
ਫਲ ਕੋਈ ਵੀ ਹੋਵੇ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਇਕ ਅਜਿਹਾ ਫਲ ਵੀ ਹੈ ਜਿਸ ਵਿਚ ਇਕ ਜਾਂ ਦੋ ਨਹੀਂ ਬਲਕਿ ਲਗਭਗ 27 ਪੋਸ਼ਕ ਤੱਤ ਪਾਏ ਜਾਂਦੇ ਹਨ।
ਫਲ ਕੋਈ ਵੀ ਹੋਵੇ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਇਕ ਅਜਿਹਾ ਫਲ ਵੀ ਹੈ ਜਿਸ ਵਿਚ ਇਕ ਜਾਂ ਦੋ ਨਹੀਂ ਬਲਕਿ ਲਗਭਗ 27 ਪੋਸ਼ਕ ਤੱਤ ਪਾਏ ਜਾਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਕੀਵੀ ਦੀ, ਜਿਸ ਨੂੰ ਖਾਣ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ ਅਤੇ ਆਉਣ ਵਾਲੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ। ਇਹ ਇਕ ਅਜਿਹਾ ਫਲ ਹੈ ਜੋ ਖਾਣ ਵਿਚ ਤਾਂ ਸਵਾਦਿਸ਼ਟ ਹੁੰਦਾ ਹੀ ਹੈ ਨਾਲ ਹੀ ਅਪਣੇ ਅੰਦਰ ਕਈ ਪੋਸ਼ਕ ਤੱਤ ਨਾਲ ਸਮੇਟੇ ਹੋਏ ਹਨ। ਕੀਵੀ ਨੂੰ ਸਾਡੀ ਚੰਗੀ ਸਿਹਤ ਦਾ ਦੋਸਤ ਕਹਿਣਾ ਗ਼ਲਤ ਨਹੀਂ ਹੋਵੇਗਾ।Kiwiਚੀਕੂ ਵਰਗਾ ਦਿਖਣ ਵਾਲਾ ਇਹ ਫਲ ਘਟ ਹੀ ਲੋਕ ਖਾਂਦੇ ਹਨ ਪਰ ਜਦੋਂ ਤੁਸੀਂ ਇਸ ਦੇ ਸਿਹਤ ਸਬੰਧੀ ਤੱਥਾਂ ਬਾਰੇ ਜਾਣੋਗੇ ਤਾਂ ਖ਼ੁਦ ਨੂੰ ਇਸ ਫਲ ਨੂੰ ਖਾਣ ਤੋਂ ਰੋਕ ਨਹੀਂ ਸਕੋਗੇ। ਤੁਸੀਂ ਡਾਈਬਿਟੀਜ਼ ਕੰਟਰੋਲ ਕਰਨਾ ਚਾਹੁੰਦੇ ਹੋ ਜਾਂ ਡਿਪ੍ਰੈਸ਼ਨ ਘਟ ਕਰਨਾ ਚਾਹੁੰਦੇ ਹੋ, ਕੀਵੀ ਹੀ ਇਕ ਅਜਿਹਾ ਫਲ ਹੈ ਜੋ ਤੁਹਾਨੂੰ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਾਏਗਾ ਅਤੇ ਨਾਲ ਹੀ ਹੋਰ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਵਿਚ ਵੀ ਤੁਹਾਡੀ ਮਦਦ ਕਰੇਗਾ।
ਫਲ ਇਕ ਫ਼ਾਇਦੇ ਅਨੇਕ
ਕੀਵੀ ਵਿਚ ਵਿਟਾਮਿਨ ਸੀ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਲਈ ਇਕ ਐਂਟੀ ਆਕਸੀਡੈਂਟ ਦੀ ਤਰ੍ਹਾਂ ਕੰਮ ਕਰ ਕੇ ਸਰੀਰ ਦੇ ਇੰਮੀਊਨ ਸਿਸਟਮ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਸਾਨੂੰ ਸਰਦੀ ਜੁਕਾਮ ਤੋਂ ਬਚਾ ਕੇ ਰਖਦਾ ਹੈ। ਕੀਵੀ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਈ ਚਮੜੀ ਸਬੰਧਤ ਪ੍ਰੇਸ਼ਾਨੀਆਂ ਤੋਂ ਬਚਾ ਕੇ ਰਖਦਾ ਹੈ।
