ਅਖ਼ਰੋਟ ਦਿਵਾਉਂਦਾ ਹੈ ਕੈਂਸਰ ਤੋਂ ਛੁਟਕਾਰਾ
Published : Apr 11, 2020, 10:31 am IST
Updated : Apr 11, 2020, 10:31 am IST
SHARE ARTICLE
File Photo
File Photo

ਸਿਹਤ ਲਈ ਫ਼ਾਇਦੇਮੰਦ ਕਿਹਾ ਜਾਣ ਵਾਲਾ ਅਖਰੋਟ ਛਾਤੀ

ਸਿਹਤ ਲਈ ਫ਼ਾਇਦੇਮੰਦ ਕਿਹਾ ਜਾਣ ਵਾਲਾ ਅਖਰੋਟ ਛਾਤੀ ਦੇ ਕੈਂਸਰ ਨੂੰ ਵਧਣ ਤੋਂ ਰੋਕਦਾ ਹੈ। ਅਮਰੀਕਾ ਦੇ ਮਾਰਸ਼ਲ ਵਿਦਿਆਲਿਆ ਤੋਂ ਡਬਲਿਊ. ਐਲੇਨ ਹਾਰਡਮੈਨ ਨੇ ਦਸਿਆ ਕਿ ਚੂਹੇ 'ਤੇ ਕੀਤੇ ਗਏ ਪ੍ਰਯੋਗ ਵਿਚ ਪਤਾ ਲਗਿਆ ਹੈ ਕਿ ਅਖ਼ਰੋਟ ਖਾਣ ਨਾਲ ਛਾਤੀ ਦੇ ਕੈਂਸਰ ਦੇ ਵਧਣ ਦੀ ਗਤੀ ਘੱਟ ਜਾਂਦੀ ਹੈ ਅਤੇ ਇਸ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਖੋਜ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘੱਟ ਬੀ.ਐਮ.ਆਈ. ਨਾਲ ਸਰੀਰ ਵਿਚ ਮੌਜੂਦ ਵਿਟਾਮਿਨ ਡੀ ਦਾ ਚੰਗਾ ਪੱਧਰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ।

ਹਾਰਡਮੈਨ ਨੇ ਕਿਹਾ, ਇਸ ਖੋਜ ਦੇ ਆਧਾਰ 'ਤੇ ਸਾਡੀ ਟੀਮ ਨੇ ਅੰਦਾਜ਼ਾ ਲਾਇਆ ਹੈ ਕਿ ਜੇਕਰ ਕਿਸੇ ਔਰਤ 'ਚ ਛਾਤੀ ਦਾ ਕੈਂਸਰ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਅਖਰੋਟ ਖਾਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਬਦਲਾਅ ਆਵੇਗਾ। ਇਸ ਬਦਲਾਅ ਨਾਲ ਮਹਿਲਾ ਵਿਚ ਛਾਤੀ ਦਾ ਕੈਂਸਰ ਵਧਣ ਦੀ ਰਫ਼ਤਾਰ ਘਟੇਗੀ ਅਤੇ ਉਸ ਨੂੰ ਕੈਂਸਰ ਤੋਂ ਉਭਰਨ ਵਿਚ ਮਦਦ ਮਿਲੇਗੀ।”ਅਖ਼ਰੋਟ ਵਿਚ ਫ਼ਾਈਬਰ, ਵਿਟਾਮਿਨ ਬੀ, ਮੈਗਨੀਸ਼ਿਅਮ ਅਤੇ ਐਂਟੀਆਕਸੀਡੇਂਟ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਵਿਚ ਓਮੇਗਾ-3 ਫ਼ੈਟੀ ਐਸਿਡ ਹੁੰਦਾ ਹੈ ਜੋ ਸਰੀਰ ਲਈ ਲਾਭਦਾਇਕ ਹੈ।

File photoFile photo

ਅਖਰੋਟ ਨਾਲ ਅਸਥਮਾ, ਅਰਥਰਾਈਟਿਸ, ਚਮੜੀ ਰੋਗ, ਐਕਜ਼ੀਮਾ ਅਤੇ ਸੋਰਿਆਸਿਸ ਆਦਿ ਬੀਮਾਰੀਆਂ ਨਹੀਂ ਲਗਦੀਆਂ। ਅਖਰੋਟ ਦੇ ਸੇਵਨ ਨਾਲ ਪਾਚਨ ਸ਼ਕਤੀ ਬਿਹਤਰ ਹੁੰਦੀ ਹੈ। ਇਹ ਖ਼ੂਨ ਵਿਚ ਕੋਲੇਸਟ੍ਰੋਲ ਪੱਧਰ ਨੂੰ ਘੱਟ ਕਰਦਾ ਹੈ ਅਤੇ ਢਿੱਡ ਸਬੰਧੀ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਅਖਰੋਟ ਦੇ ਸੇਵਨ ਨਾਲ ਪੇਟ ਦੇ ਕੀੜਿਆਂ ਤੋਂ ਨਿਜਾਤ ਮਿਲਦੀ ਹੈ। ਗਰਮ ਦੁੱਧ ਨਾਲ ਅਖਰੋਟ ਖਾਣ ਨਾਲ ਇਹ ਹੋਰ ਵੀ ਅਸਰਦਾਰ ਹੁੰਦਾ ਹੈ। ਅਖਰੋਟ ਦੀ ਗਿਰੀ ਨੂੰ ਭੁੰਨ ਕੇ ਖਾਣ ਨਾਲ ਖੰਘ ਤੋਂ ਛੁਟਕਾਰਾ ਮਿਲਦਾ ਹੈ। ਅਖਰੋਟ ਖਾਣ ਨਾਲ ਯਾਦਾਸ਼ਤ ਚੰਗੀ ਬਣੀ ਰਹਿੰਦੀ ਹੈ। ਅਖਰੋਟ ਗੋਡਿਆਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ। ਅਖਰੋਟ ਖਾਣ ਨਾਲ ਵਿਟਾਮਿਨ-ਈ ਅਤੇ ਪ੍ਰੋਟੀਨ ਚੰਗੀ ਮਾਤਰਾ ਵਿਚ ਮਿਲਦੇ ਹਨ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement