
ਤਨਾਅ ਨਾ ਸਿਰਫ਼ ਤੁਹਾਨੂੰ ਬੀਮਾਰ ਬਣਾਉਂਦਾ ਹੈ ਸਗੋਂ ਇਸ ਨਾਲ ਤੁਹਾਡਾ ਦਿਮਾਗ ਵੀ ਸਮੇਂ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਹੈ। ਇੰਨਾ ਹੀ ਨਹੀਂ ......
ਤਨਾਅ ਨਾ ਸਿਰਫ਼ ਤੁਹਾਨੂੰ ਬੀਮਾਰ ਬਣਾਉਂਦਾ ਹੈ ਸਗੋਂ ਇਸ ਨਾਲ ਤੁਹਾਡਾ ਦਿਮਾਗ ਵੀ ਸਮੇਂ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਹੈ। ਇੰਨਾ ਹੀ ਨਹੀਂ ਤਨਾਅ ਨਾਲ ਡਿਮੇਂਸ਼ੀਆ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਹ ਗੱਲ ਇਕ ਰਿਸਰਚ ਵਿਚ ਸਾਹਮਣੇ ਆਈ ਹੈ, ਇਸ ਦੇ ਮੁਤਾਬਕ ਡਿਪ੍ਰੇਸ਼ਨ ਦੀ ਜ਼ਿਆਦਾ ਦਵਾਈਆਂ ਲੈਣ ਵਾਲਿਆਂ ਵਿਚ ਵੀ ਡਿਮੇਂਸ਼ੀਆ ਹੋਣ ਦੀ ਬਹੁਤ ਸੰਭਾਵਨਾ ਰਹਿੰਦੀ ਹੈ। ਚਾਹੇ ਇਹ ਦਵਾਵਈਆਂ ਇਸ ਰੋਗ ਦਾ ਪਤਾ ਲੱਗਣ ਤੋਂ 20 ਸਾਲ ਪਹਿਲਾਂ ਹੀ ਕਿਉਂ ਨਾ ਲਈਆਂ ਗਈਆਂ ਹੋਣ।
medicineਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਦੇ ਨੋਲ ਕੈਂਪਬੈਲ ਨੇ ਦੱਸਿਆ ਕਿ ਐਂਟੀਕੋਲੀਨੇਰਜਿਕ ਉਹ ਦਵਾਈਆਂ ਹਨ ਜੋ ਨਾੜੀ ਪ੍ਰਣਾਲੀ ਉਤੇ ਪ੍ਰਭਾਵ ਪਾਉਂਦੀਆਂ ਹਨ ਅਤੇ ਪਿਛਲੇ ਅਧਿਐਨ ਵਿਚ ਇਸ ਦੇ ਸੰਕੇਤ ਮਿਲਦੇ ਰਹੇ ਹਨ। ਕੈਂਪਬੇਲ ਨੇ ਅੱਗੇ ਦੱਸਿਆ ਕਿ ਇਹ ਅਧਿਐਨ ਇਨ੍ਹਾਂ ਦਵਾਈਆਂ ਦੇ ਲੰਬੇ ਸਮੇਂ ਤੱਕ ਪੈਣ ਵਾਲੇ ਪ੍ਰਭਾਵ ਦਾ ਆਕਲਨ ਕਰਨ ਅਤੇ ਡਿਮੇਂਸ਼ੀਆ ਦਾ ਪਤਾ ਲੱਗਣ ਤੋਂ ਕਈ ਸਾਲ ਪਹਿਲਾਂ ਹੀ ਹੋਣ ਵਾਲੇ ਨੁਕਸਾਨ ਦੱਸਣ ਲਈ ਸਮਰੱਥ ਹੈ।
stressਡਿਮੇਂਸ਼ੀਆ ਰੋਗ ਦੇ ਇਹ ਲੱਛਣ ਹਨ, ਇਸ ਵਿਚ ਵਿਅਕਤੀ ਚੀਜ਼ਾਂ ਨੂੰ ਭੁੱਲਣ ਲੱਗਦਾ ਹੈ, ਰੋਜ਼ਾਨਾ ਦੇ ਛੋਟੇ-ਮੋਟੇ ਕੰਮ ਉਸ ਨੂੰ ਯਾਦ ਨਹੀਂ ਰਹਿੰਦੇ, ਬੋਲਣ ਵਿਚ ਮੁਸ਼ਕਿਲ ਆਉਂਦੀ ਹੈ, ਖਾਣਾ ਠੀਕ ਤਰੀਕੇ ਨਾਲ ਨਹੀਂ ਚਬਾ ਪਾਉਂਦਾ, ਚਲਣ ਵਿਚ ਪਰੇਸ਼ਾਨੀ ਵਰਗੇ ਲੱਛਣ ਸ਼ਾਮਿਲ ਹਨ। ਸ਼ੁਰੂਆਤ ਵਿਚ ਇਸ ਦੇ ਲੱਛਣ ਨਹੀਂ ਪਤਾ ਲੱਗਦੇ ਪਰ ਬਾਅਦ ਵਿਚ ਮਰੀਜ਼ ਦੇ ਨਾਲ ਰਹਿਣ ਵਾਲੇ ਇਸ ਉਤੇ ਧਿਆਨ ਕਰਦੇ ਹਨ। ਡਿਮੇਂਸ਼ੀਆ ਦੇ ਲੱਛਣ ਕਈ ਰੋਗਾਂ ਦੇ ਕਾਰਨ ਪੈਦਾ ਹੋ ਸਕਦੇ ਹਨ। ਇਹ ਸਾਰੇ ਰੋਗ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ।
dementiaਹਾਲ ਹੀ ਹੋਈ ਇਕ ਰਿਸਰਚ ਦੇ ਮੁਤਾਬਕ ਸਿਗਰੇਟ ਪੀਣਾ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਜੀਵਨ ਭਰ ਲਈ ਡਿਮੇਂਸ਼ੀਆ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ ਡਿਪ੍ਰੇਸ਼ਨ ਦੀਆਂ ਦਵਾਈਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਡਿਮੇਂਸ਼ੀਆ ਦਾ ਖ਼ਤਰਾ ਬਣਿਆ ਰਹਿੰਦਾ ਹੈ।