Kiwiਅੱਜ ਕੱਲ੍ਹ ਜ਼ਿੰਦਗੀ ਕਾਫ਼ੀ ਤਣਾਅ ਭਰਪੂਰ ਰਹਿਣ ਲਗ ਗਈ ਹੈ ਦਫ਼ਤਰ ਵਿਚ ਕੰਮ ਦਾ ਦਬਾਅ, ਘਰ ਵਿਚ ਕੰਮ ਦਾ ਤਣਾਅ ਜਿਸ ਦੇ ਨਾਲ ਲੋਕਾਂ ਵਿਚ ਡਿਪ੍ਰੈਸ਼ਨ ਦੀ ਸਮੱਸਿਆ ਰਹਿਣ ਲੱਗੀ ਹੈ। ਇਕ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਰੋਜ ਕੀਵੀ ਦਾ ਸੇਵਨ ਕਰਦੇ ਹਨ ਉਹ ਜ਼ਿਆਦਾ ਖ਼ੁਸ਼ ਰਹਿੰਦੇ ਹਨ ਅਤੇ ਊਰਜਾਵਾਨ ਵੀ ਮਹਿਸੂਸ ਕਰਦੇ ਹਨ। ਕੀਵੀ ਵਿਚ ਪਾਏ ਜਾਣ ਵਾਲੇ ਵਿਟਾਮਿਨ ਸੀ ਤੋਂ ਲੋਕ ਆਪਟੀਮਿਸਟ ਮਹਿਸੂਸ ਕਰਦੇ ਹਨ ਅਤੇ ਖ਼ੁਸ਼ ਵੀ ਰਹਿੰਦੇ ਹਨ।
ਗਰਭਵਤੀ ਔਰਤਾਂ ਨੂੰ ਰੋਜ਼ 400 ਤੋਂ 600 ਐਮ ਜੀ ਫੌਲਿਕ ਐਸਿਡ ਦੀ ਲੋੜ ਹੁੰਦੀ ਹੈ ਜੋ ਕਿ ਕੀਵੀ ਵਿਚ ਪਾਇਆ ਜਾਂਦਾ ਹੈ। ਕੀਵੀ ਦਾ ਗੁੱਦਾ ਹੀ ਨਹੀਂ ਛਿਲਕਾ ਵੀ ਕਾਫ਼ੀ ਲਾਭਦਾਇਕ ਮੰਨਿਆ ਗਿਆ ਹੈ ਅਤੇ ਰਿਸਰਚ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰੋਜ਼ ਕੀਵੀ ਖਾਣ ਨਾਲ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ ਤਾਂ ਅੱਜ ਤੋਂ ਹੀ ਇਸ ਫਲ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰੋ ਅਤੇ ਖ਼ੁਦ ਨੂੰ ਤੰਦਰੁਸਤ ਅਤੇ ਸਿਹਤਮੰਦ ਰਖਣਾ ਸ਼ੁਰੂ ਕਰੋ।Kiwiਕੀਵੀ ਇਕ ਅਜਿਹਾ ਫਲ ਹੈ ਜਿਸ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਕੀਵੀ ਚੀਨ ਦਾ ਰਾਸ਼ਟਰੀ ਫਲ ਮੰਨਿਆ ਜਾਂਦਾ ਹੈ ਪਰ ਪਿਛਲੇ ਕੁੱਝ ਸਾਲਾਂ ਤੋਂ ਇਹ ਭਾਰਤ 'ਚ ਵੀ ਬਹੁਤ ਮਸ਼ਹੂਰ ਹੋ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਫਲ 'ਚ ਜ਼ਿਆਦਾ ਮਾਤਰਾ 'ਚ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਜੋ ਦਿਲ ਸਬੰਧੀ ਅਤੇ ਹੋਰ ਸਮੱਸਿਆਵਾਂ ਤੋਂ ਬਚਾਉਣ 'ਚ ਸਾਡੀ ਮਦਦ ਕਰਦਾ ਹੈ।
ਹਰ ਮੌਸਮ 'ਚ ਮਿਲਣ ਵਾਲਾ ਫਲ ਕੀਵੀ ਜੋ ਮਿਲਦਾ ਤਾਂ ਹੈ ਪਰ ਕਾਫ਼ੀ ਘਟ ਮਾਤਰਾ 'ਚ। ਇਹ ਫਲ ਦੇਖਣ 'ਚ ਭਾਵੇਂ ਹੀ ਘਟ ਆਕਰਸ਼ਤ ਲੱਗੇ ਪਰ ਸਾਡੀ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੈ। ਕੀਵੀ ਫਲ ਜ਼ਿਆਦਾ ਮਸ਼ਹੂਰ ਤਾਂ ਨਹੀਂ ਹੈ ਪਰ ਇਸ ਨਾਲ ਹੋਣ ਵਾਲੇ ਫ਼ਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ। ਭੂਰੇ ਰੰਗ ਦੇ ਛਿਲਕੇ ਵਾਲਾ ਕੀਵੀ ਫਲ ਅੰਦਰੋਂ ਨਰਮ ਅਤੇ ਹਰੇ ਰੰਗ ਦਾ ਹੁੰਦਾ ਹੈ। ਇਸ ਦੇ ਅੰਦਰ ਕਾਲੇ ਰੰਗ ਦੇ ਛੋਟੇ-ਛੋਟੇ ਬੀਜ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਕੀਵੀ ਫਲ ਖਾਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਇਸ ਫਲ ਵਿਚ 100 ਗਰਾਮ ਕੀਵੀ 'ਚ 61 ਕੋਲੈਰੀ, 14.66 ਗਰਾਮ ਕਾਰਬੋਹਾਈਡ੍ਰੇਟ, 1 ਗਰਾਮ ਪ੍ਰੋਟੀਨ, 3 ਗਰਾਮ ਫ਼ਾਇਬਰ, 25 ਗਰਾਮ ਮਾਈਕ੍ਰੋਗ੍ਰਾਮ ਫੋਲਿਕ ਐਸਿਡ ਅਤੇ ਹੋਰ ਤੱਤ ਮੌਜੂਦ ਹੁੰਦੇ ਹਨ। ਜੇ ਸਰੀਰ 'ਚ ਸੈੱਲਜ਼ ਦੀ ਕਮੀ ਹੋ ਜਾਵੇ ਤਾਂ ਡਾਕਟਰ ਇਸ ਫਲ ਨੂੰ ਖਾਣ ਦੀ ਸਲਾਹ ਦਿੰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੇਸ਼ਾਨੀਆਂ ਅਤੇ ਬਿਮਾਰੀਆਂ 'ਚ ਕੀਵੀ ਫਲ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ।Kiwi Fruit1. ਐਂਟੀਆਕਸੀਡੈਂਟ ਨਾਲ ਭਰਪੂਰ
ਵਿਟਾਮਿਨ ਸੀ ਨਾਲ ਭਰਪੂਰ ਕੀਵੀ ਫਲ 'ਚ ਐਂਟੀਆਕਸੀਡੈਂਟ ਮੋਜੂਦ ਹੁੰਦੇ ਹਨ। ਜੋ ਕਈ ਤਰ੍ਹਾਂ ਦੇ ਇਨਫ਼ੈਕਸ਼ਨ ਤੋਂ ਦੂਰ ਰੱਖਣ 'ਚ ਮਦਦ ਕਰਦੇ ਹਨ।
2. ਕੋਲੈਸਟਰੌਲ ਲੈਵਲ ਲਈ ਮਦਦਗਾਰ
ਕੀਵੀ ਫਲ ਕੋਲੈਸਟਰੌਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਦੀ ਨਿਯਮਤ ਵਰਤੋਂ ਨਾਲ ਕੌਲੈਸਟਰੌਲ ਕੰਟਰੋਲ 'ਚ ਰਹਿੰਦਾ ਹੈ। ਦਿਲ ਨਾਲ ਜੁੜੀਆਂ ਬੀਮਾਰੀਆਂ 'ਚ ਇਹ ਬਹੁਤ ਫ਼ਾਇਦੇਮੰਦ ਹੁੰਦਾ ਹੈ।
3. ਸੋਜ ਘਟ ਕਰਨ 'ਚ ਮਦਦਗਾਰSwelling
ਕੀਵੀ 'ਚ ਇਨਫਲੇਮੇਟਰੀ ਗੁਣ ਹੁੰਦਾ ਹੈ। ਇਸ ਲਈ ਜੇ ਕਿਤੇ ਸਰੀਰ ਦੇ ਅੰਦਰਲੇ ਹਿਸੇ 'ਚ ਸੱਟ ਕਾਰਨ ਸੋਜ ਹੋਵੇ ਤਾਂ ਕੀਵੀ ਫਲ ਦਾ ਸੇਵਨ ਕਰੋ। ਇਹ ਫ਼ਾਇਦੇਮੰਦ ਹੋਵੇਗਾ।
4. ਕਬਜ਼ ਤੋਂ ਰਾਹਤ
ਕੀਵੀ 'ਚ ਰੇਸ਼ਾ ਭਰਪੂਰ ਮਾਤਰਾ 'ਚ ਹੁੰਦਾ ਹੈ। ਕੀਵੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ 'ਚ ਰੇਸ਼ੇ ਦੀ ਮੋਜੂਦਗੀ ਕਾਰਨ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ।
5. ਚੰਗੀ ਨੀਂਦ Sleeping
ਜੇਕਰ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਕੀਵੀ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰੋ ਅਤੇ ਇਸ ਦੇ ਨਾਲ ਹੀ ਫ਼ਰਕ ਵੇਖਣਾ ਸ਼ੁਰੂ ਕਰੋ। ਕੀਵੀ ਵਿਚ ਪਾਇਆ ਜਾਣ ਵਾਲਾ ਸੇਰੋਟੋਨਿਨ ਚੰਗੀ ਨੀਂਦ ਲੈਣ ਵਿਚ ਤੁਹਾਡੀ ਸਹਾਇਤਾ ਕਰਦਾ ਹੈ। ਜੇ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਹੈ ਤਾਂ ਕੀਵੀ ਦੀ ਵਰਤੋਂ ਕਰੋ। ਇਸ ਨਾਲ ਮਨ ਸ਼ਾਂਤ ਰਹੇਗਾ ਅਤੇ ਨੀਂਦ ਵੀ ਚੰਗੀ ਆਵੇਗੀ।
6. ਅੱਖਾਂ ਲਈ ਫ਼ਾਇਦੇਮੰਦ Eyes
ਕੀਵੀ 'ਚ ਲਿਊਟਿਨ ਮੌਜੂਦ ਹੁੰਦਾ ਹੈ ਜੋ ਸਾਡੀ ਚਮੜੀ ਅਤੇ ਟਿਸ਼ੂਜ ਨੂੰ ਸਿਹਤਮੰਦ ਰੱਖਦਾ ਹੈ। ਕੀਵੀ ਦੀ ਵਰਤੋਂ ਨਾਲ ਅੱਖਾਂ ਦੀਆਂ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਅੱਖਾਂ ਦੀ ਜ਼ਿਆਦਾਤਰ ਸਮੱਸਿਆਵਾਂ ਅਜਿਹੀਆਂ ਹਨ ਜੋ ਇਨ੍ਹਾਂ ਲਿਊਟਿਨ ਦੇ ਨਸ਼ਟ ਹੋ ਜਾਣ ਦੇ ਕਾਰਨ ਪੈਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਕੀਵੀ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ ਮੌਜੂਦ ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਚੰਗੀ ਰਖਦਾ ਹੈ।