Latest Lifestyle News: ਜੇਕਰ ਤੁਹਾਡੀ ਸਰਦੀਆਂ ਵਿਚ ਚਮੜੀ ਹੋ ਗਈ ਹੈ ਖ਼ੁਸ਼ਕ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ

By : GAGANDEEP

Published : Nov 10, 2023, 9:31 am IST
Updated : Nov 10, 2023, 10:43 am IST
SHARE ARTICLE
Skin has become dry in winter
Skin has become dry in winter

Latest Lifestyle News: ਜੇਕਰ ਤੁਸੀਂ ਚਮੜੀ ’ਚ ਨਮੀ ਬਣਾਈ ਰਖਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਤੋਂ ਦੂਰ ਰਹਿਣਾ ਹੀ ਬਿਹਤਰ ਹੈ

Skin has become dry in winter: ਗਰਮੀਆਂ ਤੋਂ ਬਾਅਦ ਹੁਣ ਸਰਦੀਆਂ ਨੇ ਦਸਤਕ ਦੇ ਦਿਤੀ ਹੈ। ਠੰਢੀ ਹਵਾ ਅਤੇ ਖ਼ੁਸ਼ਕ ਵਾਤਾਵਰਣ ਕਾਰਨ ਸਾਡੀ ਚਮੜੀ ਖ਼ੁਸ਼ਕ ਹੋ ਜਾਂਦੀ ਹੈ ਅਤੇ ਫਟਣ ਲੱਗ ਜਾਂਦੀ ਹੈ ਜਿਸ ਕਾਰਨ ਸਾਡਾ ਚਿਹਰਾ ਫਿੱਕਾ ਅਤੇ ਸੁਕਾ ਦਿਖਾਈ ਦੇਣ ਲਗਦਾ ਹੈ ਅਤੇ ਹੌਲੀ-ਹੌਲੀ ਅਪਣੀ ਚਮਕ ਗੁਆਚਣ ਲੱਗ ਜਾਂਦੀ ਹੈ। ਜਿਵੇਂ-ਜਿਵੇਂ ਮੌਸਮ ਬਦਲਦਾ ਹੈ, ਸਾਨੂੰ ਅਪਣੀ ਚਮੜੀ ਦੀ ਦੇਖਭਾਲ ਵਲ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਚਮੜੀ ਦੇ ਇਨ੍ਹਾਂ ਕੁੱਝ ਨੁਸਖ਼ਿਆਂ ਨੂੰ ਅਜਮਾ ਸਕਦੇ ਹੋ। ਸਰਦੀਆਂ ’ਚ ਤੁਹਾਡੀ ਚਮੜੀ ਉਦੋਂ ਹੀ ਸੁੰਦਰ ਦਿਖਾਈ ਦਿੰਦੀ ਹੈ ਜਦੋਂ ਤੁਸੀਂ ਸਿਹਤਮੰਦ ਹੁੰਦੇ ਹੋ। ਇਸ ਲਈ ਮਾਇਸਚਰਾਈਜ਼ਿੰਗ, ਸਕ੍ਰਬਿੰਗ ਬਹੁਤ ਮਹੱਤਵਪੂਰਨ ਕਦਮ ਮੰਨੇ ਜਾਂਦੇ ਹਨ। ਇਹ ਚਮੜੀ ਤੋਂ ਹਰ ਤਰ੍ਹਾਂ ਦੀ ਧੂੜ ਅਤੇ ਪ੍ਰਦੂਸ਼ਣ ਨੂੰ ਦੂਰ ਕਰਨ ’ਚ ਵੀ ਮਦਦਗਾਰ ਹੈ। ਇਸ ਨਾਲ ਚਮੜੀ ਸਿਹਤਮੰਦ ਦਿਖਾਈ ਦੇਵੇਗੀ ਅਤੇ ਨਰਮ ਬਣੀ ਰਹੇਗੀ।

ਇਹ ਵੀ ਪੜ੍ਹੋ: Punjab Rain Today: ਪੰਜਾਬ ਵਿਚ ਕਈ ਥਾਵਾਂ ਤੇ ਪੈ ਰਿਹਾ ਭਾਰੀ ਮੀਂਹ, ਵਧੀ ਠੰਢ

ਜੇਕਰ ਤੁਸੀਂ ਚਮੜੀ ’ਚ ਨਮੀ ਬਣਾਈ ਰਖਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਅਜਿਹਾ ਇਸ ਲਈ ਕਿਉਂਕਿ ਬਹੁਤ ਜ਼ਿਆਦਾ ਗਰਮ ਪਾਣੀ ਦੀ ਵਰਤੋਂ ਕਰਨ ਵਾਲਿਆਂ ਦੀ ਚਮੜੀ ਖ਼ੁਸ਼ਕ ਅਤੇ ਬੇਜਾਨ ਦਿਖਾਈ ਦੇਣ ਲਗਦੀ ਹੈ। ਇਸ ਲਈ ਸਰਦੀਆਂ ’ਚ ਵੀ ਘੱਟ ਤੋਂ ਘੱਟ ਗਰਮ ਪਾਣੀ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ: The Child stolen was found news: ਲੁਧਿਆਣਾ 'ਚ ਰੇਲਵੇ ਸਟੇਸ਼ਨ 'ਚੋਂ ਚੋਰੀ ਹੋਇਆ ਬੱਚਾ ਪੁਲਿਸ ਨੇ 19 ਘੰਟਿਆਂ ਚ ਲੱਭਿਆ

ਪਾਣੀ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਅਤੇ ਚਮੜੀ ਲਈ ਵੀ ਪਾਣੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਾਣੀ ਦੀ ਕਮੀ ਕਾਰਨ ਚਮੜੀ ਜਲਦੀ ਖ਼ੁਸ਼ਕ ਅਤੇ ਮਰੀ ਹੋਈ ਦਿਖਾਈ ਦੇਣ ਲਗਦੀ ਹੈ। ਇਸ ਲਈ ਸਰਦੀਆਂ ਦੇ ਮੌਸਮ ’ਚ ਵੀ ਸਮੇਂ-ਸਮੇਂ ’ਤੇ ਪਾਣੀ ਪੀਂਦੇ ਰਹੋ। ਖ਼ੂਬਸੂਰਤ ਦਿਖਾਈ ਦੇਣ ਲਈ ਹਰ ਮੌਸਮ ’ਚ ਖ਼ੂਬ ਪਾਣੀ ਪੀਉ ਤਾਂ ਜੋ ਤੁਹਾਡੇ ਸਰੀਰ ’ਚ ਕਦੇ ਵੀ ਪਾਣੀ ਦੀ ਕਮੀ ਨਾ ਹੋਵੇ। ਤੁਸੀਂ ਅਪਣੀ ਚਮੜੀ ਨੂੰ ਚੰਗੀ ਰੱਖਣ ਲਈ ਕੁੱਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਵੀ ਕਰ ਸਕਦੇ ਹੋ।

ਚਿਹਰਾ ਧੋਣ ਤੋਂ ਪਹਿਲਾਂ ਕਿਸੇ ਵੀ ਅਸੈਂਸ਼ੀਅਲ ਤੇਲ ਨਾਲ ਮਾਲਿਸ਼ ਕਰੋ ਅਤੇ ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਵੋ।  ਗਲਿਸਰੀਨ, ਗੁਲਾਬ ਜਲ ਅਤੇ ਨਿੰਬੂ ਦਾ ਘੋਲ ਤਿਆਰ ਕਰੋ ਅਤੇ ਇਸ ਨੂੰ ਰੋਜ਼ਾਨਾ ਸੌਣ ਤੋਂ ਪਹਿਲਾਂ ਚਿਹਰੇ, ਗਰਦਨ, ਹੱਥਾਂ ਅਤੇ ਪੈਰਾਂ ਦੀ ਚਮੜੀ ’ਤੇ ਲਾਉ ਅਤੇ ਸਵੇਰੇ ਕੋਸੇ ਪਾਣੀ ਨਾਲ ਧੋ ਲਵੋ। ਜੇਕਰ ਤੁਹਾਡੀ ਚਮੜੀ ਬਹੁਤ ਖ਼ੁਸ਼ਕ ਹੈ ਤਾਂ ਸਰਦੀਆਂ ’ਚ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਅਤੇ ਵਿਟਾਮਿਨ ਈ ਕੈਪਸੂਲ ਦੀਆਂ ਕੁੱਝ ਬੂੰਦਾਂ ਮਿਲਾ ਕੇ ਚਿਹਰੇ ’ਤੇ ਕੁੱਝ ਦੇਰ ਤਕ ਮਸਾਜ ਕਰੋ ਅਤੇ ਇਸ ਤਰ੍ਹਾਂ ਹੀ ਰਹਿਣ ਦਿਉ ਅਤੇ ਫਿਰ ਸਵੇਰੇ ਉੱਠਣ ਤੋਂ ਬਾਅਦ ਇਸ ਨੂੰ ਧੋ ਲਵੋ। ਅਜਿਹਾ ਕਰਨ ਨਾਲ ਤੁਹਾਡੀ ਚਮੜੀ ਦੀ ਖ਼ੁਸ਼ਕੀ ਘੱਟ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement