ਇੰਝ ਬਣਾਉ ਅਪਣੇ ਜਿਗਰ ਨੂੰ ਤੰਦਰੁਸਤ
Published : Oct 12, 2023, 7:32 am IST
Updated : Oct 12, 2023, 7:32 am IST
SHARE ARTICLE
Keep your liver healthy
Keep your liver healthy

ਲਿਵਰ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਦਾ ਹੈ ਅਤੇ ਭੋਜਨ ਪਚਾਉਣ ’ਚ ਬਹੁਤ ਮਦਦ ਕਰਦਾ ਹੈ।


ਲਿਵਰ (ਜਿਗਰ) ਨੂੰ ਸਰੀਰ ਦਾ ਸੱਭ ਤੋਂ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ। ਲਿਵਰ ਨੂੰ ਆਮ ਭਾਸ਼ਾ ਵਿਚ ਜਿਗਰ ਵੀ ਕਿਹਾ ਜਾਂਦਾ ਹੈ। ਲਿਵਰ ਵਿਚ ਗੜਬੜ ਹੋਣ ਨਾਲ ਹੈਪੇਟਾਈਟਸ, ਫੈਟੀ ਲਿਵਰ, ਲਿਵਰ ਸਿਰੋਸਿਸ, ਐਲਕੋਹਲਿਕ ਲਿਵਰ ਡਿਜ਼ੀਜ਼ ਅਤੇ ਲਿਵਰ ਕੈਂਸਰ ਵਰਗੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਲਿਵਰ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਦਾ ਹੈ ਅਤੇ ਭੋਜਨ ਪਚਾਉਣ ’ਚ ਬਹੁਤ ਮਦਦ ਕਰਦਾ ਹੈ।

ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਲਿਵਰ 80 ਫ਼ੀ ਸਦੀ ਸਹਿਯੋਗ ਕਰਦਾ ਹੈ ਪਰ ਜੇਕਰ ਖਾਣ-ਪੀਣ ਦੀਆਂ ਆਦਤਾਂ ਗ਼ਲਤ ਹੋਣ ਤਾਂ ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿਵੇਂ ਜ਼ਿਆਦਾ ਮਸਾਲੇਦਾਰ ਅਤੇ ਚਟਪਟੀਆਂ ਚੀਜ਼ਾਂ ਖਾਣਾ, ਐਂਟੀਬਾਓਟਿਕ ਦਵਾਈਆਂ ਦਾ ਜ਼ਿਆਦਾ ਸੇਵਨ, ਵਿਟਾਮਿਨ-ਬੀ ਦੀ ਘਾਟ, ਗੰਦਾ ਖਾਣਾ ਜਾਂ ਪਾਣੀ, ਮਲੇਰੀਆ/ਟਾਈਫਾਈਡ। ਚਾਹ, ਕਾਫ਼ੀ, ਜੰਕ ਫੂਡ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ, ਸਿਗਰਟ, ਸ਼ਰਾਬ ਕਾਰਨ, ਲਗਾਤਾਰ ਤਣਾਅ, 6 ਘੰਟੇ ਤੋਂ ਘੱਟ ਨੀਂਦ ਲੈਣਾ।

ਇਸ ਦੇ ਲੱਛਣ ਮੂੰਹ ਤੋਂ ਬਦਬੂ ਆਉਣਾ, ਢਿਡ ਦੀ ਸੋਜ, ਅੱਖਾਂ ਹੇਠਾਂ ਕਾਲੇ ਘੇਰੇ ਹੋ ਜਾਣਾ, ਪਾਚਨ ਤੰਤਰ ਵਿਚ ਖ਼ਰਾਬੀ, ਚਮੜੀ ਉੱਤੇ ਸਫ਼ੇਦ ਧੱਬੇ, ਅੱਖਾਂ ਵਿਚ ਪੀਲਾਪਣ ਆ ਜਾਣਾ। 2 ਕੱਪ ਪਾਣੀ ਨੂੰ ਉਬਲਣ ਲਈ ਰੱਖ ਦਿਉ। ਇਸ ਵਿਚ ਕਿਸ਼ਮਿਸ਼ ਪਾ ਦਿਉ। 20 ਮਿੰਟ ਲਈ ਗੈਸ ’ਤੇ ਗਰਮ ਹੋਣ ਲਈ ਰੱਖ ਦਿਉ। ਹੁਣ ਇਸ ਪਾਣੀ ਨੂੰ ਰਾਤ ਭਰ ਇੰਝ ਹੀ ਰਹਿਣ ਦਿਉ। ਰੋਜ਼ਾਨਾ ਸਵੇਰੇ ਖ਼ਾਲੀ ਢਿੱਡ ਇਸ ਪਾਣੀ ਨੂੰ ਪੀਉ। ਕਿਸ਼ਮਿਸ਼ ਨੂੰ ਸੁੱਟੋ ਨਾ ਇਸ ਨੂੰ ਨਾਸ਼ਤੇ ਵਿਚ ਚਬਾ ਕੇ ਖਾਉ। ਲਗਾਤਾਰ ਸਿਰਫ਼ 3 ਦਿਨ ਤਕ ਇਸ ਪਾਣੀ ਨੂੰ ਪੀਣ ਨਾਲ ਲਿਵਰ ਦੇ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਣਗੇ।

ਲਿਵਰ ਸਾਫ਼ ਹੋਣ ’ਤੇ ਢਿਡ ਨਾਲ ਸਬੰਧਤ ਕੋਈ ਵੀ ਸਮੱਸਿਆ ਨਹੀਂ ਹੋਵੇਗੀ। ਲਿਵਰ ਨੂੰ ਸਾਫ਼ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ। ਤੁਹਾਡੇ ਲਿਵਰ ਲਈ ਇਹ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਸਫ਼ਾਈ ਕਰਨ ਵਾਲੇ ਤੱਤ ਹੁੰਦੇ ਹਨ, ਜੋ ਤੁਹਾਡੇ ਲਿਵਰ ਦੀ ਕੁਦਰਤੀ ਸਫ਼ਾਈ ਕਰਨ ਵਿਚ ਮਦਦਗਾਰ ਹੁੰਦੇ ਹਨ। ਵਿਟਾਮਿਨ-ਸੀ ਨਾਲ ਭਰਪੂਰ ਭੋਜਨ ਜ਼ਹਿਰੀਲੇ ਤੱਤਾਂ ਨੂੰ ਸੋਧਣ ਦਾ ਕੰਮ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement