ਦੁਨੀਆਂ ਭਰ 'ਚੋਂ ਨਾਰੀਅਲ ਦੇ ਬਾਗ ਲਗਾਉਣ 'ਚ ਭਾਰਤ ਮੋਹਰੀ 
Published : May 3, 2018, 4:54 pm IST
Updated : May 3, 2018, 4:54 pm IST
SHARE ARTICLE
coconut tree
coconut tree

ਸਾਲ 2016-17 ਵਿੱਚ 2084 ਕਰੋੜ ਰੁਪਏ ਮੁੱਲ ਦਾ ਨਾਰੀਅਲ ਵਿਦੇਸ਼ਾਂ ਨੂੰ ਭੇਜਿਆ ਗਿਆ


ਹਰ ਦਿਨ ਨਵੀਆਂ ਤੋਂ ਨਵੀਆਂ ਪੈਦਾ ਹੋ ਰਹੀਆਂ ਬੀਮਾਰੀਆਂ ਕਾਰਨ ਲੋਕ ਮੁੜ੍ਹ ਕੇ ਕੁਦਰਤੀ ਸਾਧਨਾਂ ਵੱਲ ਆ ਰਹੇ ਹਨ ਕਿਉਕਿ ਗੈਰ ਕੁਦਰਤੀ ਖਾਧ ਪਦਾਰਥਾਂ ਨੇ ਲੋਕਾਂ ਦੀ ਸਿਹਤ ਬਿਲਕੁੱਲ ਖ਼ਰਾਬ ਕਰ ਦਿੱਤੀ ਹੈ। ਜਿਸ ਕਰਕੇ ਸਿਰਫ ਪੂਜਾ ਭਗਤੀ ਅਤੇ ਤਿਉਹਾਰ-ਵਿਹਾਰ,ਰਸਮੋ -ਰਿਵਾਜ਼ ਆਦਿ ਲਈ ਵਰਤੇ ਜਾਣ ਵਾਲੇ ਨਾਰੀਅਲਾਂ ਦੀ ਲੋਕ ਖੂਬ ਵਰਤੋ ਕਰਨ ਲੱਗ ਪਏ ਹਨ। ਇਸ ਤੋਂ ਪਹਿਲਾਂ ਪਾਣੀ ਵਾਲਾ ਕੱਚਾ ਨਾਰੀਅਲ ਦੇਸ਼ ਦੇ ਵੱਡੇ ਮਹਾਨਗਰਾਂ ਅਤੇ ਸਮੁੰਦਰਾਂ ਦੇ ਕੰਢੇ 'ਤੇ ਹੀ ਮਸ਼ਹੂਰ ਹੁੰਦਾ ਸੀ ਜਾਂ ਫਿਰ ਆਮ ਲੋਕ ਫਿਲਮਾਂ ਵਿੱਚ ਨਾਰੀਅਲ ਪਾਣੀ ਪੀਂਦੇ ਹੋਏ ਵੇਖਦੇ ਸਨ। ਪਰ ਹੁਣ ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਅੰਦਰ ਹਰ ਰੋਜ਼ ਹਜਾਰਾਂ ਰੁਪਏ ਦਾ ਨਾਰੀਅਲ ਵਰਤੋ ਵਿੱਚ ਆ ਰਿਹਾ ਹੈ ਅਤੇ ਵਿਦੇਸ਼ਾਂ ਵਿੱਚ ਵੀ ਮੰਗ ਵਧ ਰਹੀ ਹੈ। ਦੁਨੀਆਂ ਭਰ ਅੰਦਰ ਭਾਰਤ ਨਾਰੀਅਲ ਦੀ ਪੈਦਾਵਾਰ ਵਿੱਚ ਮੋਹਰੀ ਚੱਲ ਰਿਹਾ ਹੈ। ਦੇਸ਼ ਅੰਦਰ 20.82 ਲੱਖ ਹੈਕਟੇਅਰ ਵਿੱਚ ਨਾਰੀਅਲ ਦੇ ਬਾਗ ਲੱਗੇ ਹੋਏ ਹਨ। ਜਿਨ੍ਹਾਂ ਵਿੱਚੋਂ ਸਾਲਾਨਾ 2395 ਕਰੋੜ ਨਾਰੀਅਲ ਪੈਦਾ ਹੁੰਦੇ ਹਨ। ਪ੍ਰਤੀ ਹੈਕਟੇਅਰ ਨਾਰੀਅਲ ਦਾ ਝਾੜ 11505 ਨਾਰੀਅਲ ਹੈ। ਕੱਚੇ ਨਾਰੀਅਲ ਨੂੰ ਆਮ ਭਾਸ਼ਾ ਵਿੱਚ ਢਾਬ ਵੀ ਕਿਹਾ ਜਾਂਦਾ ਹੈ। ਨਾਰੀਅਲ ਦੀ ਘਰੇਲੂ ਪੱਧਰ 'ਤੇ ਖਪਤ 27900 ਕਰੋੜ ਰੁਪਏ ਸਾਲਾਨਾ ਦੱਸੀ ਜਾਂਦੀ ਹੈ। ਸਾਲ 2016-17 ਵਿੱਚ 2084 ਕਰੋੜ ਰੁਪਏ ਮੁੱਲ ਦਾ ਨਾਰੀਅਲ ਵਿਦੇਸ਼ਾਂ ਨੂੰ ਭੇਜਿਆ ਗਿਆ। ਦੇਸ਼ ਅੰਦਰ ਇੱਕ ਕਰੋੜ ਤੋਂ ਵੱਧ ਲੋਕ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ। ਨਾਰੀਅਲ ਦੀ ਮੰਗ ਵਧਣ ਦਾ ਸਭ ਤੋਂ ਵੱਡਾ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਬੀਮਾਰੀਆਂ ਲਈ ਫਾਈਦੇਮੰਦ ਹੋਣਾ ਹੈ । ਨਾਰੀਅਲ ਦਾ ਪਾਣੀ ਸਰੀਰਕ ਕਮਜੋਰੀ,ਪੁਰਾਣੀ ਕਬਜ਼ ਦੂਰ ਕਰਨ ਦੇ ਨਾਲ ਹੀ ਡੇਂਗੂ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਹੋਣ ਦੇ ਨਾਲ ਹੀ ਹੋਰ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਕਰਦਾ ਹੈ। ਪਾਣੀ ਵਾਲੇ ਨਾਰੀਅਲ ਦਾ ਸਭ ਤੋਂ ਵੱਡਾ ਫਾਈਦਾ ਇਹ ਵੀ ਹੈ ਕਿ ਬਿਨ੍ਹਾਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਤੋਂ ਤਿਆਰ ਹੋ ਕੇ ਆਉਦਾ ਹੈ। ਜਿਸ ਦਾ ਪਾਣੀ ਸਰੀਰ ਦਾ ਮੋਟਾਪਾ ਘਟਾਉਣ ਲਈ ਵੀ ਵਰਤਿਆ ਜਾਂਦਾ ਹੈ। ਇਸ ਤੋਂ ਪਹਿਲਾਂ ਖਾਣ ਜਾਂ ਪੀਣ ਵਾਲਾ ਨਾਰੀਅਲ ਖਾਧ ਪਦਾਰਥਾਂ ਦੇ ਰੂਪ 'ਚ ਘੱਟ ਵਰਤਿਆ ਜਾਂਦਾ ਸੀ ਅਤੇ ਪੂਜਾ ਭਗਤੀ ਕਰਨ ਲਈ ਹਰ ਸਾਲ ਕਰੋੜਾਂ ਰੁਪਏ ਦੇ ਨਾਰੀਅਲ ਨਦੀ-ਨਾਲਿਆਂ ਵਿੱਚ ਵਹਾ ਦਿੱਤੇ ਜਾਂਦੇ ਸਨ। ਲੋਕਾਂ ਨੂੰ ਕੱਚਾ ਨਾਰੀਅਲ ਖਾਣ ਦੀ ਬਹੁਤੀ ਆਦਤ ਨਹੀ ਸੀ। ਕਿਉਕਿ ਜਿਆਦਾਤਰ ਨਾਰੀਅਲ ਪੂਜਾ-ਭਗਤੀ ਕਰਨ ਜਾਂ ਨਦੀ ਨਾਲਿਆਂ ਵਿੱਚ ਜਲ ਪ੍ਰਵਾਹ ਕਰਨ ਦੇ ਕੰਮ ਹੀ ਆਉਦੇ ਹਨ ਜਾਂ ਫਿਰ ਕਿਸੇ ਨੂੰ ਨਾਰੀਅਲ (ਗੁੱਟ) ਸ਼ਗਨ ਵਜੋ ਦੇਣਾ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਤਾਂਤਰਿਕਾਂ ਵੱਲੋਂ ਕਰਵਾਏ ਜਾਂਦੇ ਟੂਣੇ-ਟੋਟਕਿਆਂ ਵਿੱਚ ਵੀ ਵਰਤੋ ਕੀਤੀ ਜਾਂਦੀ ਹੈ। ਇਸ ਤੋਂ ਬਿਨ੍ਹਾਂ ਨਾਰੀਅਲ ਨੂੰ ਹੋਰ ਕਿਸੇ ਵਰਤੋ ਦਾ ਸਾਧਨ ਨਹੀ ਮੰਨਿਆ ਜਾਦਾ। ਪੂਜਾ ਭਗਤੀ ਦਾ ਨਾਮ 'ਤੇ ਹਰ ਸਾਲ ਕਈ ਕਰੋੜ ਦੇ ਨਾਰੀਅਲ ਪਾਣੀ ਵਿੱਚ ਵਹਾਅ ਦਿੱਤੇ ਜਾਂਦੇ ਹਨ ਪਰ ਹੁਣ ਕੱਚੇ ਨਾਰੀਅਲ ਦੀ ਮੰਗ ਅਤੇ ਖਪਤ ਵਧਣੀ ਸ਼ੁਰੂ ਹੋ ਗਈ ਹੈ। ਦੇਸ਼ ਦੇ ਛੋਟੇ ਜਿਹੇ ਕਸਬੇ ਵਿੱਚ ਵੀ ਤਿੰਨ ਚਾਰ ਸੌ ਨਾਰੀਅਲ ਪ੍ਰਤੀ ਦਿਨ ਖਪਤ ਵੇਖੀ ਜਾ ਰਹੀ ਹੈ। ਜਿਸ ਕਰਕੇ ਨਾਰੀਅਲ ਦੇ ਬਾਗ ਬਿਹਾਰ,ਕੇਰਲਾ ਆਦਿ ਤੋਂ ਬਿਨ੍ਹਾਂ ਦੇਸ਼ ਦੇ ਹੋਰ ਵੀ ਕਈ ਰਾਜਾਂ ਵਿੱਚ ਪ੍ਰਫੁੱਲਿਤ ਕੀਤੇ ਜਾ ਸਕਦੇ ਹਨ। 
ਬ੍ਰਿਸ ਭਾਨ ਬੁਜਰਕ ਕਾਹਨਗੜ੍ਹ ਰੋਡ ਪਾਤੜਾਂ ਜਿਲ੍ਹਾ ਪਟਿਆਲਾ 98761-01698

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM

Big News: Raja Warring ਦਾ Sunil Jakhar ਖਿਲਾਫ ਚੋਣ ਲੜਣ ਦਾ ਐਲਾਨ, ਦੇਖੋ ਕੀ ਦਿੱਤਾ ਬਿਆਨ, ਗਰਮਾਈ ਪੰਜਾਬ ਦੀ..

27 Apr 2024 1:49 PM

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM
Advertisement