
ਆਯੂਰਵੈਦਿਕ ਮਾਹਰਾਂ ਮੁਤਾਬਕ ਵਾਲਾਂ ਝੜਨ ਦੀ ਸਮੱਸਿਆ ਅਜਕਲ ਆਮ ਗੱਲ ਹੈ। ਇਹ ਔਰਤ ਅਤੇ ਮਰਦ ਦੋਹਾਂ 'ਚ ਹੀ ਬਰਾਬਰ ਹੈ। ਹਾਲਾਂਕਿ ਇਹ ਸੁੰਦਰਤਾ ਦਾ ਅਹਿਮ ਹਿੱਸਾ ਹਨ..
ਆਯੂਰਵੈਦਿਕ ਮਾਹਰਾਂ ਮੁਤਾਬਕ ਵਾਲਾਂ ਝੜਨ ਦੀ ਸਮੱਸਿਆ ਅਜਕਲ ਆਮ ਗੱਲ ਹੈ। ਇਹ ਔਰਤ ਅਤੇ ਮਰਦ ਦੋਹਾਂ 'ਚ ਹੀ ਬਰਾਬਰ ਹੈ। ਹਾਲਾਂਕਿ ਇਹ ਸੁੰਦਰਤਾ ਦਾ ਅਹਿਮ ਹਿੱਸਾ ਹਨ, ਇਸ ਲਈ ਇਨ੍ਹਾਂ ਦੀ ਦੇਖਭਾਲ ਬਾਰੇ ਸਾਰੇ ਪਰੇਸ਼ਾਨ ਰਹਿੰਦੇ ਹਨ ਅਤੇ ਕਈ ਯਤਨ ਵੀ ਕਰਦੇ ਰਹਿੰਦੇ ਹਨ ਪਰ ਉਹ ਯਤਨ ਸਾਰੇ ਬਾਹਰੀ ਹੁੰਦੇ ਹੈ ਜਿਵੇਂ ਕਿ ਤੇਲ, ਸ਼ੈਂਪੂ, ਪੈਕ ਆਦਿ।
Hair Fall
ਵਾਲ ਸਾਡੇ ਸਰੀਰ ਦਾ ਹਿੱਸਾ ਹੈ ਅਤੇ ਸਰੀਰ ਦੀ ਸ਼ਕਤੀ ਅਤੇ ਪੋਸ਼ਣ 'ਤੇ ਹੀ ਇਹਨਾਂ ਦਾ ਵਿਕਾਸ 'ਤੇ ਨਿਰਭਰ ਕਰਦਾ ਹੈ। ਵਾਲਾਂ ਦੇ ਝੜਨ ਦੀ ਕਈ ਵਜ੍ਹਾ ਹੈ ਜਿਸ 'ਚ ਖਾਣ-ਪੀਣ 'ਤੇ ਧਿਆਨ ਨਾ ਦੇਣਾ, ਪੋਸ਼ਣ ਦੀ ਕਮੀ ਹੋਣਾ, ਖੂਨ ਦੀ ਕਮੀ, ਕੈਲਸ਼ੀਅਮ ਦੀ ਕਮੀ, ਥਾਇਰਾਈਡ ਦੀ ਸਮੱਸਿਆ, ਲਿਵਰ ਖ਼ਰਾਬ ਹੋਣਾ ਆਦਿ।
ਔਲਾ
ਔਲਾ : ਇਹ ਆਯੂਰਵੈਦ ਦੀ ਉਹ ਔਸ਼ਧੀ ਹੈ ਜੋ 6 ਰਸਾਂ ਨਾਲ ਭਰਪੂਰ ਹੁੰਦੀ ਹੈ। ਇਸ 'ਚ ਪਾਏ ਜਾਣ ਵਾਲੇ ਵਿਟਾਮਿਨ, ਖਣਿਜ ਅਤੇ ਅਲਕਲਾਇਡਜ਼ ਇਸ ਨੂੰ ਇਕ ਸ਼ਾਨਦਾਰ ਵਾਲਾਂ ਦਾ ਟਾਨਿਕ ਬਣਾਉਂਦੇ ਹੈ। ਆਂਵਲੇ ਦੇ ਪਾਊਡਰ ਨੂੰ ਇਕ- ਇਕ ਚਮਚ ਸਵੇਰੇ ਸ਼ਾਮ ਲਵੋ। ਕੁੱਝ ਦਿਨਾਂ 'ਚ ਇਸ ਨਾਲ ਵਾਲਾਂ ਦਾ ਵਿਕਾਸ ਹੋਣ ਦੇ ਨਾਲ ਹੀ ਵਾਲ ਝੜਨੇ ਬੰਦ ਹੋ ਜਾਣਗੇ।
ਐਲੋਵੇਰਾ
ਐਲੋਵੇਰਾ : ਐਲੋਵੇਰਾ ਦੇ ਤਾਜ਼ੇ ਪਲਪ 'ਚ ਇਕ ਐਂਜ਼ਾਈਮ ਹੁੰਦਾ ਹੈ ਜੋ ਮਰੇ ਹੋਏ ਸੈੱਲਾਂ ਨੂੰ ਖ਼ਤਮ ਕਰਦਾ ਹੈ। ਇਸ ਨੂੰ ਸਿਰ ਦੀ ਚਮੜੀ 'ਤੇ ਲਗਾਉਣ ਅਤੇ ਖਾਣ ਨਾਲ ਇਹ ਰੂਸੀ ਨੂੰ ਖ਼ਤਮ ਕਰ ਵਾਲਾਂ ਨੂੰ ਤੰਦਰੁਸਤ ਬਣਾਉਂਦਾ ਹੈ।
ਬ੍ਰਾਹਮੀ
ਬ੍ਰਾਹਮੀ : ਇਹ ਆਯੂਰਵੈਦਿਕ ਔਸ਼ਧ ਵਾਲਾਂ ਦੀ ਰੱਖਿਆ ਕਰਨ ਅਤੇ ਵਾਲਾਂ ਦੇ ਵਿਕਾਸ 'ਚ ਸਹਾਇਕ ਹੁੰਦਾ ਹੈ। ਇਹ ਵਾਲਾਂ ਦੀਆਂ ਜੜਾਂ ਨੂੰ ਪੋਸ਼ਣ ਪ੍ਰਦਾਨ ਕਰ ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। ਬ੍ਰਾਹਮੀ ਦੀਆਂ ਪੱਤੀਆਂ ਨੂੰ ਸੁਕਾ ਕੇ ਇਸ ਦਾ ਪਾਊਡਰ ਬਣਾਇਆ ਜਾਂਦਾ ਹੈ। ਇਹ ਤਨਾਅ ਤੋਂ ਹੋਣ ਵਾਲੇ ਹੇਅਰਫਾਲ ਨੂੰ ਰੋਕਦੀ ਹੈ।
ਅਸਵਗੰਧਾ
ਅਸਵਗੰਧਾ : ਅਸਵਗੰਧਾ 'ਚ ਟਾਇਰੋਸਾਈਨ ਹੁੰਦਾ ਹੈ ਜੋ ਇਕ ਜ਼ਰੂਰੀ ਏਮਿਨੋ ਐਸਿਡ ਹੈ ਅਤੇ ਵਾਲਾਂ ਦੇ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਹ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਤੋਂ ਰੋਕਦਾ ਹੈ ਅਤੇ ਵਾਲਾਂ ਦੇ ਵਿਕਾਸ 'ਚ ਸਹਾਇਕ ਹੁੰਦਾ ਹੈ। ਇਸ ਦੇ ਧੂੜਾ ਨੂੰ ਤੁਹਾਨੂੰ ਖਾਣਾ ਹੈ।
ਬਰੋਟੇ ਦੀਆਂ ਜਟਾਵਾਂ
ਬਰੋਟੇ ਦੀਆਂ ਜਟਾਵਾਂ : ਜੋ ਔਸ਼ਧੀ ਜਿਸ ਸਰੂਪ ਦੀ ਦਿਖਦੀ ਹੈ, ਉਹ ਉਸ ਅੰਗ ਨੂੰ ਮੁਨਾਫ਼ਾ ਪਹੁੰਚਾਉਂਦੀ ਹੈ। ਇਸ ਅਧਾਰ 'ਤੇ ਬਰੋਟੇ ਦੀਆਂ ਜਟਾਵਾਂ ਦਾ ਧੂੜਾ ਵਾਲਾਂ ਦੀ ਇਕ ਸ਼ਾਨਦਾਰ ਦਵਾਈ ਹੈ। ਇਸ ਨੂੰ ਖਾਣ ਨਾਲ ਵਾਲਾਂ ਦਾ ਵਿਕਾਸ ਹੁੰਦਾ ਹੈ।