
ਨਿੰਬੂ ਦਾ ਪੌਦਾ ਸਾਲ ਵਿਚ ਦੋ ਵਾਰ ਫਲ ਦੇਂਦਾ ਹੈ। ਪਹਿਲਾ ਫਲ ਜੁਲਾਈ-ਅਗੱਸਤ ਅਤੇ ਦੂਜਾ ਫ਼ਰਵਰੀ-ਮਾਰਚ ਵਿਚ ਆਉਂਦਾ ਹੈ।
ਨਿੰਬੂ ਸਿਰਫ਼ ਫਲ ਹੀ ਨਹੀਂ ਬਲਕਿ ਦਵਾਈ ਵੀ ਹੈ। ਇਸ ਵਿਚ ਵਿਟਾਮਿਨ ਸੀ ਦੀ ਮੌਜੂਦਗੀ ਫਲ ਦਾ ਸਵਾਦ ਕੌੜਾ ਬਣਾਉਂਦੀ ਹੈ। ਹਾਲਾਂਕਿ ਨਿੰਬੂ ਦੀ ਵਰਤੋਂ ਹਰ ਮੌਸਮ ਵਿਚ ਕੀਤੀ ਜਾਂਦੀ ਹੈ ਪਰ ਬਰਸਾਤ ਦੇ ਮੌਸਮ ਵਿਚ ਇਸ ਦੀ ਮਹੱਤਤਾ ਵੱਧ ਜਾਂਦੀ ਹੈ। ਨਿੰਬੂ ਦਾ ਪੌਦਾ ਸਾਲ ਵਿਚ ਦੋ ਵਾਰ ਫਲ ਦੇਂਦਾ ਹੈ। ਪਹਿਲਾ ਫਲ ਜੁਲਾਈ-ਅਗੱਸਤ ਅਤੇ ਦੂਜਾ ਫ਼ਰਵਰੀ-ਮਾਰਚ ਵਿਚ ਆਉਂਦਾ ਹੈ।
ਭਾਰਤ ਵਿਚ ਬਦਹਜ਼ਮੀ ਹੋਣ ’ਤੇ ਇਸ ਦੀ ਵਰਤੋਂ ਕਰਨ ਦੀ ਪ੍ਰੰਪਰਾ ਸਦੀਆਂ ਤੋਂ ਚਲਦੀ ਆ ਰਹੀ ਹੈ। ਨਿੰਬੂ ਦਾ ਰਸ ਇਕ ਚਮਚ ਵਿਚ ਲਉ ਅਤੇ ਇਸ ਵਿਚ ਸ਼ਹਿਦ ਮਿਲਾਉ। ਇਹ ਬਦਹਜ਼ਮੀ, ਸੀਨੇ ਵਿਚ ਜਲਣ ਦੇ ਇਲਾਜ ਲਈ ਵਰਤੀ ਜਾ ਸਕਦੀ ਹੈ। ਮੂੰਹ ਵਿਚ ਜ਼ਰੂਰਤ ਤੋਂ ਜ਼ਿਆਦਾ ਥੁੱਕ ਆਉਣ ’ਤੇ ਵੀ ਇਸ ਦਾ ਇੰਜ ਹੀ ਇਸਤੇਮਾਲ ਕੀਤਾ ਜਾਂਦਾ ਹੈ। ਜੇ ਪੇਟ ਵਿਚ ਐਸਿਡਿਟੀ ਵਧੇਰੇ ਹੁੰਦੀ ਹੈ, ਅਜਿਹੇ ਵਿਚ ਇਕ ਚਮਚ ਸ਼ਹਿਦ ਵਿਚ ਚੁਟਕੀ ਸੋਡੀਅਮ ਕਾਰਬੋਨੇਟ ਮਿਲਾ ਕੇ ਪੀਣ ਨਾਲ ਐਸਿਡਿਟੀ ਦੂਰ ਹੁੰਦੀ ਹੈ।
ਇਸ ਲਈ ਨਿੰਬੂ ਦਾ ਰਸ ਪਾਣੀ ਵਿਚ ਚੰਗੀ ਤਰ੍ਹਾਂ ਮਿਲਾਉਣਾ ਚਾਹੀਦਾ ਹੈ। ਇਸ ਵਿਚ ਵਿਟਾਮਿਨ ਸੀ ਹੋਣ ਕਾਰਨ ਇਸ ਦੀ ਵਰਤੋਂ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਹੈ। ਨਾਲ ਹੀ, ਬੁਖ਼ਾਰ ਅਤੇ ਕਮਜ਼ੋਰੀ ਦੇ ਪ੍ਰਭਾਵਾਂ ਨੂੰ ਦੂਰ ਕਰਦਾ ਹੈ। ਗਰਮ ਪਾਣੀ ਵਿਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣਾ ਬੁਖ਼ਾਰ ਅਤੇ ਖ਼ੁਸ਼ਕ ਖਾਂਸੀ ਲਈ ਕਾਰਗਰ ਹੈ। ਨਿੰਬੂ ਦੇ ਰਸ ਦੀ ਮਹੱਤਤਾ ਸਰੀਰ ਦੇ ਭਾਰ ਨੂੰ ਘਟਾਉਣ ਲਈ ਸਾਬਤ ਹੁੰਦੀ ਹੈ। ਇਕ ਗਲਾਸ ਪਾਣੀ ਵਿਚ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਸ਼ਹਿਦ ਇਕ ਮਹੀਨੇ ਲਈ ਖ਼ਾਲੀ ਪੇਟ ਪੀਉ। ਤੁਹਾਡੇ ਸਰੀਰ ਦਾ ਭਾਰ ਘਟੇਗਾ।