
ਜੇਕਰ ਤੁਹਾਨੂੰ ਥੋੜ੍ਹਾ ਜਿਹਾ ਕੰਮ ਕਰਨ ’ਤੇ ਜਲਦੀ ਸਾਹ ਚੜ੍ਹ ਜਾਂਦਾ ਹੈ ਤਾਂ ਤੁਹਾਨੂੰ ਅਸਥਮਾ ਦੀ ਸਮੱਸਿਆ ਹੋ ਸਕਦੀ ਹੈ।
ਮੁਹਾਲੀ : ਅੱਜ ਦੇ ਸਮੇਂ ਵਿਚ ਸਾਰੇ ਲੋਕ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਹਨ। ਕਈ ਲੋਕ ਸਾਹ ਦੀ ਸਮੱਸਿਆ ਤੋਂ ਵੀ ਪ੍ਰੇਸ਼ਾਨ ਹਨ, ਜੋ ਕਿ ਇਕ ਗੰਭੀਰ ਬੀਮਾਰੀ ਹੈ। ਦਿਲ ਦੀਆਂ ਸਮੱਸਿਆ, ਫੇਫੜਿਆਂ ਵਿਚ ਇੰਫ਼ੈਕਸ਼ਨ, ਅਸਥਮਾ, ਸਾਹ ਨਲੀ ਦੀ ਸਮੱਸਿਆ ਆਦਿ ਹੋਣ ’ਤੇ ਸਾਹ ਚੜ੍ਹਨ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਬਾਰੇ ਦੇਰੀ ਨਾਲ ਪਤਾ ਲਗਦਾ ਹੈ। ਸਾਹ ਦੀ ਸਮੱਸਿਆ ਹੋਣ ’ਤੇ ਸਰੀਰ ’ਚ ਕਮਜ਼ੋਰੀ, ਚੱਕਰ ਆਉਣਾ, ਬੇਹੋਸ਼ੀ ਵਰਗੇ ਲੱਛਣ ਵਿਖਾਈ ਦਿੰਦੇ ਹਨ ਜਿਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਾਹ ਦੀ ਸਮੱਸਿਆ ਹੋਣ ’ਤੇ ਤੁਸੀਂ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ।
Shortness of breath
ਜੇਕਰ ਤੁਹਾਨੂੰ ਥੋੜ੍ਹਾ ਜਿਹਾ ਕੰਮ ਕਰਨ ’ਤੇ ਜਲਦੀ ਸਾਹ ਚੜ੍ਹ ਜਾਂਦਾ ਹੈ ਤਾਂ ਤੁਹਾਨੂੰ ਅਸਥਮਾ ਦੀ ਸਮੱਸਿਆ ਹੋ ਸਕਦੀ ਹੈ। ਅਸਥਮਾ ਹੋਣ ’ਤੇ ਸਾਹ ਦੀ ਨਲੀ ਵਿਚ ਸੋਜ ਪੈ ਜਾਂਦੀ ਹੈ ਜਿਸ ਨਾਲ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। ਇਸ ਬਾਰੇ ਪਤਾ ਲੱਗਣ ’ਤੇ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ। ਸਰੀਰ ਵਿਚ ਪਾਣੀ ਦੀ ਘਾਟ ਹੋਣ ਕਾਰਨ ਵੀ ਸਾਹ ਲੈਣ ਵਿਚ ਤਕਲੀਫ਼ ਹੋਣ ਲਗਦੀ ਹੈ। ਪਾਣੀ ਦੀ ਘਾਟ ਹੋਣ ’ਤੇ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਪੂਰੀ ਊਰਜਾ ਨਹੀਂ ਮਿਲਦੀ, ਜਿਸ ਕਾਰਨ ਅਸੀਂ ਜਲਦੀ-ਜਲਦੀ ਸਾਹ ਲੈਣ ਲਗਦੇ ਹਾਂ ਅਤੇ ਥੋੜ੍ਹਾ ਜਿਹਾ ਕੰਮ ਕਰ ਕੇ ਵੀ ਸਾਹ ਚੜ੍ਹਨ ਲਗਦਾ ਹੈ। ਇਹ ਸਾਡੇ ਸਰੀਰ ਵਿਚ ਪਾਣੀ ਦੀ ਘਾਟ ਕਾਰਨ ਹੋ ਸਕਦਾ ਹੈ।
Shortness of breath
ਜਦੋਂ ਸਾਡੇ ਸਰੀਰ ਵਿਚ ਖ਼ੂਨ ਗੁੜ੍ਹਾ ਹੁੰਦਾ ਹੈ ਤਾਂ ਉਸ ਸਮੇਂ ਸਾਹ ਲੈਣ ਵਿਚ ਤਕਲੀਫ਼ ਹੋਣ ਲਗਦੀ ਹੈ। ਖ਼ੂਨ ਗੁੜ੍ਹਾ ਹੋਣ ’ਤੇ ਫੇਫੜਿਆਂ ਤਕ ਖ਼ੂਨ ਦੇ ਵਹਾਅ ਵਿਚ ਰੁਕਾਵਟ ਆਉਣ ਲਗਦੀ ਹੈ ਜਿਸ ਕਾਰਨ ਛਾਤੀ ਵਿਚ ਦਰਦ ਅਤੇ ਦਿਲ ਦੀ ਧੜਕਣ ਤੇਜ਼ ਹੋਣ ਲਗਦੀ ਹੈ। ਅਜਿਹਾ ਹੋਣ ’ਤੇ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਹੁੰਦੀ ਹੈ।
Shortness of breath
ਸ਼ੂਗਰ ਦੀ ਸਮੱਸਿਆ ਹੋਣ ’ਤੇ ਵੀ ਸਾਹ ਚੜ੍ਹਨ ਦੀ ਸਮੱਸਿਆ ਹੁੰਦੀ ਹੈ। ਸ਼ੂਗਰ ਇਕ ਗੰਭੀਰ ਸਮੱਸਿਆ ਹੈ ਜਿਸ ਕਾਰਨ ਸਰੀਰ ਵਿਚ ਇਨਸੁਲਿਨ ਨਹੀਂ ਬਣ ਪਾਉਂਦਾ। ਇਸ ਨਾਲ ਸਰੀਰ ਵਿਚ ਕੈਂਟੋਸ ਨਾਮਕ ਐਸਿਡ ਦਾ ਨਿਰਮਾਣ ਹੋਣ ਲਗਦਾ ਹੈ ਜਿਸ ਕਾਰਨ ਸਾਹ ਚੜ੍ਹਨ ਲਗਦਾ ਹੈ। ਫੇਫੜਿਆਂ ਵਿਚ ਇਨਫ਼ੈਕਸ਼ਨ ਹੋਣ ਕਾਰਨ ਵੀ ਸਾਹ ਚੜ੍ਹਨ ਦੀ ਸਮੱਸਿਆ ਹੋ ਸਕਦੀ ਹੈ। ਇਨਫ਼ੈਕਸ਼ਨ ਹੋਣ ’ਤੇ ਫੇਫੜੇ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਜਿਸ ਦਾ ਅਸਰ ਸਾਹ ’ਤੇ ਪੈਂਦਾ ਹੈ। ਇਸ ਲਈ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ, ਡਾਕਟਰ ਦੀ ਸਲਾਹ ਜ਼ਰੂਰ ਲਉ।