
ਬਹੁਤ ਸਾਰੇ ਲੋਕਾਂ ਨੂੰ ਨਹੁੰ ਚੱਬਣ ਦੀ ਆਦਤ ਹੁੰਦੀ ਹੈ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਆਦਤ ਹੈ ਤਾਂ ਤੁਰੰਤ ਹੀ ਸੁਚੇਤ ਹੋ ਜਾਉ। ਅਜਿਹਾ ਇਸ ਲਈ ਕਿਉਂਕਿ .....
ਬਹੁਤ ਸਾਰੇ ਲੋਕਾਂ ਨੂੰ ਨਹੁੰ ਚੱਬਣ ਦੀ ਆਦਤ ਹੁੰਦੀ ਹੈ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਆਦਤ ਹੈ ਤਾਂ ਤੁਰੰਤ ਹੀ ਸੁਚੇਤ ਹੋ ਜਾਉ। ਅਜਿਹਾ ਇਸ ਲਈ ਕਿਉਂਕਿ ਇਸ ਨਾਲ ਨਾ ਸਿਰਫ਼ ਨਹੁੰਆਂ ਦੀ ਖੂਬਸੂਰਤੀ ਵਿਗੜਦੀ ਹੈ ਸਗੋਂ ਕਈ ਤਰ੍ਹਾਂ ਦੇ ਰੋਗ ਵੀ ਹੋ ਸਕਦੇ ਹਨ। ਸਾਡੇ ਨਹੁੰਆਂ ਵਿਚ ਕਈ ਤਰ੍ਹਾਂ ਦੇ ਰੋਗਜਨਕ ਵਿਸ਼ਾਣੂ ਪਾਏ ਜਾਂਦੇ ਹਨ। ਇਹ ਵਿਸ਼ਾਣੁ ਤੁਹਾਨੂੰ ਆਸਾਨੀ ਨਾਲ ਬੀਮਾਰ ਕਰ ਸਕਦੇ ਹਨ। ਆਉ ਜੀ ਜਾਣਦੇ ਹਾਂ ਕਿ ਜੇਕਰ ਤੁਸੀਂ ਇਹ ਆਦਤ ਨਹੀਂ ਛੱਡ ਸਕਦੇ ਤਾਂ ਤੁਹਾਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ।
nailsਰੋਗਜਨਕ ਬੈਕਟੀਰੀਆ :-ਨਹੁੰਆਂ ਵਿਚ ਸਾਲਮੋਨੇਲਾ ਅਤੇ ਈ ਕੋਲਾਈ ਜਿਵੇਂ ਰੋਗ ਪੈਦਾ ਕਰਨ ਵਾਲੇ ਬੈਕਟੀਰੀਆ ਪਨਪਦੇ ਹਨ। ਜਦੋਂ ਤੁਸੀਂ ਦੰਦਾਂ ਨਾਲ ਨਹੁੰ ਕੱਟਦੇ ਹੋ ਤਾਂ ਇਹ ਬੈਕਟੀਰੀਆ ਤੁਹਾਡੇ ਮੂੰਹ ਵਿਚ ਆਸਾਨੀ ਨਾਲ ਪ੍ਰਵੇਸ਼ ਕਰ ਜਾਂਦੇ ਹਨ। ਅਜਿਹੇ ਵਿਚ ਤੁਹਾਡਾ ਬੀਮਾਰ ਹੋਣਾ ਤੈਅ ਹੈ। ਕਈ ਮਾਹਿਰ ਵੀ ਕਹਿੰਦੇ ਹਨ ਕਿ ਸਾਡੇ ਨਹੁੰ ਉਂਗਲੀਆਂ ਤੋਂ ਦੋ ਗੁਣਾ ਗੰਦੇ ਹੁੰਦੇ ਹਨ। ਅਜਿਹੇ ਵਿਚ ਨਹੁੰ ਚੱਬਣਾ ਸਾਡੇ ਲਈ ਬੇਹੱਦ ਨੁਕਸਾਨਦਾਇਕ ਹੋ ਸਕਦਾ ਹੈ।
