
ਅਦਰਕ ਵਿਚ ਖ਼ੂਨ ਨੂੰ ਪਤਲਾ ਕਰਨ ਵਾਲੇ ਗੁਣ ਹੁੰਦੇ ਹਨ। ਅਜਿਹੇ ਵਿਚ ਘੱਟ ਬੀਪੀ ਵਾਲੇ ਲੋਕਾਂ ਦਾ ਬਲੱਡ ਪ੍ਰੈਸ਼ਰ ਹੋਰ ਘੱਟ ਸਕਦਾ ਹੈ।
ਮੁਹਾਲੀ: ਸਰਦੀ ਹੋਵੇ ਜਾਂ ਗਰਮੀ, ਅਕਸਰ ਲੋਕ ਅਦਰਕ ਵਾਲੀ ਚਾਹ ਪੀਣੀ ਪਸੰਦ ਕਰਦੇ ਹਨ। ਚਾਹ ਵਾਲੀਆਂ ਦੁਕਾਨਾਂ ’ਤੇ ਵੀ ਲੋਕ ਇਹੀ ਕਹਿੰਦੇ ਸੁਣਦੇ ਮਿਲ ਜਾਣਗੇ ਕਿ ਚਾਹ ਵਿਚ ਅਦਰਕ ਪਾ ਦਿਉ। ਕੀ ਕਦੇ ਤੁਸੀਂ ਸੋਚਿਆ ਹੈ ਕਿ ਹਰ ਵਾਰ ਅਦਰਕ ਵਾਲੀ ਚਾਹ ਪੀਣ ਨਾਲ ਨੁਕਸਾਨ ਵੀ ਹੋ ਸਕਦਾ ਹੈ?
ਤੇਜ਼ਾਬੀ ਮਾਦਾ : ਅਦਰਕ ਦੀ ਵਰਤੋਂ ਜੇ ਸਹੀ ਮਾਤਰਾ ਵਿਚ ਕੀਤੀ ਜਾਵੇ ਤਾਂ ਇਹ ਫ਼ਾਇਦੇਮੰਦ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਐਸੀਡਿਟੀ ਹੋ ਜਾਂਦੀ ਹੈ ਅਤੇ ਸਰੀਰ ਵਿਚ ਤੇਜ਼ਾਬ ਬਣਨ ਲਗਦਾ ਹੈ।
Ginger tea
ਬਲੱਡ ਪ੍ਰੈਸ਼ਰ : ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਉਚਿਤ ਮਾਤਰਾ ਵਿਚ ਅਦਰਕ ਖਾਣਾ ਫ਼ਾਇਦੇਮੰਦ ਹੁੰਦਾ ਹੈ। ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੈ, ਉਨ੍ਹਾਂ ਲਈ ਜ਼ਿਆਦਾ ਮਾਤਰਾ ਵਿਚ ਖਾਧਾ ਗਿਆ ਅਦਰਕ ਨੁਕਸਾਨਦੇਹ ਹੋ ਸਕਦਾ ਹੈ, ਕਿਉਂਕਿ ਅਦਰਕ ਵਿਚ ਖ਼ੂਨ ਨੂੰ ਪਤਲਾ ਕਰਨ ਵਾਲੇ ਗੁਣ ਹੁੰਦੇ ਹਨ। ਅਜਿਹੇ ਵਿਚ ਘੱਟ ਬੀਪੀ ਵਾਲੇ ਲੋਕਾਂ ਦਾ ਬਲੱਡ ਪ੍ਰੈਸ਼ਰ ਹੋਰ ਘੱਟ ਸਕਦਾ ਹੈ।
Ginger tea
ਸ਼ੂਗਰ ਰੋਗ : ਅਦਰਕ ਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ। ਇਸ ਲਈ ਸ਼ੂਗਰ ਦੇ ਰੋਗੀਆਂ, ਖ਼ਾਸਕਰ ਜਿਨ੍ਹਾਂ ਦੀ ਸ਼ੂਗਰ ਘੱਟ ਰਹਿੰਦੀ ਹੈ, ਉਨ੍ਹਾਂ ਨੂੰ ਅਦਰਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
Ginger tea
ਨੀਂਦ ਵਿਚ ਪ੍ਰੇਸ਼ਾਨੀ : ਰਾਤ ਨੂੰ ਅਦਰਕ ਵਾਲੀ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ। ਕੁੱਝ ਲੋਕ ਸੋਚਦੇ ਹਨ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਅਦਰਕ ਦੀ ਚਾਹ ਪੀਣ ਨਾਲ ਲਾਭ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸੌਣ ਤੋਂ ਪਹਿਲਾਂ ਅਦਰਕ ਵਾਲੀ ਚਾਹ ਪੀਣ ਨਾਲ ਤੁਹਾਡੀ ਨੀਂਦ ਵਿਚ ਵਿਘਨ ਪੈ ਸਕਦਾ ਹੈ।
ਸੀਨੇ ਵਿਚ ਜਲਣ : ਚਾਹ ਵਿਚ ਥੋੜ੍ਹਾ ਜਿਹਾ ਅਦਰਕ ਪਾ ਕੇ ਪੀਣ ਨਾਲ ਚਾਹ ਦਾ ਸਵਾਦ ਵਧਦਾ ਹੈ ਅਤੇ ਹਾਜ਼ਮਾ ਵੀ ਦਰੁਸਤ ਰਹਿੰਦਾ ਹੈ। ਕੁੱਝ ਲੋਕ ਚਾਹ ਵਿਚ ਹਰ ਵਾਰ ਜ਼ਰੂਰਤ ਤੋਂ ਜ਼ਿਆਦਾ ਅਦਰਕ ਪਾ ਕੇ ਪੀਂਦੇ ਹਨ ਜਿਸ ਨਾਲ ਸੀਨੇ ਵਿਚ ਜਲਣ ਹੋਣ ਲਗਦੀ ਹੈ। ਕਈ ਵਾਰ ਹਾਜ਼ਮਾ ਖ਼ਰਾਬ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਗਰਭਵਤੀ ਮਹਿਲਾਵਾਂ ਲਈ ਅੱਧੇ ਕੱਪ ਤੋਂ ਜ਼ਿਆਦਾ ਅਦਰਕ ਦੀ ਚਾਹ ਪੀਣੀ ਹਾਨੀਕਾਰਕ ਹੋ ਸਕਦੀ ਹੈ। ਅਦਰਕ ਦੇ ਜ਼ਿਆਦਾ ਸੇਵਨ ਨਾਲ ਗਰਭਵਤੀ ਮਹਿਲਾਵਾਂ ਨੂੰ ਪੇਟ ਦਰਦ ਵੀ ਹੋ ਸਕਦਾ ਹੈ। ਇਕ ਕੱਪ ਚਾਹ ਵਿਚ ਵੱਧ ਤੋਂ ਵੱਧ ਇਕ ਚੌਥਾਈ ਚਮਚ ਅਦਰਕ ਪਾਉਣਾ ਚਾਹੀਦਾ ਹੈ। ਇਸ ਨੂੰ ਕੱਦੂਕਸ ਕਰ ਕੇ ਚਮਚ ਨਾਲ ਨਾਪ ਸਕਦੇ ਹੋ। ਗਰਭਵਤੀ ਮਹਿਲਾਵਾਂ ਨੂੰ ਦਿਨ ਵਿਚ 2.5 ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਨਹੀਂ ਕਰਨਾ ਚਾਹੀਦਾ।