ਖੱਟੀ ਡਕਾਰ 'ਚ ਫ਼ਾਇਦੇ ਦੇਣਗੇ ਇਹ ਘਰੇਲੂ ਨੁਸਖ਼ੇ
Published : Apr 13, 2018, 6:57 pm IST
Updated : Apr 13, 2018, 7:01 pm IST
SHARE ARTICLE
Indigetion
Indigetion

ਖਾਣ - ਪੀਣ ਦੀਆਂ ਇਨ੍ਹਾਂ ਆਦਤਾਂ  ਕਾਰਨ ਕਈ ਵਾਰ ਬੱਚਿਆਂ 'ਚ ਦਸਤ, ਉਲਟੀ ਅਤੇ ਢਿੱਡ ਦਰਦ ਤਾਂ ਉਥੇ ਹੀ ਸੀਨੇ 'ਚ ਜਲਨ, ਢਿੱਡ ਦਰਦ ਅਤੇ ਖੱਟੀ ਡਕਾਰ ਦੀ..

ਖਾਣ - ਪੀਣ ਦੀਆਂ ਇਨ੍ਹਾਂ ਆਦਤਾਂ  ਕਾਰਨ ਕਈ ਵਾਰ ਬੱਚਿਆਂ 'ਚ ਦਸਤ, ਉਲਟੀ ਅਤੇ ਢਿੱਡ ਦਰਦ ਤਾਂ ਉਥੇ ਹੀ ਸੀਨੇ 'ਚ ਜਲਨ, ਢਿੱਡ ਦਰਦ ਅਤੇ ਖੱਟੀ ਡਕਾਰ ਦੀ ਸਮੱਸਿਆ ਦੇਖੀ ਜਾਂਦੀ ਹੈ। ਅਜਕਲ ਲੋਕਾਂ ਨੂੰ ਘਰ ਦੇ ਖਾਣੇ ਤੋਂ ਜ਼ਿਆਦਾ ਬਾਹਰ ਦਾ ਫਾਸਟ ਫੂਡ ਅਤੇ ਜੰਕ ਫੂਡ ਪਸੰਦ ਆਉਂਦਾ ਹੈ ਜਿਸ ਕਾਰਨ  ਲੋਕਾਂ 'ਚ ਢਿੱਡ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। 

IndigetionIndigetion

ਲੈਕਟਿਕ ਐਸਿਡ ਦੀ ਵਰਤੋਂ ਨਾਲ ਖੱਟੀ ਡਕਾਰ ਦੀ ਸਮੱਸਿਆ 'ਚ ਅਰਾਮ ਮਿਲਦਾ ਹੈ। ਦਹੀ 'ਚ ਲੈਕਟਿਕ ਐਸਿਡ ਹੋਣ ਦੇ ਕਾਰਨ ਇਹ ਖੱਟੀ ਡਕਾਰ ਦੀ ਸਮੱਸਿਆ ਨੂੰ ਅਸਾਨੀ ਨਾਲ ਠੀਕ ਕਰ ਦਿੰਦਾ ਹੈ। ਇਸ ਤੋਂ ਇਲਾਵਾ ਦਹੀ 'ਚ ਐਂਜ਼ਾਈਮਜ਼ ਅਤੇ ਕਈ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਹਨ।  

lump sugar and  fennellump sugar and fennel

ਜੇਕਰ ਤੁਹਾਨੂੰ ਅਕਸਰ ਹੀ ਖੱਟੀ ਡਕਾਰ ਦੀ ਸਮੱਸਿਆ ਹੁੰਦੀ ਹੈ ਤਾਂ ਮਿਸ਼ਰੀ ਅਤੇ ਸੌਂਫ਼ ਦਾ ਪ੍ਰਯੋਗ ਇਸ ਸਮੱਸਿਆ ਤੋਂ ਹਮੇਸ਼ਾ ਲਈ ਰਾਹਤ ਦਿਵਾਂਉਂਦਾ ਹੈ। ਸੌਂਫ਼ 'ਚ ਕਈ ਤਰ੍ਹਾਂ ਦੇ ਐਂਟੀਆਕਸਿਡੈਂਟਸ ਅਤੇ ਮਿਨਰਲਜ਼ ਪਾਏ ਜਾਂਦੇ ਹਨ ਜੋ ਪਾਚਣ ਦੀ ਪਰਿਕ੍ਰੀਆ ਨੂੰ ਤੇਜ਼ ਕਰਦੇ ਹਨ। ਖੱਟੀ ਡਕਾਰ ਦੀ ਸਮੱਸਿਆ ਤੋਂ ਰਾਹਤ ਲਈ ਰੋਜ਼ਾਨਾ ਖਾਣੇ ਤੋਂ ਬਾਅਦ ਅੱਧਾ ਚੱਮਚ ਸੌਂਫ਼ ਅਤੇ ਅੱਧਾ ਚੱਮਚ ਮਿਸ਼ਰੀ ਖਾਣ ਨਾਲ ਅਰਾਮ ਮਿਲੇਗਾ।  

Lemon JuiceLemon Juice

ਨੀਂਬੂ ਪਾਣੀ ਵੀ ਖੱਟੀ ਡਕਾਰ ਤੋਂ ਰਾਹਤ ਪਾਉਣ 'ਚ ਮਦਦ ਕਰ ਸਕਦਾ ਹੈ। ਨੀਂਬੂ 'ਚ ਐਸਿਟਿਕ ਗੁਣ ਹੁੰਦੇ ਹਨ ਅਤੇ ਇਹ ਢਿੱਡ ਨੂੰ ਠੰਡਾ ਰੱਖਣ ਦਾ ਕੰਮ ਕਰਦਾ ਹੈ। ਖਾਣ ਤੋਂ 15 ਮਿੰਟ ਬਾਅਦ ਇਕ ਗਲਾਸ ਪਾਣੀ 'ਚ ਅੱਧਾ ਨੀਂਬੂ ਦਾ ਰਸ ਨਚੋੜ ਕੇ ਪੀ ਲਵੋ। ਇਸ ਨਾਲ ਖੱਟੀ ਡਕਾਰ ਦੀ ਸਮੱਸਿਆ 'ਚ ਰਾਹਤ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement