
ਸਮਾਰਟਫ਼ੋਨ ਦੀ ਵਧੇਰੇ ਵਰਤੋਂ ਨਾਲ ਨੋਮੋਫ਼ੋਬੀਆ ਨਾਂਅ ਦੀ ਬੀਮਾਰੀ ਵੀ ਲੱਗ ਰਹੀ ਹੈ, ਜਿਸ ਵਿੱਚ ਵਰਤੋਂ ਕਾਰ (USER) ਦੇ ਮਨ ਵਿੱਚ ਇਹ ਪੱਕਾ ਡਰ ਬੈਠ ਜਾਂਦਾ ਹੈ
ਨਵੀਂ ਦਿੱਲੀ : ਸਮਾਰਟਫ਼ੋਨ ਦੀ ਵਧੇਰੇ ਵਰਤੋਂ ਨਾਲ ਨੋਮੋਫ਼ੋਬੀਆ ਨਾਂਅ ਦੀ ਬੀਮਾਰੀ ਵੀ ਲੱਗ ਰਹੀ ਹੈ, ਜਿਸ ਵਿੱਚ ਵਰਤੋਂ ਕਾਰ (USER) ਦੇ ਮਨ ਵਿੱਚ ਇਹ ਪੱਕਾ ਡਰ ਬੈਠ ਜਾਂਦਾ ਹੈ ਕਿ ਉਸ ਦਾ ਫ਼ੋਨ ਕਿਤੇ ਗੁਆਚ ਨਾ ਜਾਵੇ ਤੇ ਉਸ ਦੇ ਬਿਨ੍ਹਾਂ ਕਿਤੇ ਰਹਿਣਾ ਨਾ ਪੈ ਜਾਵੇ। ਐਡੋਬੀ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਭਾਰਤ ਦੇ ਬਹੁਤੇ ਨੌਜਵਾਨ ਇਸ ਫ਼ੋਬੀਆ ਰੋਗ ਤੋਂ ਪੀੜਤ ਹਨ। 10 ਵਿੱਚੋਂ ਤਿੰਨ ਜਣੇ ਇੱਕ ਤੋਂ ਵੱਧ ਉਪਕਰਣ ਵਰਤਦੇ ਹਨ ਤੇ ਉਹ ਆਪਣੇ 90 ਫ਼ੀਸਦੀ ਕੰਮ ਉਪਕਰਣਾਂ ਨਾਲ ਹੀ ਕਰਦੇ ਹਨ।
overuse of mobile phones
ਅਧਿਐਨ ਮੁਤਾਬਕ 50 ਫ਼ੀਸਦੀ ਖਪਤਕਾਰ ਮੋਬਾਇਲ ਉੱਤੇ ਗਤੀਵਿਧੀ ਸ਼ੁਰੂ ਕਰਨ ਤੋਂ ਬਾਅਦ ਮੁੜ ਕੰਪਿਊਟਰ ਉੱਤੇ ਕੰਮ ਸ਼ੁਰੂ ਕਰ ਦਿੰਦੇ ਹਨ। ਮੋਬਾਇਲ ਫ਼ੋਨ ਉੱਤੇ ਲੰਮੇ ਸਮੇਂ ਤੱਕ ਵਰਤੋਂ ਨਾਲ ਗਰਦਨ ਵਿੱਚ ਦਰਦ, ਅੱਖਾਂ ਵਿੱਚ ਸੁੱਕਾਪਣ, ਕੰਪਿਊਟਰ ਵਿਜ਼ਨ ਸਿੰਡ੍ਰੋਮ ਤੇ ਉਨੀਂਦਰਾ ਰੋਗ ਹੋ ਸਕਦਾ ਹੈ। ਅਧਿਐਨ ਰਾਹੀਂ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ 20 ਤੋਂ 30 ਸਾਲ ਤੱਕ ਦੀ ਉਮਰ ਦੇ ਲਗਭਗ 60 ਫ਼ੀਸਦੀ ਨੌਜਵਾਨਾਂ ਨੂੰ ਆਪਣਾ ਮੋਬਾਇਲ ਫ਼ੋਨ ਗੁਆਚਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
overuse of mobile phones