Benefits of Gargling: ਬਦਲਦੇ ਮੌਸਮ ਵਿਚ ਸਵੇਰੇ-ਸ਼ਾਮ ਕਰੋ ਗਰਾਰੇ
Published : Dec 12, 2023, 4:39 pm IST
Updated : Dec 12, 2023, 4:39 pm IST
SHARE ARTICLE
Benefits of Gargling
Benefits of Gargling

ਸਰਦੀ-ਜ਼ੁਕਾਮ ਵਿਚ ਘਰੇਲੂ ਉਪਾਅ ਜ਼ਿਆਦਾ ਮਦਦਗਾਰ ਹੋ ਸਕਦੇ ਹਨ।

Benefits of Gargling: ਬਦਲਦੇ ਮੌਸਮ ਵਿਚ ਸਰਦੀ ਅਤੇ ਜ਼ੁਕਾਮ ਕਿਸੇ ਨੂੰ ਵੀ ਹੋ ਸਕਦਾ ਹੈ ਪਰ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਸਰਦੀ-ਜ਼ੁਕਾਮ ਉਂਜ ਤਾਂ ਸਾਧਾਰਣ ਜਿਹੀ ਸਮੱਸਿਆ ਹੈ। ਕਈ ਵਾਰ ਇਸ ਦੇ ਗੰਭੀਰ  ਨਤੀਜੇ ਵੀ ਹੁੰਦੇ ਹਨ। ਕਈ ਲੋਕ ਸਰਦੀ-ਜ਼ੁਕਾਮ ਲਈ ਐਲੋਪੈਥਿਕ ਦਵਾਈਆਂ ਲੈ ਲੈਂਦੇ ਹਨ, ਜਿਨ੍ਹਾਂ ਨਾਲ ਕੁੱਝ ਸਮੇਂ ਲਈ ਆਰਾਮ ਮਿਲਦਾ ਹੈ ਪਰ ਜਿਵੇਂ ਹੀ ਦਵਾਈ ਦਾ ਅਸਰ ਖ਼ਤਮ ਹੁੰਦਾ ਹੈ, ਉਹ ਫਿਰ ਤੋਂ ਇਸ ਦੀ ਗਿ੍ਰਫ਼ਤ ਵਿਚ ਆ ਜਾਂਦੇ ਹਨ।

ਸਰਦੀ-ਜ਼ੁਕਾਮ ਵਿਚ ਘਰੇਲੂ ਉਪਾਅ ਜ਼ਿਆਦਾ ਮਦਦਗਾਰ ਹੋ ਸਕਦੇ ਹਨ। ਇਸ ਤੋਂ ਇਲਾਵਾ ਸਵੇਰੇ-ਸ਼ਾਮ ਗਰਾਰੇ ਕਰਨ ਨਾਲ ਵੀ ਤੁਹਾਨੂੰ ਫ਼ਾਇਦਾ ਮਿਲੇਗਾ। ਬਦਲਦੇ ਮੌਸਮ ਵਿਚ ਇਹ ਸਮੱਸਿਆ ਜ਼ਿਆਦਾ ਕਿਉਂ ਹੁੰਦੀ ਹੈ ਅਤੇ ਕੀ ਹਨ ਇਸ ਦੇ ਲੱਛਣ ਅਤੇ ਉਪਾਅ? ਬਦਲਦੇ ਮੌਸਮ ਵਿਚ ਸਰਦੀ-ਜ਼ੁਕਾਮ ਦੀ ਸਮੱਸਿਆ ਹਵਾ ਵਿਚ ਫੈਲੇ ਕਈ ਵਾਇਰਸ ਅਤੇ ਬੈਕਟੀਰੀਆ ਦੇ ਸੰਕਰਮਣ ਕਾਰਨ ਹੁੰਦੀ ਹੈ।

ਜਦੋਂ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਘੱਟ ਹੋਣ ਲਗਦੀ ਹੈ, ਉਦੋਂ ਸਰਦੀ-ਜ਼ੁਕਾਮ ਵਰਗੀ ਸਮੱਸਿਆ ਪਹਿਲਾਂ ਸਰੀਰ ਨੂੰ ਫੜਦੀਆਂ ਹਨ। ਮਿੱਟੀ, ਧੂਏਂ, ਪ੍ਰਦੂਸ਼ਣ, ਐਲਰਜੀ, ਠੰਢੇ ਤੋਂ ਗਰਮ ਜਾਂ ਗਰਮ ਤੋਂ ਇਕਦਮ ਠੰਢੇ ਵਿਚ ਜਾਣਾ, ਧੁੱਪ ਵਿਚ ਆਉਣ ਤੋਂ ਬਾਅਦ ਠੰਢੀਆਂ ਚੀਜ਼ਾਂ ਖਾ ਲੈਣਾ ਆਦਿ ਇਸ ਦੇ ਪ੍ਰਮੁੱਖ ਕਾਰਨ ਹੁੰਦੇ ਹਨ।  ਇਹ ਹਨ ਲੱਛਣ : ਗਲੇ ਵਿਚ ਖ਼ਰਾਸ਼, ਸਿਰਦਰਦ, ਸਾਹ ਲੈਣ ਵਿਚ ਮੁਸ਼ਕਲ, ਹਲਕਾ ਬੁਖ਼ਾਰ ਆਉਣਾ, ਅੱਖਾਂ ਵਿਚ ਜਲਣ, ਸਰੀਰ ਵਿਚ ਦਰਦ।

ਬਚਾਅ : ਮੌਸਮ ਵਿਚ ਬਦਲਾਅ ਦੇ ਨਾਲ ਹੀ ਸ਼ੁਰੂ ਕਰ ਦਿਉ ਸਵੇਰੇ-ਸ਼ਾਮ ਦੇ ਗਰਾਰੇ। ਜਦੋਂ ਘਰ ਤੋਂ ਬਾਹਰ ਜਾਉ ਤਾਂ ਮਾਸਕ ਜ਼ਰੂਰ ਪਾਉ, ਨੱਕ ਦੇ ਅੰਦਰ ਦੀ ਤਹਿ ਉਤੇ ਸਰਸੋਂ ਦਾ ਤੇਲ ਲਗਾਉ, ਸਰਦੀ-ਜ਼ੁਕਾਮ ਦੇ ਸ਼ਿਕਾਰ ਲੋਕਾਂ ਨਾਲ ਸਿੱਧੇ-ਸਿੱਧੇ ਸੰਪਰਕ ਵਿਚ ਆਉਣ ਤੋਂ ਬਚੋ। ਤੁਹਾਨੂੰ ਕਿਸੇ ਹੋਰ ਨੂੰ ਇਹ ਸਮੱਸਿਆ ਨਾ ਹੋਵੇ, ਇਸ ਲਈ ਛਿੱਕ ਮਾਰਦੇ ਸਮੇਂ ਅਪਣੇ ਮੂੰਹ ਉਤੇ ਰੁਮਾਲ ਜ਼ਰੂਰ ਰੱਖੋ। ਧੁੱਪ ਤੋਂ ਆਉਣ ਤੋਂ ਬਾਅਦ ਤੁਰਤ ਠੰਢਾ ਪਾਣੀ ਨਾ ਪੀਉ ਅਤੇ ਨਾ ਹੀ ਕਿਸੇ ਠੰਢੀ ਚੀਜ਼ ਦਾ ਸੇਵਨ ਕਰੋ।

 (For more news apart from Benefits of Gargling , stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement