
ਪਿਊ ਨੇ ਇਹ ਸਰਵੇਖਣ ਮਈ-ਅਗਸਤ 2018 ਵਿਚ ਕੀਤਾ ਸੀ ਜਿਸ ਵਿਚ 27 ਦੇਸ਼ਾਂ ਦੇ 30,133 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਵਾਸ਼ਿੰਗਟਨ : ਦੁਨੀਆਂ ਭਰ ਵਿਚ ਸਮਾਰਟ ਫੋਨ ਅਤੇ ਇੰਟਰਨੈਟ ਦੀ ਵਰਤੋਂ ਵਧਾਉਣ 'ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਦੁਨੀਆਂ ਭਰ ਦੇ 5 ਅਰਬ ਲੋਕ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ। ਜਦਕਿ ਇਹਨਾਂ ਵਿਚ ਅੱਧੇ ਲੋਕ ਇੰਟਰਨੈਟ ਨਾਲ ਜੁੜੇ ਹੋਏ ਹਨ। ਹੁਣ ਵੀ ਜ਼ਿਆਦਾਤਰ ਲੋਕ ਬਿਨਾਂ ਮੋਬਾਈਲ ਫੋਨ ਦੇ ਹੀ ਰਹਿ ਰਹੇ ਹਨ। ਅਮਰੀਕੀ ਰਿਸਰਚ ਫਰਮ
Pew Research Center
ਪਿਊ ਦੇ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਦੁਨੀਆਂ ਦੇ 18 ਵਿਕਸਤ ਦੇਸ਼ਾਂ ਦੇ 24 ਫ਼ੀ ਸਦੀ ਅਤੇ 9 ਵਿਕਾਸਸ਼ੀਲ ਦੇਸ਼ਾਂ ਦੇ 54 ਫ਼ੀ ਸਦੀ ਲੋਕਾਂ ਕੋਲ ਮੋਬਾਈਲ ਨਹੀਂ ਹਨ। ਪਿਊ ਨੇ ਇਹ ਸਰਵੇਖਣ ਮਈ-ਅਗਸਤ 2018 ਵਿਚ ਕੀਤਾ ਸੀ ਜਿਸ ਵਿਚ 27 ਦੇਸ਼ਾਂ ਦੇ 30,133 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਸਰਵੇਖਣ ਵਿਚ 18 ਵਿਕਸਤ ਦੇਸ਼ ਅਤੇ 9 ਵਿਕਾਸਸ਼ੀਲ ਦੇਸ਼ ਸ਼ਾਮਲ ਹੋਏ ਸਨ।
South Korea
ਇਸ ਸਰਵੇਖਣ ਮੁਤਾਬਕ ਸੱਭ ਤੋਂ ਵੱਧ ਸਮਾਰਟਫੋਨ ਯੂਜ਼ਰ ਦੱਖਣੀ ਕੋਰੀਆ ਵਿਚ ਜਦਕਿ ਸੱਭ ਤੋਂ ਘੱਟ ਭਾਰਤ ਵਿਚ ਹਨ। ਪਿਊ ਦੇ ਸਰਵੇਖਣ ਵਿਚ ਸਾਹਮਣੇ ਆਇਆ ਕਿ ਸਿਰਫ 24 ਫ਼ੀ ਸਦੀ ਭਾਰਤੀਆਂ ਕੋਲ ਹੀ ਸਮਾਰਟਫੋਨ ਹਨ, ਜਦਕਿ 40 ਫ਼ੀ ਸਦੀ ਲੋਕ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ। ਪਰ 35 ਫ਼ੀ ਸਦੀ ਅਜਿਹੇ ਵੀ ਸਨ ਜਿਹਨਾਂ ਕੋਲ ਕਿਸੇ ਤਰ੍ਹਾਂ ਦਾ ਵੀ ਫੋਨ ਹੀ ਨਹੀਂ ਸੀ।
Indians smartphone Users
ਸੱਭ ਤੋਂ ਵੱਧ 95 ਫ਼ੀ ਸਦੀ ਸਮਾਰਟਫੋਨ ਵਰਤਨ ਵਾਲੇ ਦੱਖਣੀ ਕੋਰੀਆ ਵਿਚ ਹਨ ਅਤੇ ਬਾਕੀ ਦੇ ਬਚੇ 5 ਫ਼ੀ ਸਦੀ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ। ਇਸ ਤੋਂ ਬਾਅਦ ਇਜ਼ਰਾਈਲ ਹੈ ਜਿਥੇ 88 ਫ਼ੀ ਸਦੀ ਲੋਕਾਂ ਕੋਲ ਸਮਾਰਟਫੋਨ ਹਨ ਅਤੇ ਉਸ ਤੋਂ ਬਾਅਦ ਨੀਦਰਲੈਂਡ ਤੀਜੇ ਨੰਬਰ 'ਤੇ ਹੈ ਜਿਥੇ 87 ਫ਼ੀ ਸਦੀ ਸਮਾਰਟ ਫੋਨ ਦੀ ਵਰਤੋਂ ਕਰਦੇ ਹਨ। ਪਿਊ ਦੇ ਸਰਵੇਖਣ ਵਿਚ ਸ਼ਾਮਲ 35 ਸਾਲ ਤੋਂ
18 to 37 age group
ਘੱਟ ਉਮਰ ਦੇ ਜ਼ਿਆਦਾਤਰ ਲੋਕਾਂ ਨੇ ਸਮਾਰਟਫੋਨ ਦੀ ਵਰਤੋਂ ਕਰਨ ਦੀ ਗੱਲ ਮੰਨੀ। ਪਿਊ ਮੁਤਾਬਕ 18 ਤੋਂ 35 ਸਾਲ ਦੀ ਉਮਰ ਦੇ ਲੋਕ ਵੱਧ ਪੜ੍ਹੇ-ਲਿਖੇ ਹੁਦੇ ਹਨ। ਨਾਲ ਹੀ ਉਹਨਾਂ ਦੀ ਆਮਦਨੀ ਵੀ ਵੱਧ ਹੁੰਦੀ ਹੈ। ਭਾਰਤ ਵਿਚ ਵੀ 18 ਤੋਂ 34 ਸਾਲ ਦੇ 37 ਫ਼ੀ ਸਦੀ ਲੋਕ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਇਸ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਸਮਾਰਟਫੋਨ ਵਰਤਨ ਵਾਲਿਆਂ ਵਿਚ ਜੈਂਡਰ ਗੈਪ ਵੱਧ ਹੈ।