
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਦੁਨਿਆਂਭਰ ਵਿਚ 30 ਕਰੋੜ ਤੋਂ ਜ਼ਿਆਦਾ ਲੋਕ ਅਵਸਾਦ ਯਾਨੀ ਡਿਪ੍ਰੈਸ਼ਨ ਨਾਲ ਗ੍ਰਸਤ ਹਨ। ਅਵਸਾਦ ਨਾਲ .
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਦੁਨਿਆਂਭਰ ਵਿਚ 30 ਕਰੋੜ ਤੋਂ ਜ਼ਿਆਦਾ ਲੋਕ ਅਵਸਾਦ ਯਾਨੀ ਡਿਪ੍ਰੈਸ਼ਨ ਨਾਲ ਗ੍ਰਸਤ ਹਨ। ਅਵਸਾਦ ਨਾਲ ਗ੍ਰਸਤ ਲੋਕਾਂ ਦੀ ਗਿਣਤੀ 2005 ਤੋਂ 2015 ਦੇ ਦੌਰਾਨ 18 ਫ਼ੀ ਸਦੀ ਤੋਂ ਵੀ ਜ਼ਿਆਦਾ ਵਧੀ ਹੈ। ਤਣਾਅ ਆਤਮਹੱਤਿਆ ਲਈ ਮਜਬੂਰ ਕਰ ਦੇਣ ਦਾ ਇਕ ਮਹੱਤਵਪੂਰਣ ਕਾਰਕ ਹੈ ਜਿਸ ਨਾਲ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਮੌਤ ਹੁੰਦੀ ਹੈ। ਦੁਨਿਆਂਭਰ ਵਿਚ ਹੋਣ ਵਾਲੀਆਂ ਆਤਮ ਹਤਿਆਵਾਂ ਵਿਚੋਂ 21% ਭਾਰਤ ਵਿਚ ਹੁੰਦੀ ਹੈ।
Depression
‘ਵਿਸ਼ਵ ਸਿਹਤ ਸੰਗਠਨ’ ਅਤੇ ‘ਮੈਂਟਲ ਹੈਲਥ ਕਮੀਸ਼ਨ ਔਫ ਕਨਾਡਾ’ ਦੀ ਰਿਪੋਰਟ ਦੇ ਮੁਤਾਬਕ ਦੁਨੀਆਂ ਵਿਚ ਹਰ ਘੰਟੇ 92 ਲੋਕ ਖੁਦਕੁਸ਼ੀ ਕਰਦੇ ਹਨ। 2016 ਵਿਚ ਹੋਈ ਖੁਦਕੁਸ਼ੀ ਦੇ ਅੰਕੜਿਆਂ ਦੇ ਮੁਤਾਬਕ 15 ਤੋਂ 29 ਸਾਲ ਦੇ ਨੌਜਵਾਨਾਂ ਨੇ ਸੱਭ ਤੋਂ ਜ਼ਿਆਦਾ ਖੁਦਕੁਸ਼ੀ ਕੀਤੀ। ਖੁਦਕੁਸ਼ੀ ਕਰਨ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਲੋਕ ਜ਼ਹਿਰ ਖਾ ਕੇ ਜਾਨ ਦੇਣ ਵਾਲੇ ਹਨ। ਆਮ ਤੌਰ ’ਤੇ ਲੋਕ ਸਮਝਦੇ ਹਨ ਕਿ ਡਿਪ੍ਰੈਸ਼ਨ ਮਾਨਸਿਕ ਰੋਗਾਂ ਦਾ ਕਾਰਨ ਹੁੰਦਾ ਹੈ ਪਰ ਅਜਿਹਾ ਸਮਝਣਾ ਗਲਤ ਹੈ।
Depression Treatment
ਡਿਪ੍ਰੈਸ਼ਨ ਦਾ ਬੁਰਾ ਪ੍ਰਭਾਵ ਕੇਵਲ ਦਿਮਾਗ ’ਤੇ ਹੀ ਨਹੀਂ ਬਲਕਿ ਪੂਰੇ ਸਰੀਰ ’ਤੇ ਹੁੰਦਾ ਹੈ। ਇਕ ਨਵੇਂ ਸ਼ੋਧ ਵਿਚ ਵਿਗਿਆਨੀਆਂ ਨੇ ਸਾਬਿਤ ਕੀਤਾ ਹੈ ਕਿ ਡਿਪ੍ਰੈਸ਼ਨ ਨਾਲ ਹੋਣ ਵਾਲੇ ਬਦਲਾਅ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ। ਸਪੇਨ ਦੀ ਯੂਨੀਵਰਸਿਟੀ ਆਫ ਗ੍ਰੇਨੇਡਾ (ਯੂ.ਜੀ.ਆਰ) ਦੇ ਵਿਗਿਆਨੀਆਂ ਨੇ ਇਕ ਖੋਜ ਦੇ ਜ਼ਰੀਏ ਦੱਸਿਆ ਕਿ ਡਿਪ੍ਰੈਸ਼ਨ ਨੂੰ ਇਕ ਪ੍ਰਣਾਲੀਗਤ ਰੋਗ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਦੇ ਕਈ ਅੰਗਾਂ ਅਤੇ ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ।
Depression Treatment
ਖੋਜ ਵਿਚ ਪਤਾ ਚੱਲਿਆ ਹੈ ਕਿ ਡਿਪ੍ਰੈਸ਼ਨ ਨਾਲ ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਖ਼ਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ ਹਨ, ਨਾਲ ਹੀ ਡਿਪ੍ਰੈਸ਼ਨ ਪੀੜਿਤ ਲੋਕਾਂ ਦੀ ਮੌਤ ਵੀ ਜਲਦੀ ਹੋ ਜਾਂਦੀ ਹੈ। ਇਸ ਖੋਜ ਦੇ ਵਿਸ਼ਲੇਸ਼ਣ ਨੇ ਵਿਭਿੰਨ ਔਕਸੀਡੈਟਿਵ ਤਣਾਅ ਮਾਪਦੰਡਾਂ ਦੀ ਸਥਿਤੀ ਅਤੇ ਐਂਟੀਔਕਸੀਡੈਂਟ ਪਦਾਰਥਾਂ ਦੀ ਘਾਟ ਦੇ ਵਿਚਕਾਰ ਅਸੰਤੁਲਨ ਦਾ ਖ਼ੁਲਾਸਾ ਕੀਤਾ ਹੈ।
Depression
ਅਜਿਹੇ ਵਿਚ ਡਿਪ੍ਰੈਸ਼ਨ ਨਾਲ ਗ੍ਰਸਤ ਵਿਅਕਤੀ ਦੇ ਕੋਲ ਬੈਠ ਕੇ ਉਸ ਨੂੰ ਅਪਣੇ ਵਿਸ਼ਵਾਸ ਵਿਚ ਲਓ, ਸਥਾਨਿਕ ਭਾਸ਼ਾ ਵਿਚ ਗੱਲ ਕਰੋ। ਇਸ ਤਰ੍ਹਾਂ ਡਿਪ੍ਰੈਸਡ ਵਿਅਕਤੀ ਹਰ ਗੱਲ ਖੁੱਲ ਕੇ ਕਰਦਾ ਹੈ। ਦੋ - ਚਾਰ ਮੁਲਾਕਾਤਾਂ ਵਿਚ ਹੀ ਉਸ ਦੇ ਅੰਦਰ ਸਮਾਇਆ ਡਿਪ੍ਰੈਸ਼ਨ, ਹਤਾਸ਼ਾ ਘੱਟ ਹੋਣ ਲੱਗਦੀ ਹੈ ਅਤੇ ਇਸ ਨਾਲ ਆਤਮ ਹੱਤਿਆ ਦੀ ਪ੍ਰਵਿਰਤੀ ਘਟਣ ਲੱਗਦੀ ਹੈ। ਇਸ ਤਰ੍ਹਾਂ ਦੇ ਵਿਅਕਤੀ ਨੂੰ ਪਰਵਾਰ ਨਾਲ ਜ਼ਿਆਦਾ ਸਮਾਂ ਬਿਤਾਉਂਣਾ ਚਾਹੀਦਾ ਹੈ।