ਜੇਕਰ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ ਤਾਂ ਖਾਉ ਇਹ ਚੀਜ਼ਾਂ
Published : May 14, 2023, 7:09 am IST
Updated : May 14, 2023, 7:09 am IST
SHARE ARTICLE
photo
photo

ਮਾਹਰਾਂ ਮੁਤਾਬਕ ਇਨ੍ਹਾਂ ਤਿੰਨ ਵਿਟਾਮਿਨਸ ਦੀ ਘਾਟ ਕਾਰਨ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਜਾਂਦੀ ਹੈ

 

ਕਈ ਵਾਰ ਲੋਕ ਇਹ ਮਹਿਸੂਸ ਕਰਦੇ ਹਨ ਕਿ ਉਹ ਨਾਰਮਲ ਵੀਜ਼ਨ ਨਾਲ ਘੱਟ ਦੇਖ ਪਾ ਰਹੇ ਹਨ ਜਾਂ ਰਾਤ ਨੂੰ ਉਨ੍ਹਾਂ ਨੂੰ ਦੇਖਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਪੈ ਸਕਦੀ ਹੈ। ਪਰ ਬੁਢਾਪੇ ਵਿਚ ਕਿਸੇ ਨੂੰ ਅਜਿਹਾ ਹੋਇਆ ਹੈ ਤਾਂ ਇਹ ਵਧਦੀ ਉਮਰ ਦੀ ਨਿਸ਼ਾਨੀ ਹੋ ਸਕਦੀ ਹੈ ਪਰ ਜਵਾਨੀ ਜਾਂ ਮਿਡਲ ਉਮਰ ਦੇ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਸਰੀਰ ਵਿਚ ਕੁੱਝ ਖ਼ਾਸ ਪੋਸ਼ਕ ਤੱਤਾਂ ਦੀ ਘਾਟ ਹੋ ਚੁੱਕੀ ਹੈ। ਮਾਹਰਾਂ ਮੁਤਾਬਕ ਇਨ੍ਹਾਂ ਤਿੰਨ ਵਿਟਾਮਿਨਸ ਦੀ ਘਾਟ ਕਾਰਨ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਜਾਂਦੀ ਹੈ। 

ਵਿਟਾਮਿਨ ਏ ਸਾਡੇ ਸਰੀਰ ਵਿਚ ਬਹੁਤ ਮਹੱਤਵਪੂਰਨ ਹੁੰਦਾ ਹੈ, ਇਹ ਅੱਖਾਂ ਦੀ ਬਾਹਰੀ ਪਰਤ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਜੇਕਰ ਸਰੀਰ ਵਿਚ ਇਸ ਪੋਸ਼ਕ ਤੱਤ ਦੀ ਘਾਟ ਹੋ ਜਾਵੇ ਤਾਂ ਰਾਤ ਨੂੰ ਅੰਨ੍ਹਾਪਣ ਹੋ ਜਾਂਦਾ ਹੈ। ਅਜਿਹੇ ਵਿਚ ਰਾਤ ਨੂੰ ਕੁੱਝ ਵੀ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਇਸ ਲਈ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ, ਸ਼ਕਰਕੰਦੀ, ਪਪੀਤਾ, ਗਾਜਰ ਅਤੇ ਕੱਦੂ ਖਾ ਸਕਦੇ ਹੋ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਕਦੇ ਵੀ ਕਮਜ਼ੋਰ ਨਾ ਹੋਵੇ ਤਾਂ ਅਜਿਹੇ ਭੋਜਨ ਖਾਉ ਜਿਸ ਵਿਚ ਵਿਟਾਮਿਨ ਬੀ6, ਵਿਟਾਮਿਨ ਬੀ9 ਅਤੇ ਵਿਟਾਮਿਨ ਬੀ12 ਦੀ ਘਾਟ ਨਾ ਹੋਵੇ। ਇਸ ਲਈ ਤੁਹਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ, ਸੁੱਕੇ ਮੇਵੇ, ਦਾਲਾਂ, ਬੀਨਸ, ਮੀਟ, ਬੀਜ ਅਤੇ ਦੁੱਧ ਨਾਲ ਬਣੇ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਅੱਖਾਂ ਦੀ ਰੌਸ਼ਨੀ ਬਿਹਤਰ ਕਰਨ ਲਈ ਵਿਟਾਮਿਨ ਸੀ ਨੂੰ ਵੀ ਇਕ ਕਾਰਗਰ ਪੋਸ਼ਕ ਤੱਤ ਮੰਨਿਆ ਜਾਂਦਾ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਬਿਹਤਰ ਹੁੰਦੀ ਹੈ ਅਤੇ ਧੁੰਦਲੀ ਨਜ਼ਰ ਆਉਣ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ। ਇਸ ਲਈ ਪੋਸ਼ਕ ਤੱਤ ਨੂੰ ਪਾਉਣ ਲਈ ਤੁਸੀਂ ਸੰਤਰਾ, ਨਿੰਬੂ, ਔਲੇ, ਅਮਰੂਦ, ਬ੍ਰੋਕਲੀ, ਕੇਲ ਅਤੇ ਕਾਲੀ ਮਿਰਚ ਦਾ ਸੇਵਨ ਵਧਾ ਦਿਉ।

ਵਿਟਾਮਿਨ ਈ ਸਾਡੇ ਸਰੀਰ ਵਿਚ ਐਂਟੀਆਕਸੀਡੈਂਟਸ ਦੇ ਤੌਰ ’ਤੇ ਕੰਮ ਕਰਦਾ ਹੈ ਜੋ ਫ੍ਰੀ ਸੈਲਜ਼ ਦੇ ਖ਼ਤਰੇ ਤੋਂ ਸਾਡੀ ਰਖਿਆ ਕਰਦਾ ਹੈ। ਇਸ ਨੂੰ ਹਾਸਲ ਕਰਨ ਲਈ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ, ਸਾਲਮਨ ਮੱਛੀ, ਨੱਟਸ ਅਤੇ ਐਵੋਕਾਡੋ ਦਾ ਸੇਵਨ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement