Health Care: ਕਿਵੇਂ ਕੀਤਾ ਜਾਵੇ ਹੱਡੀਆਂ ਨੂੰ ਮਜ਼ਬੂਤ, ਆਉ ਜਾਣਦੇ ਹਾਂ
Published : Sep 10, 2024, 8:35 am IST
Updated : Sep 10, 2024, 8:35 am IST
SHARE ARTICLE
How to strengthen bones, let's know
How to strengthen bones, let's know

Health Care: ਤੁਹਾਡੀ ਜਾਣਕਾਰੀ ਲਈ, ਕੁੱਝ ਫਲ ਦੱਸੇ ਜਾ ਰਹੇ ਹਨ।

 

Health Care: ਵਿਟਾਮਿਨ ਡੀ ਤੇ ਕੈਲਸ਼ੀਅਮ ਦੋਵੇਂ ਪੌਸ਼ਟਿਕ ਤੱਤ ਸਰੀਰ ਲਈ ਜ਼ਰੂਰੀ ਹਨ। ਇਹ ਦੋਵੇਂ ਤੱਤ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹਨ। ਇਨ੍ਹਾਂ ਦੀ ਵਰਤੋਂ ਨਾਲ, ਹੱਡੀਆਂ ਨੂੰ ਲੰਮੇ ਸਮੇਂ ਤਕ ਮਜ਼ਬੂਤ ਤੇ ਤੰਦਰੁਸਤ ਰਖਿਆ ਜਾ ਸਕਦਾ ਹੈ। ਤੁਹਾਡੀ ਜਾਣਕਾਰੀ ਲਈ, ਕੁੱਝ ਫਲ ਦੱਸੇ ਜਾ ਰਹੇ ਹਨ। ਇਹ ਫਲ ਤੁਹਾਡੀਆਂ ਹੱਡੀਆਂ ਲਈ ਵਿਟਾਮਿਨ ਡੀ ਤੇ ਕੈਲਸੀਅਮ ਦਾ ਵਧੀਆ ਸਰੋਤ ਹੋ ਸਕਦੇ ਹਨ।

ਮੱਛੀ: ਸਾਲਮਨ, ਟੂਨਾ ਤੇ ਟਰਾਉਟ ਨੂੰ ਫੈਟੀ ਮੱਛੀ ਕਿਹਾ ਜਾਂਦਾ ਹੈ। ਇਨ੍ਹਾਂ ਦਾ ਸੇਵਨ ਵਿਟਾਮਿਨ ਡੀ ਤੇ ਕੈਲਸ਼ੀਅਮ ਦਾ ਚੰਗਾ ਸ੍ਰੋਤ ਹੈ। ਇਸ ਤੋਂ ਇਲਾਵਾ, ਇਹ ਤੁਹਾਡੀਆਂ ਹੱਡੀਆਂ ਨੂੰ ਤੰਦਰੁਸਤ ਤੇ ਪੌਸ਼ਟਿਕ ਰਖਣ ਦੇ ਨਾਲ-ਨਾਲ ਇਨ੍ਹਾਂ ਨੂੰ ਪੌਸ਼ਟਿਕ ਬਣਾਉਣ ਤੇ ਮਜ਼ਬੂਤ ਕਰਨ ਦਾ ਕੰਮ ਕਰੇਗਾ।

ਦੁੱਧ: ਦੁੱਧ ਤੇ ਹੋਰ ਡੇਅਰੀ ਉਤਪਾਦ ਜਿਵੇਂ ਘਿਉ, ਪਨੀਰ, ਮੱਖਣ ਹੱਡੀਆਂ ਨੂੰ ਕਾਫ਼ੀ ਹੱਦ ਤਕ ਮਜ਼ਬੂਤ ਕਰਨ ਦੀ ਸਮਰੱਥਾ ਰਖਦੇ ਹਨ। ਖ਼ਾਸਕਰ ਜਦੋਂ ਦੁੱਧ ਦੀ ਗੱਲ ਕਰੀਏ ਤਾਂ ਇਹ ਸਰੀਰ ਦੀ ਹੱਡੀਆਂ ਦੀ ਘਣਤਾ ਨੂੰ ਵਧਾਉਣ ਵਿਚ ਬਹੁਤ ਮਦਦ ਕਰਦਾ ਹੈ।

ਹਰੀਆਂ ਸਬਜ਼ੀਆਂ: ਇਹ ਸਾਬਤ ਹੋਇਆ ਹੈ ਕਿ ਹਰੀਆਂ ਸਬਜ਼ੀਆਂ ਪੋਸ਼ਣ ਦਾ ਵਧੀਆ ਸ੍ਰੋਤ ਹਨ। ਸਬਜ਼ੀਆਂ ਜਿਵੇਂ ਬ੍ਰੋਕਲੀ ਤੇ ਗੋਭੀ ਕੈਲਸ਼ੀਅਮ ਦੇ ਸ਼ਾਨਦਾਰ ਨਾਨ-ਡੇਅਰੀ ਸਰੋਤ ਹਨ। ਹਾਲਾਂਕਿ, ਪਾਲਕ ਦਾ ਸਾਗ ਵੀ ਇਸ ਸ਼੍ਰੇਣੀ ਵਿਚ ਸਹੀ ਹੈ। ਪਾਲਕ ਵਿਚ ਆਕਸੀਲਿਕ ਐਸਿਡ ਮਿਲਦਾ ਹੈ। ਇਹ ਮਨੁੱਖੀ ਸਰੀਰ ਨੂੰ ਕੈਲਸ਼ੀਅਮ ਜਜ਼ਬ ਕਰਨ ਲਈ ਅਯੋਗ ਬਣਾ ਦਿੰਦਾ ਹੈ।

ਸੋਇਆਬੀਨ ਦਾ ਦੁੱਧ: ਸੋਇਆਬੀਨ ਦਾ ਦੁੱਧ ਜਾਂ ਹੋਰ ਸੋਇਆਬੀਨ ਆਧਾਰਤ ਭੋਜਨ ਹੱਡੀਆਂ ਲਈ ਬਹੁਤ ਜ਼ਿਆਦਾ ਸਹਾਈ ਹੁੰਦੀਆਂ ਹਨ। ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ, ਇਹ ਭੋਜਨ ਹੱਡੀਆਂ ਲਈ ਇਕ ਸਿਹਤਮੰਦ ਫ਼ੂਡ ਵਜੋਂ ਜਾਣੇ ਜਾਂਦੇ ਹਨ।

ਅੰਡਾ: ਅੰਡੇ ਪ੍ਰੋਟੀਨ ਦੇ ਚੰਗੇ ਸਰੋਤ ਹਨ। ਖ਼ਾਸਕਰ ਅੰਡੇ ਦੀ ਸਫ਼ੇਦੀ। ਜੇ ਤੁਸੀਂ ਅਪਣੇ ਸਰੀਰ ਵਿਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੇ ਪੱਧਰ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਸੋਚ ਰਹੇ ਹੋ, ਤਾਂ ਅੰਡੇ ਦੀ ਜ਼ਰਦੀ ਵੀ ਭੋਜਨ ਦੇ ਰੂਪ ਵਿਚ ਇਕ ਵਧੀਆ ਚੋਣ ਹੋ ਸਕਦੀ ਹੈ।


 

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement