
ਸਰਦੀਆਂ ਵਿਚ ਸ੍ਰੀਰ ਵਿਚ ਘੱਟ ਵਿਕਾਰ ਪੈਦਾ ਹੁੰਦੇ ਹਨ ਪਰ ਬਜ਼ੁਰਗਾਂ ਦੀ ਸਿਹਤ ਨਾਜ਼ੁਕ ਹੋ ਜਾਂਦੀ ਹੈ। ਸਾਡੇ ਬਹੁਤੇ ਰੋਗਾਂ ਦਾ ਕਾਰਨ ਇਹ ਹੈ ਕਿ ਸਾਡੀ ਕਾਰਜਸ਼ੈਲੀ ...
ਸਰਦੀਆਂ ਵਿਚ ਸ੍ਰੀਰ ਵਿਚ ਘੱਟ ਵਿਕਾਰ ਪੈਦਾ ਹੁੰਦੇ ਹਨ ਪਰ ਬਜ਼ੁਰਗਾਂ ਦੀ ਸਿਹਤ ਨਾਜ਼ੁਕ ਹੋ ਜਾਂਦੀ ਹੈ। ਸਾਡੇ ਬਹੁਤੇ ਰੋਗਾਂ ਦਾ ਕਾਰਨ ਇਹ ਹੈ ਕਿ ਸਾਡੀ ਕਾਰਜਸ਼ੈਲੀ ਵਿਚ ਮਿਹਨਤ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ ਪਰ ਅਸੀ ਘਿਉ-ਮਿੱਠੇ ਦਾ ਲੋਭ ਅਜੇ ਤਕ ਨਹੀਂ ਛਡਿਆ। ਇਸ ਅਸੰਤੁਲਨ ਨੂੰ ਡੱਬਾਬੰਦ ਭੋਜਨ, ਬੋਤਲਬੰਦ ਪੀਣਯੋਗ ਪਦਾਰਥਾਂ ਅਤੇ ਫ਼ਾਸਟਫ਼ੂਡ ਨੇ ਤੇਜ਼ੀ ਨਾਲ ਵਿਗਾੜ ਦਿਤਾ ਹੈ।
ਗੋਡੇ ਪੀੜ ਆਦਿ ਲਈ ਅੱਕ ਦੇ ਪੱਤਿਆਂ ਦੇ ਤੇਲ ਦਾ ਨੁਸਖ਼ਾ ਵਾਰ ਵਾਰ ਛਪਵਾਇਆ ਜਾ ਚੁਕਿਆ ਹੈ ਅਤੇ ਲੋੜੀਂਦੇ ਪਾਠਕਾਂ ਨੂੰ ਲੋਕਸੇਵੀ ਦਵਾਈ ਮਸ਼ਵਰਾ ਵੀ ਜ਼ਰੂਰ ਦਿਤਾ ਜਾਂਦਾ ਹੈ ਪਰ ਸਿਹਤ ਦੀ ਰਾਖੀ ਲਈ ਜ਼ਰੂਰੀ ਪਰਹੇਜ਼ ਅਤੇ ਸੁਝਾਵਾਂ ਨੂੰ ਆਮ ਮਰੀਜ਼ ਰੱਦ ਕਰ ਦੇਂਦੇ ਹਨ। ਯਾਦ ਰਹੇ ਕਿ ਪਰਹੇਜ਼ 50-90 ਫ਼ੀ ਸਦੀ ਤਕ ਰੋਗਾਂ ਨੂੰ ਠੀਕ ਕਰਨ ਦੇ ਸਮਰੱਥ ਹੁੰਦੇ ਹਨ। ਸੱਭ ਤੋਂ ਸਸਤੇ ਸੁੱਕੇ ਮੇਵੇ ਖਜੂਰ ਦੀ ਵਰਤੋਂ ਦੀ ਸਿਫ਼ਾਰਸ਼ ਹਰ ਉਮਰ ਲਈ ਕੀਤੀ ਜਾਂਦੀ ਹੈ।
ਇਸ ਦੇ ਗੁਣਾਂ ਦਾ ਭੰਡਾਰ, ਵਿਟਾਮਿਨ, ਖਣਿਜ ਅਤੇ ਸ਼ਕਤੀ ਦੀ ਪੂਰਤੀ ਕਰ ਕੇ ਸ੍ਰੀਰ ਨੂੰ ਊਰਜਾ ਦਿੰਦਾ ਦਿੰਦਾ ਹੈ। ਖਜੂਰ ਦੀ ਵਰਤੋਂ ਸਾਰਾ ਸਾਲ ਕੀਤੀ ਜਾ ਸਕਦੀ ਹੈ। ਭੋਜਨ ਕਰਨ ਤੋਂ ਬਾਅਦ 2 ਖਜੂਰਾਂ ਚੂਸੀਆਂ ਜਾਣ ਤਾਂ ਖਾਣਾ ਛੇਤੀ ਹਜ਼ਮ ਹੁੰਦਾ ਹੈ ਅਤੇ ਸ੍ਰੀਰ ਨੂੰ ਵਧੀਆ ਊਰਜਾ ਮਿਲਦੀ ਹੈ। ਦਰਦਾਂ ਨਾਲ ਪੀੜਤ ਬਜ਼ੁਰਗ ਦੁੱਖ ਵਿਚ 4 ਖਜੂਰਾਂ ਅਤੇ 2 ਗ੍ਰਾਮ ਹਲਦੀ ਉਬਾਲ-ਖਾਂਸੀ, ਜ਼ੁਕਾਮ, ਬੁਖ਼ਾਰ, ਕਮਜ਼ੋਰੀ ਤੋਂ ਮੁਕਤੀ ਪਾ ਸਕਦਾ ਹੈ।
ਦੁੱਧ ਵਿਚ 2-4 ਖਜੂਰਾਂ ਉਬਾਲ ਕੇ ਪਹਿਲਾਂ ਖਜੂਰ ਖਾ ਕੇ ਮਗਰੋਂ ਦੁੱਧ ਪੀਣ ਨਾਲ ਹਕਲਾਉਣ ਦਾ ਰੋਗ ਦੂਰ ਹੁੰਦਾ ਹੈ। ਇਸ ਲਈ ਖਜੂਰ ਦੀਆਂ ਗਿਟਕਾਂ ਚੂਸਣਾ ਵੀ ਲਾਹੇਵੰਦ ਹੁੰਦਾ ਹੈ।
-ਕਰਤਾਰ ਸਿੰਘ ਨੀਲਧਾਰੀ, ਸੰਪਰਕ : 94650-11310