਿਟੀ ਦੀ ਮਦਦ ਨਾਲ। ਮਟਕੇ ਦੇ ਪਾਣੀ ਦਾ ਇਕ ਵੱਡਾ ਫਾਇਦਾ ਇਹ ਵੀ ਹੈ ਕਿ ਇਸ 'ਚ ਬਿਜਲੀ ਦੀ ਬਚਤ ਵੀ ਹੁੰਦੀ ਹੈ ਅਤੇ ਮਟਕੇ ਬਣਾਉਣ ਵਾਲਿਆਂ ਨੂੰ ਵੀ ਮੁਨਾਫ਼ਾ ਹੁੰਦਾ ਹੈ। ਇਸ ਵਿਚ ਪ੍ਰਕਿਰਿਤਕ ਗੁਣ ਵੀ ਹੁੰਦੇ ਹਨ ਜੋ ਪਾਣੀ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਦੇ ਹਨ ਅਤੇ ਲਾਭਕਾਰੀ ਮਿਨਰਲਸ ਪ੍ਰਦਾਨ ਕਰਦੇ ਹਨ।
Clay Water Pot
ਸਰੀਰ ਨੂੰ ਵਿਸ਼ੈਲੇ ਤੱਤਾਂ ਤੋਂ ਅਜ਼ਾਦ ਕਰਕੇ ਤੁਹਾਡੀ ਪ੍ਰਤੀਰਕਸ਼ਾ ਪ੍ਰਣਾਲੀ ਨੂੰ ਬੇਹਤਰੀਨ ਬਣਾਉਣ ਵਿਚ ਇਹ ਪਾਣੀ ਫਾਇਦੇਮੰਦ ਹੁੰਦਾ ਹੈ। ਫਰਿੱਜ ਦੇ ਪਾਣੀ ਦੀ ਜਗ੍ਹਾ ਇਹ ਜਿਆਦਾ ਫਾਇਦੇਮੰਦ ਹੈ ਕਿਉਂਕਿ ਇਸ ਨੂੰ ਪੀਣ ਨਾਲ ਕਬਜ ਅਤੇ ਗਲਾ ਖ਼ਰਾਬ ਹੋਣ ਵਰਗੀਆ ਸਮੱਸਿਆਵਾਂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਇਹ ਠੀਕ ਮਾਅਨੇ ਵਿਚ ਸਰੀਰ ਨੂੰ ਠੰਢਕ ਦਿੰਦਾ ਹੈ।
Clay Water Pot
ਇਸ ਪਾਣੀ ਦਾ ਪੀ.ਐਚ ਸੰਤੁਲਨ ਠੀਕ ਹੁੰਦਾ ਹੈ। ਮਿੱਟੀ ਦੇ ਕਸ਼ਾਰੀਏ ਤੱਤ ਅਤੇ ਪਾਣੀ ਦੇ ਤੱਤ ਮਿਲਕੇ ਉਚਿਤ ਪੀ.ਐਚ ਬੇਲੇਂਸ ਬਣਾਉਂਦੇ ਹਨ ਜੋ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਨੁਕਸਾਨ ਤੋਂ ਬਚਾਂਦੇ ਹਨ ਅਤੇ ਸੰਤੁਲਨ ਵਿਗੜਨ ਨਹੀਂ ਦਿੰਦੇ।
Clay Water Pot
ਮਿੱਟੀ ਦੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੈ। ਇਸ ਦਾ ਤਾਪਮਾਨ ਆਮ ਨਾਲੋਂ ਥੋੜ੍ਹਾ ਹੀ ਘੱਟ ਹੁੰਦਾ ਹੈ ਜੋ ਠੰਢਕ ਤਾਂ ਦਿੰਦਾ ਹੀ ਹੈ, ਪੇਟ ਅਤੇ ਪਾਚਣ ਦੀ ਕਰਿਆ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਵਿਚ ਟੇਸਟੋਸਟੇਰਾਨ ਦਾ ਪੱਧਰ ਵੀ ਵਧਦਾ ਹੈ।