
ਬਦਲ ਰਹੇ ਮੌਸਮ ਦੇ ਮਿਜਾਜ਼ ਅਤੇ ਵਾਤਾਵਰਨ ਪ੍ਰਦੂਸ਼ਣ ਕਾਰਨ ਅਕਸਰ ਲੋਕ ਗਲਾ ਖਰਾਬ ਹੋਣ...
ਚੰਡੀਗੜ੍ਹ: ਬਦਲ ਰਹੇ ਮੌਸਮ ਦੇ ਮਿਜਾਜ਼ ਅਤੇ ਵਾਤਾਵਰਨ ਪ੍ਰਦੂਸ਼ਣ ਕਾਰਨ ਅਕਸਰ ਲੋਕ ਗਲਾ ਖਰਾਬ ਹੋਣ ਅਤੇ ਫਿਰ ਬੁਖਾਰ ਤੋਂ ਡਾਹਢੇ ਅਵਾਜ਼ਾਰ ਰਹਿੰਦੇ ਹਨ। ਆਯੂਰਵੈਦਿਕ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਘਰੇਲੂ ਇਲਾਜ ਲਈ ਐਡਵਾੲਜ਼ਰੀ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਟੀਮ ਮੁਤਾਬਕ ਜਿਸ ਵਿਅਕਤੀ ਦਾ ਗਲਾ ਖਰਾਬ ਹੋਵੇ ਉਸ ਲਈ ਕਾਹੜੇ ਦੇ ਰੂਪ ਵਿਚ ਘਰੇ ਹੀ ਦਵਾਈ ਤਿਆਰ ਕੀਤੀ ਜਾ ਸਕਦੀ ਹੈ।
Tulsi
ਦਵਾਈ ਤਿਆਰ ਕਰਨ ਸਮੇਂ 2 ਗਿਲਾਸ ਪਾਣੀ ਵਿਚ 40 ਪੱਤੇ ਤੁਲਸੀ ਦੇ,ਅਦਰਕ ਦਾ ਨਿੱਕਾ ਟੁਕੜਾ ਅਤੇ ਕਾਲੀ ਮਿਰਚ ਦੀ ਇਕ ਚੁੱਟਕੀ ਉਬਾਲ ਲਓ, ਜਦੋਂ ਉਬਲਿਆ ਪਾਣੀ ਇਕ ਗਿਲਾਸ ਰਹਿ ਜਾਵੇ ਉਦੋਂ ਉਸ ਨੂੰ ਮਰੀਜ਼ ਨੂੰ ਚਾਹ ਵਾਂਗ ਪਿਆਓ ਅਤੇ ਮਰੀਜ਼ ਨੂੰ ਕੰਬਲ ਦੇ ਕੇ ਘੱਟੋ ਘੱਟ 20 ਮਿੰਟ ਤੱਕ ਸੌਂਣ ਦਿਓ, ਇਸ ਦੌਰਾਨ ਮਰੀਜ਼ ਦਾ ਗਲਾ ਪੂਰੀ ਤਰਾਂ ਰਾਹਤ ਮਹਿਸੂਸ ਕਰਦਾ ਹੈ ਅਤੇ ਕਿਸੇ ਤਰਾਂ ਦੀ ਅੰਗਰੇਜ਼ੀ ਦਵਾਈ ਖਾਣ ਦੀ ਲੋੜ ਨਹੀਂ ਪੈਦੀਂ। ਇਸ ਪ੍ਰਕਿਰਿਆ ਨੂੰ ਅਪਣਾਉਣ ਵਾਲੇ ਕਈ ਮਰੀਜ਼ਾਂ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਪਸੀਨਾ ਆਉਣ ‘ਤੇ ਉਹਨਾਂ ਦਾ ਬੁਖਾਰ ਵੀ ਉੱਤਰ ਗਿਆ।
Tulsi
ਜੇਕਰ ਜ਼ਿਆਦਾ ਤਕਲੀਫ ਹੋਵੇ ਤਾਂ ਇਸ ਪ੍ਰਕਿਰਿਆ ਨੂੰ ਦੁਬਾਰਾ ਅਗਲੇ ਦਿਨ ਵੀ ਕੀਤਾ ਜਾ ਸਕਦਾ ਹੈ ਪਰ ਨਾਲ ਦੀ ਨਾਲ ਡਾਕਟਰ ਨੂੰ ਦਿਖਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਸਬੰਧੀ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਵੀ ਤਸਦੀਕ ਕੀਤਾ ਕਿ ਵਾਕਿਆ ਹੀ ਤੁਲਸੀ ਦੇ ਪੱਤੇ ਗਲਾ ਨੱਕ ਤੇ ਕੰਨ ਦੇ ਰੋਗਾਂ ਵਿਚ ਸਹਾਈ ਹੋ ਸਕਦੇ ਹਨ ਕਿਉਂਕਿ ਤੁਲਸੀ ਸਰੀਰ ਵਿਚ ਰੋਗਾਂ ਖਿਲਾਫ ਲੜਨ ਦੀ ਸ਼ਕਤੀ ਚ ਵਾਧਾ ਕਰਦੀ ਹੈ ਜਦਕਿ ਗਲੋਅ ਦੀ ਬੂਟੀ ਬੁਖਾਰ ਵਿਚ ਸਹਾਈ ਹੋ ਸਕਦੀ ਹੈ।
Adrak tulsi
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਲਿਆਉਂਦਿਆਂ ਆਯੂਰਵੈਦਿਕ ਇਲਾਜ ਪ੍ਰਣਾਲੀ ‘ਤੇ ਭਰੋਸਾ ਕਰਨ ਸ਼ੁਰੂ ਕਰਨ। ਸਿਹਤ ਸੰਬੰਧੀ ਹੋਰ ਖ਼ਬਰਾਂ ਪੜ੍ਹਨ ਲਈ ਸਾਡਾ ਫੇਸਬੁੱਕ ਪੇਜ Rozana Spokesman ਲਾਈਕ ਕਰੋ ਜੀ।