nailsਚਮੜੀ ਇੰਨਫੈਕਸ਼ਨ :- ਨਹੁੰ ਚੱਬਣ ਨਾਲ ਉਸ ਦੇ ਆਲੇ ਦੁਆਲੇ ਦੀ ਚਮੜੀ ਦੀਆਂ ਕੋਸ਼ਿਕਾਵਾਂ ਵੀ ਨੁਕਸਾਨੀਆਂ ਜਾਂਦੀਆਂ ਹਨ। ਅਜਿਹੇ ਵਿਚ ਪੈਰੋਨਿਸ਼ੀਆ ਤੋਂ ਪੀੜਿਤ ਹੋਣ ਦਾ ਖ਼ਤਰਾ ਹੁੰਦਾ ਹੈ। ਇਹ ਇਕ ਚਮੜੀ ਇੰਨਫੈਕਸ਼ਨ ਹੈ ਜੋ ਨਹੁੰ ਦੀ ਆਲੇ ਦੁਆਲੇ ਦੀ ਚਮੜੀ ਵਿਚ ਹੁੰਦਾ ਹੈ। ਇਕ ਰਿਸਰਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਆਦਾ ਨਹੁੰ ਚੱਬਣ ਵਾਲੇ ਲੋਕ ਤਨਾਅ ਵਿਚ ਜ਼ਿਆਦਾ ਰਹਿੰਦੇ ਹਨ।
bite nailsਕੈਂਸਰ ਦਾ ਵੀ ਖ਼ਤਰਾ :-ਹਮੇਸ਼ਾ ਨਹੁੰ ਚੱਬਣ ਨਾਲ ਅੰਤੜੀਆਂ ਦਾ ਕੈਂਸਰ ਵੀ ਹੋ ਸਕਦਾ ਹੈ। ਦਰਅਸਲ ਨਹੁੰ ਚੱਬਣ ਨਾਲ ਨਹੁੰ ਵਿਚ ਮੌਜੂਦ ਬੈਕਟੀਰੀਆ ਸਾਡੀਆਂ ਅੰਤੜੀਆਂ ਤੱਕ ਪਹੁੰਚ ਜਾਂਦੇ ਹਨ ਜੋ ਕੈਂਸਰ ਜਿਵੇਂ ਰੋਗ ਵੀ ਦੇ ਸਕਦੇ ਹਨ। ਚਮੜੀ ਵਿਚ ਜ਼ਖ਼ਮ :- ਲਗਾਤਾਰ ਨਹੁੰ ਚੱਬਣ ਵਾਲੇ ਲੋਕ ਡਰਮੇਟੋਫੇਜੀਆ ਨਾਮ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਰੋਗ ਵਿਚ ਚਮੜੀ ਉਤੇ ਜ਼ਖ਼ਮ ਬਨਣ ਲੱਗਦੇ ਹਨ। ਇਥੋਂ ਤੱਕ ਕਿ ਇਸ ਦੇ ਇੰਨਫੈਕਸ਼ਨ ਤੋਂ ਨਸਾਂ ਨੂੰ ਵੀ ਨੁਕਸਾਨ ਪੁਜਦਾ ਹੈ।
chewing nailsਦੰਦਾਂ ਨੂੰ ਨੁਕਸਾਨ :- ਨਹੁੰ ਚੱਬਣ ਨਾਲ ਤੁਹਾਡੇ ਦੰਦਾਂ ਉਤੇ ਬਹੁਤ ਬੁਰਾ ਅਸਰ ਪੈਂਦਾ ਹੈ। ਨਹੁੰਆਂ ਤੋਂ ਨਿਕਲਣ ਵਾਲੀ ਗੰਦਗੀ ਤੁਹਾਡੇ ਦੰਦਾਂ ਨੂੰ ਕਮਜ਼ੋਰ ਕਰਨ ਲੱਗਦੀ ਹੈ। ਜਾਂਚ ਵਿਚ ਵੀ ਇਹ ਕਿਹਾ ਗਿਆ ਹੈ ਕਿ ਨਹੁੰ ਚੱਬਣ ਨਾਲ ਦੰਦ ਕਮਜ਼ੋਰ ਹੁੰਦੇ ਹਨ।