
ਤੁਸੀਂ ਨਾਰੀਅਲ ਤੇਲ ਦੇ ਬਹੁਤ ਸਾਰੇ ਗੁਣਾਂ ਬਾਰੇ ਸੁਣਿਆ ਹੋਵੇਗਾ ਕਿ ਨਾਰੀਅਲ ਵਾਲਾਂ , ਚਿਹਰੇ ਅਤੇ ਸਿਹਤ ਦੇ ਲਿਹਾਜ ਤੋਂ ਨਾਰੀਅਲ ਤੇਲ ਬਹੁਤ ਹੀ ਕੰਮ ਦੀ.....
ਤੁਸੀਂ ਨਾਰੀਅਲ ਤੇਲ ਦੇ ਬਹੁਤ ਸਾਰੇ ਗੁਣਾਂ ਬਾਰੇ ਸੁਣਿਆ ਹੋਵੇਗਾ ਕਿ ਨਾਰੀਅਲ ਵਾਲਾਂ , ਚਿਹਰੇ ਅਤੇ ਸਿਹਤ ਦੇ ਲਿਹਾਜ ਤੋਂ ਨਾਰੀਅਲ ਤੇਲ ਬਹੁਤ ਹੀ ਕੰਮ ਦੀ ਚੀਜ਼ ਹੈ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਨਾਰੀਅਲ ਦੇ ਬਿਨਾਂ ਸਾਰੇ ਪੂਜਾ-ਪਾਠ ਅਤੇ ਮੰਗਲ ਕਾਰਜ ਅਧੂਰੇ ਹੁੰਦੇ ਹਨ। ਇਹ ਇਸ ਲਈ ਕਿਉਂਕਿ ਇਹ ਸਿਹਤ ਨੂੰ ਤੰਦਰੁਸਤ ਰੱਖਣ ਵਾਲੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਰੋਜ਼ ਨਾਰੀਅਲ ਦਾ ਇਕ ਟੁਕੜਾ ਖਾਣ ਨਾਲ ਨਾ ਸਿਰਫ਼ ਤੁਹਾਡੇ ਸਰੀਰ ਦੀ ਇੰਮਿਊਨਿਟੀ ਵੱਧਦੀ ਹੈ ਨਾਲ ਹੀ ਦਿਮਾਗ ਦੀ ਯਾਦਦਾਸ਼ਤ ਵੀ ਵੱਧਦੀ ਹੈ।
coconutਨਾਰੀਅਲ ਵਿਚ ਵਿਟਾਮਿਨ, ਮਿਨਰਲ, ਕਾਰਬੋਹਾਈਡਰੇਡ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦੇ ਹਨ। ਗਰਮੀ ਵਿਚ ਇਹ ਠੰਢਕ ਪਹੁੰਚਾਉਂਦਾ ਹੈ। ਇਸ ਵਿਚ ਪਾਣੀ ਦੀ ਮਾਤਰਾ ਵੀ ਚੰਗੀ ਹੁੰਦੀ ਹੈ। ਇਸ ਲਈ ਇਹ ਸਰੀਰ ਨੂੰ ਹਾਈਡਰੇਡ ਕਰਦਾ ਹੈ। ਇਸ ਨਾਲ ਵਾਲ ਅਤੇ ਚਮੜੀ ਤੰਦਰੁਸਤ ਰਹਿੰਦੇ ਹਨ। ਨਾਰੀਅਲ ਦੀ ਗਿਰੀ ਵਿਚ ਬਦਾਮ, ਅਖ਼ਰੋਟ ਅਤੇ ਮਿਸ਼ਰੀ ਮਿਲਾ ਕੇ ਹਰ ਰੋਜ਼ ਖਾਉ। ਨਾਰੀਅਲ ਵਿਚ ਚੰਗੀ ਮਾਤਰਾ ਵਿਚ ਕੋਲੇਸਟਰਾਲ ਪਾਇਆ ਜਾਂਦਾ ਹੈ ਜੋ ਦਿਲ ਨੂੰ ਤੰਦਰੁਸਤ ਰੱਖਦਾ ਹੈ। ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਨਾਰੀਅਲ ਦੇ ਇਕ ਵੱਡੇ ਟੁਕੜੇ ਨੂੰ ਖਾ ਕੇ ਸੋ ਜਾਉ। ਸਵੇਰੇ ਤੁਹਾਡਾ ਢਿੱਡ ਸਾਫ਼ ਹੋ ਜਾਵੇਗਾ।
coconut giri ਇਸ ਵਿਚ ਫਾਈਬਰ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਢਿੱਡ ਸਾਫ਼ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਗਰਮੀਆਂ ਵਿਚ ਨੱਕ ਤੋਂ ਖੂਨ ਆਉਂਦਾ ਹੈ, ਉਨ੍ਹਾਂ ਲਈ ਇਹ ਦਵਾਈ ਦੀ ਤਰ੍ਹਾਂ ਹੈ। ਇਸ ਦੇ ਲਈ ਇਸ ਨੂੰ ਮਿਸ਼ਰੀ ਦੇ ਨਾਲ ਖਾਉ। ਜੇਕਰ ਕਿਸੇ ਨੂੰ ਉਲਟੀ ਆ ਰਹੀ ਹੈ ਤਾਂ ਨਾਰੀਅਲ ਦਾ ਟੁਕੜਾ ਮੁੰਹ ਵਿਚ ਰੱਖ ਕੇ ਥੋੜ੍ਹੀ ਦੇਰ ਤੱਕ ਚੱਬਣ ਨਾਲ ਉਲਟੀ ਨਹੀਂ ਆਉਂਦੀ। ਨਾਰੀਅਲ ਦੇ ਸੇਵਨ ਨਾਲ ਇਮਿਊਨ ਸਿਸਟਮ ਨੂੰ ਮਜਬੂਤ ਬਣਾਇਆ ਜਾ ਸਕਦਾ ਹੈ। ਗਰਭ ਅਵਸਥਾ ਦੇ ਦੌਰਾਨ ਐਚਆਈਵੀ, ਫਲੂ, ਦਾਦ ਤੋਂ ਬਚਣ ਲਈ ਨਾਰੀਅਲ ਦਾ ਸੇਵਨ ਕਰੋ।
coconutਨਾਰੀਅਲ ਵਿਚ ਐਂਟੀ ਬੈਕਟੀਰਿਅਲ, ਐਂਟੀ ਫੰਗਲ ਅਤੇ ਐਂਟੀ ਵਾਇਰਲ ਤੱਤ ਪਾਏ ਜਾਂਦੇ ਹਨ ਜੋ ਕਿ ਗਰਭ ਅਵਸਥਾ ਦੇ ਦੌਰਾਨ ਔਰਤਾਂ ਦੀ ਰੱਖਿਆ ਕਰ ਸਕਦੇ ਹਨ। ਸੂਰਜ ਦੀਆਂ ਕਿਰਨਾਂ ਤੋਂ ਬਚਾਅ ਲਈ ਅੱਛਾ ਐਂਟੀਬਾਇਉਟਕ ਹੈ , ਇਸ ਨਾਲ ਹਰ ਪ੍ਰਕਾਰ ਦੀ ਐਲਰਜੀ ਦੂਰ ਹੁੰਦੀ ਹੈ। ਨਾਰੀਅਲ ਦਾ ਤੇਲ ਵਧੀਆ ਸਨਸਕਰੀਨ ਹੈ। ਧੁੱਪੇ ਜਾਣ ਤੋਂ ਪਹਿਲਾਂ ਇਸ ਨੂੰ ਲਗਾ ਕੇ ਨਿਕਲ ਜਾਉ। ਮਹਿੰਗੇ ਸਨਸਕਰੀਨ ਦੀ ਜ਼ਰੂਰਤ ਨਹੀਂ ਪਵੇਗੀ। ਢਿੱਡ ਵਿਚ ਕੀੜੇ ਹੋਣ ਉਤੇ ਰਾਤ ਨੂੰ ਸੋਣ ਤੋਂ ਪਹਿਲਾਂ ਅਤੇ ਸਵੇਰੇ 1 ਚਮਚ ਪਿਸਿਆ ਹੋਇਆ ਨਾਰੀਅਲ ਦਾ ਸੇਵਨ ਕਰੋ। ਇਸ ਨਾਲ ਕੀੜੇ ਬਹੁਤ ਜਲਦੀ ਮਰ ਜਾਂਦੇ ਹਨ।