
ਪਿਆਜ ਸਾਡੇ ਭੋਜਨ ਦਾ ਇਕ ਅਹਿਮ ਹਿੱਸਾ ਹੈ। ਭਾਰਤ ਵਿਚ ਹਰ ਸਬਜੀ ਪਿਆਜ ਨਾਲ ਹੀ ਬਣਦੀ ਹੈ। ਸਬਜ਼ੀ ਦੀ ਗਰੇਵੀ ਸਲਾਦ, ਪਿਆਜ ਤੋਂ ਬਿਨਾਂ ਅਧੂਰੀ ਹੈ। ਤੁਸੀਂ ਧਿਆਨ ਦਿਤਾ ....
ਪਿਆਜ ਸਾਡੇ ਭੋਜਨ ਦਾ ਇਕ ਅਹਿਮ ਹਿੱਸਾ ਹੈ। ਭਾਰਤ ਵਿਚ ਹਰ ਸਬਜੀ ਪਿਆਜ ਨਾਲ ਹੀ ਬਣਦੀ ਹੈ। ਸਬਜ਼ੀ ਦੀ ਗਰੇਵੀ ਸਲਾਦ, ਪਿਆਜ ਤੋਂ ਬਿਨਾਂ ਅਧੂਰੀ ਹੈ। ਤੁਸੀਂ ਧਿਆਨ ਦਿਤਾ ਹੋਵੇਗਾ ਕਿ ਪਿਆਜ ਕਈ ਤਰ੍ਹਾਂ ਦੇ ਹੁੰਦੇ ਹਨ। ਜਿਵੇਂ ਲਾਲ, ਸਫੇਦ ਅਤੇ ਹਰੇ ਪੱਤੇ ਵਾਲੇ ਪਿਆਜ। ਅੱਜ ਅਸੀਂ ਤੁਹਾਨੂੰ ਲਾਲ ਰੰਗ ਦੇ ਪਿਆਜ ਦੀਆਂ ਖੂਬੀਆਂ ਦੇ ਬਾਰੇ ਵਿਚ ਦੱਸਾਂਗੇ।
red onion
ਲਾਲ ਪਿਆਜ ਬੇਹੱਦ ਹੀ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕਈ ਅਜਿਹੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਵਿਚ ਕਾਫ਼ੀ ਲਾਭਕਾਰੀ ਅਤੇ ਕਾਰਗਰ ਹੁੰਦੇ ਹਨ। ਲਾਲ ਰੰਗ ਦੇ ਪਿਆਜ ਵਿਚ ਐਂਟੀ ਫੰਗਲ, ਐਂਟੀ ਔਕਸੀਡੈਂਟ ਅਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ। ਸਰਦੀਆਂ ਵਿਚ ਇਸ ਨੂੰ ਨੇਮੀ ਰੂਪ ਨਾਲ ਖਾਣ ਵਿਚ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ।
red onion
ਲਾਲ ਪਿਆਜ ਕਈ ਤਰ੍ਹਾਂ ਦੀਆਂ ਬੀਮਾਰੀਆਂ, ਖਾਸ ਕਰ ਕੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ। ਹਾਲਾਂਕਿ ਇਸ ਵਿਚ ਐਂਟੀ ਫੰਗਲ ਗੁਣ ਵੀ ਹੁੰਦੇ ਹਨ, ਇਸ ਦਾ ਨੇਮੀ ਸੇਵਨ ਖੂਨ ਰਿਸਾਅ ਨੂੰ ਨੌਰਮਲ ਰੱਖਦਾ ਹੈ। ਲਾਲ ਪਿਆਜ ਦੇ ਨੇਮੀ ਸੇਵਨ ਨਾਲ ਕੈਂਸਰ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ। ਕਈ ਖੋਜਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਲਾਲ ਪਿਆਜ ਦੀ ਵਰਤੋਂ ਨਾਲ ਕੈਂਸਰ ਦੀ ਬਿਮਾਰੀ ਨੂੰ ਖਤਮ ਕਰਣ ਦੀ ਤਾਕਤ ਰੱਖਦਾ ਹੈ।
red onion
ਹੱਡੀਆਂ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਿਚ ਲਾਲ ਪਿਆਜ ਕਾਫ਼ੀ ਲਾਭਕਾਰੀ ਹੁੰਦਾ ਹੈ। ਜੇਕਰ ਤੁਹਾਨੂੰ ਅਸਥਮਾ, ਐਲਰਜੀ ਜਾਂ ਗਠੀਆ ਬਿਮਾਰੀ ਹੈ ਤਾਂ ਅੱਜ ਤੋਂ ਹੀ ਲਾਲ ਰੰਗ ਦੇ ਪਿਆਜ ਦਾ ਸੇਵਨ ਸ਼ੁਰੂ ਕਰ ਦਿਓ। ਇਸ ਨੂੰ ਤੁਸੀਂ ਸਲਾਦ, ਤੜਕੇ ਵਿਚ, ਅਚਾਰ ਦੇ ਰੂਪ ਵਿਚ ਹੋਰ ਕਿ ਵਿਕਲਪਾਂ ਦੇ ਰੂਪ ਵਿਚ ਇਸਤੇਮਾਲ ਕਰ ਸਕਦੇ ਹੋ।