ਜੀਵਨ ਜਾਚ   ਸਿਹਤ  10 Dec 2018  ਕੀਵੀ ਖਾਣ ਦੇ ਬੇਹੱਦ ਖ਼ਾਸ ਗੁਣ, ਡੇਂਗੂ ਨੂੰ ਭਜਾਏ ਦੂਰ

ਕੀਵੀ ਖਾਣ ਦੇ ਬੇਹੱਦ ਖ਼ਾਸ ਗੁਣ, ਡੇਂਗੂ ਨੂੰ ਭਜਾਏ ਦੂਰ

ਸਪੋਕਸਮੈਨ ਸਮਾਚਾਰ ਸੇਵਾ
Published Dec 10, 2018, 11:41 am IST
Updated Apr 10, 2020, 11:36 am IST
ਕੀਵੀ ਇੱਕ ਅਜਿਹਾ ਫਲ ਹੈ ਜੋ ਬਹੁਤ ਸਵਾਦ ਹੁੰਦਾ ਹੈ ਅਤੇ ਜਿਸ ਦੇ ਫਾਇਦੇ ਦੇ ਬਾਰੇ ਸਾਨੂੰ ਨਹੀ ਪਤਾ ਤੇ ਅੱਜ ਅਸੀ ਗੱਲ ਕਰਾਂਗੇ ਕੀਵੀ ਫਲ ਦੇ ਬਾਰੇ
Kiwi
 Kiwi

ਚੰਡੀਗੜ੍ਹ (ਭਾਸ਼) : ਕੀਵੀ ਇੱਕ ਅਜਿਹਾ ਫਲ ਹੈ ਜੋ ਬਹੁਤ ਸਵਾਦ ਹੁੰਦਾ ਹੈ ਅਤੇ ਜਿਸ ਦੇ ਫਾਇਦੇ ਦੇ ਬਾਰੇ ਸਾਨੂੰ ਨਹੀ ਪਤਾ ਤੇ ਅੱਜ ਅਸੀ ਗੱਲ ਕਰਾਂਗੇ ਕੀਵੀ ਫਲ ਦੇ ਬਾਰੇ ਕੀ ਇਸ ਦੇ ਸਾਡੇ ਲਈ ਕੀ ਕੀ ਲਾਭ ਹਨ । ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਕੀਵੀ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਜੋ ਸਿਹਤ ਨਾਲ ਜੁੜੀ ਕਈ ਬਿਮਾਰੀਆਂ ਤੋਂ ਛੁਟਕਾਰਾ ਦਵਾਉਣ ਵਿੱਚ ਸਹਾਇਕ ਹੁੰਦੇ ਹਨ। ਅੱਜ ਅਸੀ ਤੁਹਾਨੂੰ ਕੀਵੀ ਖਾਣ ਦੇ ਕੁੱਝ ਸਿਹਤ ਸਬੰਧੀ ਫਾਇਦਾਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ।

ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਇੱਕ ਕੀਵੀ ਦਾ ਸੇਵਨ ਕਰੋ। ਕੀਵੀ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਣ ਵਿੱਚ ਮਦਦ ਕਰਦੀ ਹੈ। ਜੇਕਰ ਤੁਸੀ ਰੋਜ਼ਾਨਾ ਇੱਕ ਕੀਵੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਨ ਕਿਰਿਆ ਮਜਬੂਤ ਹੋ ਜਾਂਦਾ ਹੈ। ਕੀਵੀ ਵਿੱਚ ਕੁੱਝ ਅਜਿਹੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਭੋਜਨ ਨੂੰ ਜਲਦੀ ਪਚਾਉਣ ਵਿੱਚ ਸਹਾਇਕ ਹੁੰਦੇ ਹਨ। ਨੀਂਦ ਨਾ ਆਉਣ ਦੀ ਸਮੱਸਿਆ ਵਿੱਚ ਵੀ ਕੀਵੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ।

ਕੀਵੀ ਵਿੱਚ ਭਰਪੂਰ ਮਾਤਰਾ ਵਿੱਚ ਸੈਰੋਟੋਨਿਨ ਮੌਜੂਦ ਹੁੰਦਾ ਹੈ ਜੋ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ।ਅੱਖਾਂ ਲਈ ਕੀਵੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਏ ਅਤੇ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ ਜੋ ਅੱਖਾਂ ਨਾਲ ਜੁੜੀ ਸਾਰੀ ਸਮੱਸਿਆਵਾਂ ਨੂੰ ਦੂਰ ਕਰਕੇ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦੇ ਹਨ। ਦਿਲ ਦੀਆਂ ਬਿਮਾਰੀਆਂ ਤੋਂ ਬਚਾਏ, ਕੀਵੀ ਵਿੱਚ ਫਾਈਬਰ ਭਰਪੂਰ ਹੁੰਦਾ ਹੈ ਜੋ ਦਿਲ ਨੂੰ ਤੰਦਰੁਸਤ ਰੱਖ ਕੇ ਗੰਭੀਰ ਬਿਮਾਰੀਆਂ ਤੋਂ ਦੂਰ ਰੱਖਦਾ ਹੈ।

ਇਸ ਦੇ ਸੇਵਨ ਨਾਲ ਲੀਵਰ, ਸਟ੍ਰੋਕ, ਦਿਲ ਦਾ ਦੌਰਾ, ਹਾਰਟ ਅਟੈਕ ਹੋਰ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਟੱਲ ਜਾਂਦਾ ਹੈ। ਬਲੱਡ ਕਲਾਟਿੰਗ, ਕੀਵੀ ਵਿੱਚ ਮੌਜੂਦ ਤੱਤ ਬਲੱਡ ਕਲਾਟਿੰਗ ਯਾਨੀ ਨਾੜੀਆਂ ਵਿੱਚ ਖ਼ੂਨ ਨੂੰ ਜੰਮਣ ਤੋਂ ਰੋਕਦਾ ਹੈ। ਜਿਸ ਦੇ ਨਾਲ ਕਈ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ ਅਤੇ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਵੀ ਬਚਿਆ ਜਾ ਸਕਦਾ ਹੈ। ਬਲੱਡ ਪ੍ਰੈਸ਼ਰ ਕਰੇ ਕੰਟਰੋਲ, ਕੀਵੀ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਦੇ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿੱਚ ਰਹਿੰਦਾ ਹੈ।

ਕੀਵੀ ਦੇ ਸੇਵਨ ਨਾਲ ਸਰੀਰ ਵਿੱਚ ਸੋਡੀਅਮ ਦਾ ਲੈਵਲ ਘੱਟ ਹੁੰਦਾ ਹੈ ਅਤੇ ਕਾਰਡੀਓਵੈਸਕੁਲਰ ਰੋਗਾਂ ਤੋਂ ਬਚਾਅ ਹੁੰਦਾ ਹੈ। ਇਸ ਦੇ ਇਲਾਵਾ ਕੀਵੀ ਵਿੱਚ ਐਂਟੀ-ਇੰਫਲਾਮੈਟਰੀ ਗੁਣ ਹੁੰਦੇ ਹਨ, ਜਿਸ ਦੇ ਨਾਲ ਸੋਜ ਦੀ ਸਮੱਸਿਆ ਦੂਰ ਰਹਿੰਦੀ ਹੈ।

Location: India, Punjab
Advertisement