
ਬਲਡ ਕੈਂਸਰ ਇਕ ਜਾਨਲੇਵਾ ਬਿਮਾਰੀ ਹੈ ਜਿਸ ਨੂੰ ਮੈਡੀਕਲ ਦੀ ਭਾਸ਼ਾ 'ਚ Lukemia ਕਿਹਾ ਜਾਂਦਾ ਹੈ। ਇਹ ਕਿਸੇ ਵੀ ਉਮਰ 'ਚ ਹੋ ਸਕਦਾ ਹੈ ਪਰ 30 ਸਾਲ ਤੋਂ ਬਾਅਦ ਇਸ ਦੇ
ਬਲਡ ਕੈਂਸਰ ਇਕ ਜਾਨਲੇਵਾ ਬਿਮਾਰੀ ਹੈ ਜਿਸ ਨੂੰ ਮੈਡੀਕਲ ਦੀ ਭਾਸ਼ਾ 'ਚ Lukemia ਕਿਹਾ ਜਾਂਦਾ ਹੈ। ਇਹ ਕਿਸੇ ਵੀ ਉਮਰ 'ਚ ਹੋ ਸਕਦਾ ਹੈ ਪਰ 30 ਸਾਲ ਤੋਂ ਬਾਅਦ ਇਸ ਦੇ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਸੰਕੇਤਾਂ ਨੂੰ ਪਹਿਚਾਣ ਕੇ ਤੁਸੀਂ ਇਸ ਬਿਮਾਰੀ ਦੇ ਪ੍ਰਤੀ ਸੁਚੇਤ ਹੋ ਕੇ ਠੀਕ ਇਲਾਜ ਕਰਵਾ ਸਕਦੇ ਹੋ। ਤੰਬਾਕੂ ਖਾਣ ਵਾਲੇ ਅਤੇ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਨੂੰ ਦੂਸਰਿਆਂ ਦੇ ਮੁਕਾਬਲੇ ਜਲਦੀ ਬਲਡ ਕੈਂਸਰ ਹੁੰਦਾ ਹੈ। ਇਸ ਦੇ ਨਾਲ ਹੀ ਰੇਡੀਏਸ਼ਨ, ਕਿਸੇ ਵੀ ਤਰ੍ਹਾਂ ਦੀ ਰੇਡੀਏਸ਼ਨ ਅਤੇ ਕੀਮੋਥੈਰੇਪੀ ਵੀ ਇਸ ਕੈਂਸਰ ਦਾ ਕਾਰਨ ਬਣਦੀ ਹੈ।
Blood Cancer
ਪਰਵਾਰਕ ਇਤਿਹਾਸ ਵੀ ਇਸ ਕੈਂਸਰ ਦਾ ਕਾਰਨ ਹੋ ਸਕਦੀ ਹੈ। ਇਥੇ ਅਸੀਂ ਬਲਡ ਕੈਂਸਰ ਦੇ ਸ਼ੁਰੂਆਤੀ ਸੰਕੇਤਾਂ ਬਾਰੇ ਦਸ ਰਹੇ ਹਾਂ ਜੋ ਸ਼ੁਰੂਆਤੀ ਪੜਾਅ 'ਚ ਦਿਖਾਈ ਦਿੰਦੇ ਹਨ। ਲੱਛਣ : ਗਲੇ, ਅੰਡਰਆਰਮਜ਼ ਆਦਿ 'ਚ ਸੋਜ ਆਉਣਾ ਅਤੇ ਦਰਦ ਮਹਿਸੂਸ ਹੋਣਾ। ਇਸ 'ਚ ਸ਼ੁਰੂਆਤੀ ਪੜਾਅ 'ਚ ਐਨੀਮਿਆ ਵਰਗੇ ਸੰਕੇਤ ਵੀ ਦੇਖਣ ਨੂੰ ਮਿਲਦੇ ਹਨ। ਪੂਰੇ ਸਮੇਂ ਥਕਾਨ ਅਤੇ ਕਮਜ਼ੋਰੀ ਨਾਲ ਹਲਕਾ ਬੁਖ਼ਾਰ ਰਹਿਣਾ। ਕਿਸੇ ਵੀ ਜਗ੍ਹਾ ਸੱਟ ਲੱਗਣ 'ਤੇ ਜਲਦੀ ਖ਼ੂਨ ਆ ਜਾਣਾ। ਮਸੂੜੇ, ਨੱਕ, ਪਿਸ਼ਾਬ 'ਚ ਖ਼ੂਨ ਆਉਣਾ। ਗਲੇ 'ਚ ਇਨਫ਼ੈਕਸ਼ਨ ਹੋਣਾ, ਨਿਮੋਨੀਆ ਹੋਣਾ ਅਤੇ ਸਿਰ 'ਚ ਦਰਦ ਹੋਣਾ, ਹਲਕਾ ਬੁਖ਼ਾਰ ਆਣਾ ਅਤੇ ਮੁੰਹ 'ਚ ਜ਼ਖ਼ਮ ਹੋ ਜਾਣਾ, ਚਮੜੀ 'ਤੇ ਰੇਸ਼ੇ ਵੀ ਆਉਂਦੇ ਹਨ। ਭੁੱਖ ਨਾ ਲੱਗਣਾ ਅਤੇ ਭਾਂਰ ਘੱਟ ਹੋਣਾ।