Beauty Tips: ਦੁੱਧ ਨਾਲ ਨਿਖਾਰੋ ਅਪਣੀ ਸੁੰਦਰਤਾ
Published : Jun 14, 2025, 7:19 am IST
Updated : Jun 14, 2025, 7:19 am IST
SHARE ARTICLE
Enhance your beauty with milk
Enhance your beauty with milk

ਜੇਕਰ ਚਿਹਰਾ ਲਾਲ ਹੋ ਗਿਆ ਹੈ ਅਤੇ ਉਸ ਵਿਚ ਜਲਨ ਮੱਚ ਰਹੀ ਹੈ, ਤਾਂ ਮਲਾਈ ਜਾਂ ਮੱਖਣ ਲਾਉ

 Enhance your beauty with milk: ਮਿਲਕ ਬਾਥ ਤਿਆਰ ਕਰਨ ਲਈ ਪਾਣੀ ਵਿਚ ਮਿਲਕ ਪਾਊਡਰ ਮਿਲਾਉ। ਮੰਨਿਆ ਜਾਂਦਾ ਹੈ ਕਿ ਇਹ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ ਅਤੇ ਪੋਸ਼ਣ ਦਿੰਦਾ ਹੈ। ਜੇਕਰ ਡੈੱਡ ਸਕਿਨ ਨੂੰ ਹਟਾਉਣਾ ਹੋਵੇ ਤਾਂ ਉਬਲਦੇ ਹੋਏ ਦੁੱਧ ਵਿਚ ਥੋੜ੍ਹਾ ਜਿਹਾ ਲੂਣ ਮਿਲਾਉ ਅਤੇ ਤੁਰਤ ਹੀ ਉਸ ਵਿਚ ਫ਼ੈਟ ਫਰੀ ਦੁੱਧ ਪਾ ਦਿਉ। ਹੁਣ ਲੂਫਾ ਦੇ ਪ੍ਰਯੋਗ ਨਾਲ ਅਪਣੇ ਸਰੀਰ ਦੀ ਮਾਲਿਸ਼ ਕਰੋ।

 ਜੇਕਰ ਚਿਹਰਾ ਲਾਲ ਹੋ ਗਿਆ ਹੈ ਅਤੇ ਉਸ ਵਿਚ ਜਲਨ ਮੱਚ ਰਹੀ ਹੈ, ਤਾਂ ਮਲਾਈ ਜਾਂ ਮੱਖਣ ਲਾਉ। ਏਨਾ ਹੀ ਨਹੀਂ ਤੁਸੀਂ ਦੁੱਧ ਵੀ ਲਾ ਸਕਦੇ ਹੋ। ਜਦੋਂ ਚਿਹਰੇ ਉਤੋਂ ਦੁੱਧ ਸੁੱਕ ਜਾਵੇ ਤਾਂ ਉਸ ਨੂੰ ਧੋ ਲਵੋ। 

ਜੇਕਰ ਤੁਹਾਡੀ ਚਮੜੀ ਦੇ ਰੋਮ ਵੱਡੇ ਹਨ ਤਾਂ ਦੁੱਧ ਦੀ ਖੱਟੀ ਮਲਾਈ ਦੀ ਵਰਤੋਂ ਕਰੋ। ਖੱਟੀ ਮਲਾਈ ਨੂੰ ਅਪਣੀ ਗਰਦਨ ਅਤੇ ਚਿਹਰੇ ਉਤੇ ਲਾਉ ਅਤੇ 15 ਮਿੰਟ ਬਾਅਦ ਠੰਢੇ ਪਾਣੀ ਨਾਲ ਧੋ ਲਵੋ। ਇਸ ਦੀ ਵਰਤੋਂ ਕਰਨ ਨਾਲ ਰੋਮ ਛੋਟੇ ਹੋ ਜਾਣਗੇ ਅਤੇ ਚਮੜੀ ਚਮਕ ਜਾਵੇਗੀ।

ਚਮੜੀ ਖੁਸ਼ਕ ਹੈ ਤਾਂ, 2 ਚਮਚ ਦੁੱਧ ਦੀ ਮਲਾਈ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਅਪਣੀ ਚਮੜੀ ਉਤੇ ਲਾਉ। ਇਸ ਨਾਲ ਚਮੜੀ ਦੀ ਖੁਸ਼ਕੀ ਖ਼ਤਮ ਹੋਵੇਗੀ। ਦੁੱਧ ਦੀ ਮਲਾਈ ਵਿਚ ਥੋੜਾ ਜਿਹਾ ਪਾਣੀ ਮਿਲਾ ਕੇ ਚਿਹਰੇ ਦਾ ਫੇਸ਼ੀਅਲ ਕੀਤਾ ਜਾ ਸਕਦਾ ਹੈ।

 ਬਦਾਮ ਅਤੇ ਲੌਂਗ ਨੂੰ ਬਰਾਬਰ ਹਿੱਸੇ ਵਿਚ ਲੈ ਕੇ ਪਾਊਡਰ ਬਣਾ ਲਵੋ। ਅੱਧਾ ਚਮਚ ਦੁੱਧ ਵਿਚ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ ਉਤੇ ਲਾਉ। ਥੋੜੀ ਦੇਰ ਬਾਅਦ ਧੋ ਲਵੋ। ਇਸ ਨਾਲ ਚਿਹਰੇ ਉਤੇ ਨਿਖਾਰ ਆਉਂਦਾ ਹੈ।


 

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement