
ਪੌਸ਼ਟਿਕ ਤੱਤਾਂ ਵਿਚ ਤਣਾਅ ਨੂੰ ਦੂਰ ਕਰਨ ਵਾਲੇ ਵਿਟਾਮਿਨਾਂ ਦਾ ਅਹਿਮ ਰੋਲ ਹੁੰਦਾ ਹੈ।
ਅੱਜ ਦੇ ਦੌਰ ਵਿਚ ਤਣਾਅ ਅਤੇ ਉਦਾਸੀ ਸਾਰਿਆਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਕਈ ਵਾਰ ਇਸ ਲਈ ਜੀਵਨ ਵਿਚ ਆਏ ਉਤਾਰ-ਚੜ੍ਹਾਅ ਜ਼ਿੰਮੇਵਾਰ ਹੁੰਦੇ ਹਨ ਪਰ ਕਈ ਵਾਰ ਇਸ ਲਈ ਸਾਡਾ ਖਾਣ-ਪੀਣ ਵੀ ਜ਼ਿੰਮੇਵਾਰ ਹੁੰਦਾ ਹੈ। ਪੋਸ਼ਟਿਕ ਤੱਤਾਂ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਘੇਰਨ ਲਗਦੀਆਂ ਹਨ। ਇਨ੍ਹਾਂ ਬੀਮਾਰੀਆਂ ਵਿਚੋਂ ਇਕ ਹੈ ਤਣਾਅ। ਪੌਸ਼ਟਿਕ ਤੱਤਾਂ ਵਿਚ ਤਣਾਅ ਨੂੰ ਦੂਰ ਕਰਨ ਵਾਲੇ ਵਿਟਾਮਿਨਾਂ ਦਾ ਅਹਿਮ ਰੋਲ ਹੁੰਦਾ ਹੈ
- ਵਿਟਾਮਿਨ ਬੀ ਕੰਪਲੈਕਸ: ਵਿਅਕਤੀ ਨੂੰ ਭਾਵਨਾਤਮਕ ਅਤੇ ਮਾਨਸਕ ਰੂਪ ਤੋਂ ਤੰਦਰੁਸਤ ਰੱਖਣ ਲਈ ਵਿਟਾਮਿਨ ਬੀ ਕੰਪਲੈਕਸ ਜ਼ਰੂਰੀ ਹੁੰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਵਿਟਾਮਿਨ ਪਾਣੀ ਵਿਚ ਘੁਲ ਜਾਂਦਾ ਹੈ। ਸ਼ਰਾਬ ਜਾਂ ਕੈਫ਼ੀਨ ਦਾ ਜ਼ਿਆਦਾ ਸੇਵਨ ਕਰਨ ਵਾਲਿਆਂ ਵਿਚ ਇਸ ਵਿਟਾਮਿਨ ਦੀ ਕਮੀ ਜ਼ਿਆਦਾ ਹੁੰਦੀ ਹੈ।
- ਵਿਟਾਮਿਨ ਬੀ1: ਇਹ ਵਿਟਾਮਿਨ ਸਰੀਰ ਦੀ ਊਰਜਾ ਨੂੰ ਕਾਬੂ ਕਰਨ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਵਿਟਾਮਿਨ ਦਿਮਾਗ਼ ਨੂੰ ਵੀ ਕਾਬੂ ਕਰਦਾ ਹੈ।
- ਵਿਟਾਮਿਨ ਬੀ 5: ਵਿਟਾਮਿਨ ਬੀ 5 ਦੀ ਕਮੀ ਨਾਲ ਵਿਅਕਤੀ ਡਿਪਰੈਸ਼ਨ ਵਿਚ ਜਾ ਸਕਦਾ ਹੈ ਅਤੇ ਸਰੀਰ ਵਿਚ ਥਕਾਨ ਅਤੇ ਸੁਸਤੀ ਵਰਗੀਆਂ ਸਮੱਸਿਆਵਾਂ ਮਹਿਸੂਸ ਹੋਣ ਲਗਦੀਆਂ ਹਨ।
- ਵਿਟਾਮਿਨ ਬੀ 6: ਵਿਟਾਮਿਨ ਬੀ 6 ਸਰੀਰ ਵਿਚ ਪ੍ਰੋਟੀਨ ਅਤੇ ਹਾਰਮੋਨ ਲਈ ਅਮੀਨੋ ਐਸਿਡ ਦਾ ਉਤਪਾਦ ਕਰਨ ਵਿਚ ਮਦਦ ਕਰਦਾ ਹੈ। ਵਿਟਾਮਿਨ ਬੀ 6 ਦੀ ਕਮੀ ਨਾਲ ਮਾਨਸਕ ਸਥਿਤੀ ਕਮਜ਼ੋਰ ਹੁੰਦੀ ਹੈ।
- ਫ਼ੋਲਿਕ ਐਸਿਡ: ਅਣਉਚਿਤ ਅਤੇ ਕਮਜ਼ੋਰ ਖਾਣੇ ਸਰੀਰ ਵਿਚ ਫ਼ੋਲਿਕ ਐਸਿਡ ਦੀ ਕਮੀ ਨੂੰ ਵਧਾਉਂਦੇ ਹਨ। ਆਮ ਤੌਰ ’ਤੇ ਜੋ ਲੋਕ ਜ਼ਿਆਦਾ ਸ਼ਰਾਬ ਅਤੇ ਹੋਰ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਵਿਚ ਫ਼ੋਲਿਕ ਐਸਿਡ ਦੀ ਕਮੀ ਹੋ ਜਾਂਦੀ ਹੈ, ਇਸ ਲਈ ਗਰਭਵਤੀ ਔਰਤਾਂ ਲਈ ਇਹ ਵਿਟਾਮਿਨ ਲੈਣਾ ਬਹੁਤ ਜ਼ਰੂਰੀ ਹੈ।
- ਵਿਟਾਮਿਨ ਸੀ: ਤਣਾਅ ਨੂੰ ਘੱਟ ਕਰਨ ਲਈ ਵਿਟਾਮਿਨ ਸੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਵਿਟਾਮਿਨ ਸੀ ਦਾ ਸੇਵਨ ਕਰਨਾ ਚਾਹੀਦਾ ਹੈ।