
ਅਸਲ ਵਿਚ ਥਾਇਰਾਈਡ ਦਾ ਰੋਗ ਔਰਤਾਂ ਵਿਚ ਜ਼ਿਆਦਾ ਹੁੰਦਾ ਹੈ। 10 ਵਿਚ 8 ਔਰਤਾਂ ਨੂੰ ਇਹ ਰੋਗ ਹੁੰਦਾ ਹੈ ਪਰ ਔਰਤਾਂ ਵਿਚ ਇਸ ਨੂੰ ਲੈ ਕੇ ਜਾਗਰੂਕਤਾ ਘੱਟ .........
ਅਸਲ ਵਿਚ ਥਾਇਰਾਈਡ ਦਾ ਰੋਗ ਔਰਤਾਂ ਵਿਚ ਜ਼ਿਆਦਾ ਹੁੰਦਾ ਹੈ। 10 ਵਿਚ 8 ਔਰਤਾਂ ਨੂੰ ਇਹ ਰੋਗ ਹੁੰਦਾ ਹੈ ਪਰ ਔਰਤਾਂ ਵਿਚ ਇਸ ਨੂੰ ਲੈ ਕੇ ਜਾਗਰੂਕਤਾ ਘੱਟ ਹੈ। ਇਸ ਲਈ ਇਸ ਨੂੰ ਫੜ੍ਹ ਪਾਉਣ ਵਿਚ ਮੁਸ਼ਕਲਾਂ ਆਉਂਦੀਆਂ ਹਨ। ਇਥੇ ਅਸੀਂ ਹਾਇਪੋਥਾਇਰਾਈਡਿਜ਼ਮ ਦੇ ਬਾਰੇ ਵਿਚ ਗੱਲ ਕਰ ਰਹੇ ਹਾਂ, ਕਿਉਂਕਿ ਇਸ ਵਿਚ ਗਲੈਂਡ ਕੰਮ ਕਰਨਾ ਬੰਦ ਕਰ ਦਿੰਦੀ ਹੈ। ਜਿਸ ਦਾ ਸਿੱਧਾ ਸੰਬੰਧ ਤਨਾਅ ਨਾਲ ਹੁੰਦਾ ਹੈ। ਇੰਨਾ ਹੀ ਨਹੀਂ ਇਸ ਰੋਗ ਦਾ ਸੰਬੰਧ ਸਾਡੇ ਥਾਇਰਾਇਡ ਗਲੈਂਡ ਨਾਲ ਜੁੜਿਆ ਹੋਇਆ ਹੁੰਦਾ ਹੈ, ਜੋ ਤਨਾਅ ਦੀ ਵਜ੍ਹਾ ਨਾਲ ਵੱਧਦਾ ਹੈ। ਅੱਜ ਦੀ ਮਹਿਲਾ ਜ਼ਿਆਦਾਤਰ ਤਨਾਅ ਤੋਂ ਗੁਜ਼ਰਦੀ ਹੈ, ਕਿਉਂਕਿ ਉਹ ਘਰ ਤੋਂ ਇਲਾਵਾ ਬਾਹਰ ਵੀ ਕੰਮ ਕਰਦੀਆਂ ਹਨ ਅਤੇ ਦੋਨਾਂ ਵਿਚ ਤਾਲਮੇਲ ਬਿਠਾਉਣਾ ਪੈਂਦਾ ਹੈ ਜੋ ਉਨ੍ਹਾਂ ਦੇ ਲਈ ਆਸਾਨ ਨਹੀਂ ਹੁੰਦਾ।
thyroid signsਇਹ ਸਾਰਾ ਤਨਾਅ ਥਾਇਰਾਈਡ ਨੂੰ ਵਧਾਉਣ ਦਾ ਕੰਮ ਕਰਦੀ ਹੈ, ਕਿਉਂਕਿ ਇਸ ਦੇ ਵਧਣ ਨਾਲ ਐਂਟੀ ਬੌਡੀ ਤਿਆਰ ਹੋਣਾ ਬੰਦ ਹੋ ਜਾਂਦੀ ਹੈ। ਇਸ ਦੇ ਲੱਛਣ ਕਈ ਵਾਰ ਪਤਾ ਕਰਨੇ ਮੁਸ਼ਕਲ ਹੁੰਦੇ ਹਨ ਪਰ ਕੁੱਝ ਲੱਛਣ ਹੇਠਾਂ ਲਿਖੇ ਹਨ, ਜਿਸ ਦੇ ਨਾਲ ਥਾਇਰਾਇਡ ਦਾ ਪਤਾ ਲਗਾਇਆ ਜਾ ਸਕਦਾ ਹੈ... ਮੋਟਾਪੇ ਦਾ ਵਧਨਾ, ਥਕਾਵਟ ਮਹਿਸੂਸ ਕਰਨਾ, ਕੰਮ ਵਿਚ ਮਨ ਨਾ ਲੱਗਣਾ, ਵਾਲਾਂ ਦਾ ਝੜਨਾ, ਚਮੜੀ ਦਾ ਸੁੱਕਣਾ, ਮੂਡ ਸਵਿੰਗ ਹੋਣਾ , ਕਿਸੇ ਗੱਲ ਉਤੇ ਚਿੜਚਿੜਾ ਹੋ ਜਾਣਾ, ਜਿਆਦਾ ਮਾਸਿਕ ਧਰਮ ਦਾ ਹੋਣਾ, ਕਿਸੇ ਗੱਲ ਨੂੰ ਭੁੱਲ ਜਾਣਾ ਆਦਿ ਸਾਰੇ ਇਸ ਦੇ ਲੱਛਣ ਹਨ।
thyroid signਅਜਿਹਾ ਵੇਖਿਆ ਗਿਆ ਹੈ ਕਿ ਸਰਦੀਆਂ ਵਿਚ ਥਾਇਰਾਈਡ ਜ਼ਿਆਦਾ ਵੱਧ ਜਾਂਦਾ ਹੈ, ਇਸ ਲਈ ਇਸ ਮੌਸਮ ਵਿਚ ਰੋਗੀ ਨੂੰ ਜਾਂਚ ਤੋਂ ਬਾਅਦ ਨੇਮੀ ਦਵਾਈ ਲੈਣੀ ਚਾਹੀਦੀ ਹੈ। ਥਾਇਰਾਈਡ ਹਾਰਮੋਨ ਸਾਡੇ ਸਰੀਰ ਦੀ ਮੈਟਾਬੋਲਿਜ਼ਮ ਪ੍ਰਕਿਰਿਆ ਅਤੇ ਐਨਰਜੀ ਨੂੰ ਚਾਰਜ ਕਰਦੀ ਰਹਿੰਦੀ ਹੈ, ਇਸ ਲਈ ਜੇਕਰ ਸਰੀਰ ਕੋਸ਼ਿਕਾਵਾਂ ਠੀਕ ਤਰ੍ਹਾਂ ਨਾਲ ਚਾਰਜ ਨਾ ਹੋਣ, ਤਾਂ ਵਿਅਕਤੀ ਸੁਸਤ ਅਤੇ ਹਮੇਸ਼ਾ ਸੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਹ ਸਮੱਸਿਆ ਜ਼ਿਆਦਾਤਰ ਜ਼ਿਆਦਾ ਗਰਮੀ-ਸਰਦੀ ਵਾਲੇ ਜਗ੍ਹਾਵਾਂ ਵਿਚ ਹੁੰਦਾ ਹੈ। ਇਹ ਰੋਗ ਹੋਣ ਤੋਂ ਬਾਅਦ ਆਇਉਡੀਨ ਯੁਕਤ ਲੂਣ ਲੈਣਾ ਸਭ ਤੋਂ ਜ਼ਰੂਰੀ ਹੁੰਦਾ ਹੈ।
thyroid diseaseਜ਼ਿਆਦਾਤਰ ਲੋਕਾਂ ਨੂੰ ਜਿਨ੍ਹਾਂ ਨੂੰ ਹਾਇਪੋਥਾਇਰਾਈਡਿਜ਼ਮ ਦੀ ਸ਼ਿਕਾਇਤ ਹੈ ਉਨ੍ਹਾਂ ਦਾ ਗਲੈਂਡ ਕੰਮ ਕਰਨਾ ਬੰਦ ਕਰ ਦਿੰਦੀ ਹੈ ਅਤੇ ਉਨ੍ਹਾਂ ਦੀ ਸਮੱਸਿਆ ਹੌਲੀ -ਹੌਲੀ ਵਧਦੀ ਜਾਂਦੀ ਹੈ ਪਰ ਦਵਾਈ ਦੇ ਨੇਮੀ ਸੇਵਨ ਨਾਲ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ। ਥਾਇਰਾਇਡ ਹਰ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ। ਜਨਮ ਤੋਂ ਲੈ ਕੇ ਕਿਸੇ ਵੀ ਉਮਰ ਵਿਚ ਇਹ ਰੋਗ ਹੋ ਸਕਦਾ ਹੈ। ਇਸ ਦੇ ਹੋਣ ਨਾਲ ਮਹਿਲਾ ਨਪੁੰਸਕਤਾ ਦੀ ਵੀ ਸ਼ਿਕਾਰ ਹੋ ਸਕਦੀ ਹੈ। ਮੋਟਾਪੇ ਤੋਂ ਇਲਾਵਾ ਮਹਿਲਾ ਦਿਲ ਰੋਗ ਦੀ ਵੀ ਸ਼ਿਕਾਰ ਹੋ ਸਕਦੀ ਹੈ। ਇਸ ਵਿਚ ਖੂਨ ਦੀ ਜਾਂਚ ਕਰਨੀ ਪੈਂਦੀ ਹੈ। ਜਿਸ ਵਿਚ ਟੀ3, ਟੀ4 ਅਤੇ ਟੀਐਸਐਚ ਹੁੰਦਾ ਹੈ। ਇਕ ਵਾਰ ਇਸ ਦਾ ਪਤਾ ਲੱਗਣ ਉਤੇ ਸਾਲ ਵਿਚ ਦੋ ਵਾਰ ਖੂਨ ਦੀ ਜਾਂਚ ਕਰਵਾਉ ਤਾਂਕਿ ਦਵਾਈ ਦਾ ਅਸਰ ਪਤਾ ਚੱਲਦਾ ਰਹੇ।
thyroid ਜੇਕਰ ਘਰ ਵਿਚ ਕਿਸੇ ਨੂੰ ਥਾਇਰਾਇਡ ਦਾ ਰੋਗ ਹੋ ਜਿਵੇਂ ਮਾਂ, ਭੈਣ ਜਾਂ ਨਾਨੀ ਤਾਂ ਅਗਲੀ ਪੀੜ੍ਹੀ ਨੂੰ ਵੀ ਇਹ ਰੋਗ 80 ਫ਼ੀਸਦੀ ਹੋਣ ਦੇ ਡਰ ਰਹਿੰਦਾ ਹੈ। 80 ਫ਼ੀਸਦੀ ਇਹ ਔਰਤਾਂ ਨੂੰ ਅਤੇ 20 ਫ਼ੀਸਦੀ ਪੁਰਸ਼ਾਂ ਨੂੰ ਹੁੰਦਾ ਹੈ। ਪੁਰਸ਼ਾਂ ਵਿਚ ਜੋ ਜ਼ਿਆਦਾਤਰ ਸਿਗਰੇਟ ਪੀਂਦੇ ਹਨ, ਉਨ੍ਹਾਂ ਨੂੰ ਥਾਇਰਾਈਡ ਹੋ ਸਕਦਾ ਹੈ, ਕਿਉਂਕਿ ਇਹ ਥਾਇਰਾਇਡ ਨੂੰ ਟਰਿਗਰ ਕਰਦਾ ਹੈ। ਅਪਣੀ ਜੀਵਨਸ਼ੈਲੀ ਨੂੰ ਬਦਲਨ ਨਾਲ ਥਾਇਰਾਇਡ ਦੀ ਵਜ੍ਹਾ ਨਾਲ ਹੋਣ ਵਾਲੇ ਮੋਟਾਪੇ ਨੂੰ ਕੁੱਝ ਹੱਦ ਤਕ ਕਾਬੂ ਵਿਚ ਕੀਤਾ ਜਾ ਸਕਦਾ ਹੈ ਪਰ ਥਾਇਰਾਈਡ ਦੀ ਦਵਾਈ ਲੈਣਾ ਹਮੇਸ਼ਾ ਜਰੂਰੀ ਹੁੰਦਾ ਹੈ। ਇਹ ਮਿਥ ਹੈ ਕਿ ਮੇਨੋਪੋਜ ਤੋਂ ਬਾਅਦ ਥਾਇਰਾਈਡ ਹੁੰਦਾ ਹੈ।
thyroidਹਾਇਪਰਥਾਇਰਾਈਡਿਜ਼ਮ ਵਿਚ ਰੋਗੀ ਦਾ ਭਾਰ ਘੱਟ ਹੁੰਦਾ ਹੈ। ਇਹ ਰੋਗ ਜ਼ਿਆਦਾ ਖਤਰਨਾਕ ਹੁੰਦਾ ਹੈ , ਕਿਉਂਕਿ ਇਸ ਵਿਚ ਰੋਗੀ ਦੇ ਦਿਲ ਉਤੇ ਉਸ ਦਾ ਅਸਰ ਹੁੰਦਾ ਹੈ।ਥਾਇਰਾਇਡ ਹੋਣ ਤੇ ਇਹ ਚੀਜ਼ਾਂ ਨੂੰ ਖਾਣ ਤੋਂ ਪ੍ਰਹੇਜ ਕਰੋ ਜਿਵੇਂ ਕਿ ਪੱਤਾ ਗੋਭੀ, ਫੁਲ ਗੋਭੀ, ਬਰੋਕੋਲੀ, ਸੋਇਆਬੀਨ, ਸਟ੍ਰਾਬੇਰੀ, ਮਾਸਾਹਾਰੀ ਖਾਣੇ ਵਿਚ ਕਰੇਬਸ, ਸ਼ੈਲਫਿਸ਼ ਨਾ ਖਾਉ ਅਤੇ ਸਮੇਂ ਸਿਰ ਖਾਣਾ ਖਾਉ।