
ਸੀ.ਐਸ.ਆਈ.ਆਰ. ਦੀ ਖੋਜ ਵਿਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਤੱਥ
ਲੁਧਿਆਣਾ (ਪ੍ਰਮੋਦ ਕੌਸ਼ਲ) ਜੇਕਰ ਤੁਹਾਡਾ ਬਲੱਡ ਗਰੁਪ ਏਬੀ ਜਾਂ ਬੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਅਹਿਮੀਅਤ ਰਖਦੀ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਦੌਰਾਨ ਇਨ੍ਹਾਂ ਬਲੱਡ ਗਰੁੱਪਾਂ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਸੰਭਲ ਕੇ ਰਹਿਣ ਦੀ ਲੋੜ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਸਟਰੀਅਲ ਰਿਸਰਚ (ਸੀਐਸਆਈਆਰ) ਨੇ ਇਕ ਖੋਜ ਪੇਪਰ ਜਾਰੀ ਕੀਤਾ ਹੈ ਜਿਸ ਵਿਚ ਮਹਾਂਮਾਰੀ ਨਾਲ ਜੁੜੇ ਕੁੱਝ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ ਅਤੇ ਇਸੇ ਖੋਜ ਮੁਤਾਬਕ ਇਹ ਗੱਲ ਵੀ ਸਾਹਮਣੇ ਆਈ ਹੈ। ਓ ਬਲੱਡ ਗਰੁੱਪ ਦੇ ਲੋਕਾਂ ਤੇ ਇਸ ਬੀਮਾਰੀ ਦਾ ਸੱਭ ਤੋਂ ਘੱਟ ਅਸਰ ਹੋਇਆ ਹੈ।
Blood
ਇਸ ਬਲੱਡ ਗਰੁੱਪ ਦੇ ਜ਼ਿਆਦਾਤਰ ਮਰੀਜ਼ ਜਾਂ ਤਾਂ ਏਸਿਮਪਟੋਮੈਟਿਕ ਹਨ ਜਾਂ ਫਿਰ ਉਨ੍ਹਾਂ ਵਿਚ ਬਹੁਤ ਹਲਕੇ ਲੱਛਣ ਦੇਖੇ ਗਏ ਹਨ। ਸੀਰੋ ਪਾਜ਼ੇਟਿਵ ਸਰਵੇ ਦੇ ਡਾਟਾ ਦੇ ਆਧਾਰ ਤੇ ਇਹ ਰੀਪੋਰਟ ਤਿਆਰ ਕੀਤੀ ਗਈ ਹੈ। ਇਸ ਵਿਚ ਦੇਸ਼ ਦੇ 10 ਹਜ਼ਾਰ ਲੋਕਾਂ ਤੋਂ ਡਾਟਾ ਲਿਆ ਗਿਆ ਹੈ ਅਤੇ ਇਸ ਦਾ 140 ਡਾਕਟਰਾਂ ਦੀ ਟੀਮ ਨੇ ਵਿਸ਼ਲੇਸ਼ਣ ਕੀਤਾ ਹੈ।
Blood
ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸ਼ਾਕਾਹਾਰੀ ਲੋਕਾਂ ਦੇ ਮੁਕਾਬਲੇ ਮਸਾਹਾਰੀਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਦੇ ਖਦਸ਼ੇ ਜ਼ਿਆਦਾ ਹਨ। ਇਸ ਸਰਵੇ ’ਤੇ ਇਕ ਨਿਊਜ਼ ਚੈਨਲ ਤੇ ਗੱਲਬਾਤ ਕਰਦਿਆਂ ਡਾ. ਅਸ਼ੋਕ ਸ਼ਰਮਾ ਨੇ ਕਿਹਾ ਕਿ ਸੱਭ ਕੁੱਝ ਕਿਸੇ ਵੀ ਵਿਅਕਤੀ ਦੇ ਜੇਨੇਟਿਕ ਸਟ੍ਰਕਚਰ ਤੇ ਮੁਨੱਸਰ ਹੈ। ਜਿਵੇਂ ਥੈਲੇਸੀਮਿਆ ਤੋਂ ਪੀੜਤ ਵਿਅਕਤੀ ਨੂੰ ਸ਼ਾਇਦ ਹੀ ਕਦੇ ਮਲੇਰੀਆ ਹੁੰਦਾ ਹੋਵੇ।
blood
ਕਈ ਮਿਸਾਲਾਂ ਅਜਿਹੀਆਂ ਵੀ ਹਨ ਜਿਨ੍ਹਾਂ ਵਿਚ ਸਾਰਾ ਪ੍ਰਵਾਰ ਵੀ ਇਸ ਦੀ ਲਪੇਟ ਵਿਚ ਆਇਆ ਹੋਵੇ, ਪਰ ਉਸੇ ਪ੍ਰਵਾਰ ਦਾ ਇਕ ਵਿਅਕਤੀ ਇਸ ਤੋਂ ਬਚਿਆ ਰਿਹਾ। ਇਸ ਦੀ ਵਜ੍ਹਾ ਜੇਨੇਟਿਕ ਸਟ੍ਰਕਚਰ ਹੈ। ਡਾ. ਸ਼ਰਮਾ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਓ ਬਲੱਡ ਗਰੁੱਪ ਦਾ ਇਮਿਯੂਨ ਸਿਸਟਮ ਇਸ ਵਾਇਰਸ ਵਿਰੁਧ ਅਤੇ ਏਬੀ ਤੇ ਬੀ ਗਰੁੱਪ ਵਾਲਿਆਂ ਤੋਂ ਵੱਧ ਮਜ਼ਬੂਤ ਹੋਵੇ। ਹਾਲਾਂਕਿ ਅਜੇ ਇਸ ਖੋਜ ਤੇ ਹੋਰ ਸਟੱਡੀ ਕੀਤੇ ਜਾਣ ਦੀ ਲੋੜ ਹੈ ਪਰ ਇਸ ਖੋਜ ਦੇ ਮਾਇਨੇ ਇਹ ਨਹੀਂ ਕਿ ਓ ਬਲੱਡ ਗਰੁੱਪ ਵਾਲਿਆਂ ਨੂੰ ਕੋਵਿਡ ਪ੍ਰੋਟੋਕਾਲ ਦਾ ਪਾਲਣ ਛੱਡ ਦੇਣਾ ਚਾਹੀਦਾ ਹੈ।
corona virus
ਉਹ ਪੂਰੀ ਤਰ੍ਹਾਂ ਇਸ ਵਾਇਰਸ ਤੋਂ ਇਮਿਯੂਨ ਨਹੀਂ ਹਨ ਅਤੇ ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਹੋ ਸਕਦੀ ਹੈ। ਸੀਨੀਅਰ ਫ਼ਿਜ਼ੀਸ਼ਿਅਨ ਡਾ. ਕਾਲਰਾ ਨੇ ਕਿਹਾ ਕਿ ਇਹ ਸਿਰਫ਼ ਸੈਂਪਲ ਸਰਵੇ ਹੈ। ਇਸ ਵਿਚ ਇਹ ਗੱਲ ਵਿਗਿਆਨਕ ਆਧਾਰ ’ਤੇ ਸਾਫ਼ ਨਹੀਂ ਹੋ ਰਹੀ ਕਿ ਵੱਖ ਬਲੱਡ ਗਰੁੱਪ ਵਾਲਿਆਂ ਦੀ ਲਾਗ ਦਰ ਕਿਉਂ ਵੱਖ ਹੈ? ਅਜੇ ਓ ਬਲੱਡ ਗਰੁੱਪ ਅਤੇ ਬਿਹਤਰ ਇਮਿਯੂਨਿਟੀ ਨੂੰ ਕਨੈਕਟ ਕਰਨਾ ਜਲਦਬਾਜ਼ੀ ਹੋਵੇਗੀ।