ਕਈ ਰੋਗਾਂ ਲਈ ਫਾਇਦੇਮੰਦ ਹੈ ਲੌਂਗ
Published : Jun 15, 2019, 10:36 am IST
Updated : Jun 15, 2019, 10:36 am IST
SHARE ARTICLE
cloves benefits
cloves benefits

ਲੌਂਗ ਭੋਜਨ ਦਾ ਸੁਆਦ ਵਧਾਉਣ ਦੇ ਨਾਲ ਆਯੁਰਵੈਦਿਕ ਗੁਣਾਂ ਦਾ ਵੀ ਕੰਮ ਕਰਦਾ ਹੈ। ਦੇਖਣ 'ਚ ਛੋਟੇ-ਛੋਟੇ ਦਿਖਾਈ ਦੇਣ ਵਾਲੇ ਲੌਂਗ ਨੂੰ ਮਸਾਲਿਆਂ ਤੋਂ ਇਲਾਵਾ ਕਈ ਤਰ੍ਹਾਂ ...

ਲੌਂਗ ਭੋਜਨ ਦਾ ਸੁਆਦ ਵਧਾਉਣ ਦੇ ਨਾਲ ਆਯੁਰਵੈਦਿਕ ਗੁਣਾਂ ਦਾ ਵੀ ਕੰਮ ਕਰਦਾ ਹੈ। ਦੇਖਣ 'ਚ ਛੋਟੇ-ਛੋਟੇ ਦਿਖਾਈ ਦੇਣ ਵਾਲੇ ਲੌਂਗ ਨੂੰ ਮਸਾਲਿਆਂ ਤੋਂ ਇਲਾਵਾ ਕਈ ਤਰ੍ਹਾਂ ਨਾਲ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਸਰਦੀ ਜ਼ੁਕਾਮ ਵਰਗੀਆਂ ਸਧਾਰਣ ਪਰੇਸ਼ਾਨੀਆਂ ਤੋਂ ਲੈ ਕੇ ਕੈਂਸਰ ਵਰਗੀ ਗੰਭੀਰ ਬੀਮਾਰੀ ਦੇ ਇਲਾਜ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਲੌਂਗ 2 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੁੰਦਾ ਹੈ ਤੇਜ਼ ਮਹਿਕ ਵਾਲਾ ਅਤੇ ਦੂਜਾ ਹੁੰਦਾ ਹੈ ਨੀਲੇ ਰੰਗ ਦਾ। ਨੀਲੇ ਰੰਗ ਦੇ ਲੋਂਗ ਦਾ ਤੇਲ ਮਸ਼ੀਨਾਂ ਤੋਂ ਕੱਢਿਆ ਜਾਂਦਾ ਹੈ। ਇਸ ਤੇਲ ਦੀ ਮਹਿਕ ਤੇਜ਼ ਹੁੰਦੀ ਹੈ ਅਤੇ ਸੁਆਦ 'ਚ ਇਹ ਸਧਾਰਣ ਲੌਂਗ ਤੋਂ ਤਿਖਾ ਹੁੰਦਾ ਹੈ।

cloves benefitsCloves Benefits

ਲੌਂਗ ਦੇ ਤੇਲ ਨੂੰ ਆਯੁਰਵੈਦ ਦੇ ਰੂਪ 'ਚ ਵਰਤਿਆ ਜਾਂਦਾ ਹੈ। ਇਸ ਤੇਲ ਨੂੰ ਚਮੜੀ 'ਤੇ ਲਗਾਉਣ ਨਾਲ ਕੀੜੇ ਵੀ ਮਰ ਜਾਂਦੇ ਹਨ ਅਤੇ ਦੰਦਾਂ 'ਤੇ ਲਗਾਉਣ ਨਾਲ ਦੰਦਾਂ ਦੀ ਦਰਦ ਤੋਂ ਵੀ ਰਾਹਤ ਮਿਲਦਾ ਹੈ। ਜਿਸ ਲੌਂਗ ਤੋਂ ਤੇਲ ਕੱਢਿਆ ਜਾਂਦਾ ਹੈ। ਉਹ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਲੌਂਗ ਦਰਦਨਾਸ਼ਕ ਹੋਣ ਦੇ ਨਾਲ-ਨਾਲ ਜ਼ੁਕਾਮ, ਪਿੱਤ ਲਈ ਵੀ ਮਦਦਗਾਰ ਹੈ। ਮਿਤਲੀ ਆਉਣ ਅਤੇ ਪਿਆਸ ਲੱਗਣ 'ਤੇ ਲੌਂਗ ਦੀ ਵਰਤੋਂ ਕਰਨੀ ਚਾਹੀਦੀ ਹੈ। ਲੌਂਗ ਨਾਲ ਭੁੱਖ ਵੀ ਵੱਧਦੀ ਹੈ। ਜੇਕਰ ਪੇਟ 'ਚ ਕੀੜੇ ਹਨ ਤਾਂ ਲੌਂਗ ਦੀ ਵਰਤੋਂ ਕਰਨੀ ਚਾਹੀਦੀ ਹੈ।

Cloves BenefitsCloves Benefits

ਲੌਂਗ ਨੂੰ ਪੀਹ ਕੇ ਮਿਸ਼ਰੀ ਦੀ ਚਾਸ਼ਣੀ ਜਾਂ ਸ਼ਹਿਦ ਨਾਲ ਮਿਲਾ ਕੇ ਲੈਣਾ ਚਾਹੀਦਾ ਹੈ। ਲੌਂਗ ਖਾਣ ਨਾਲ ਸਰੀਰ ਖੂਨ ਦੇ ਕਣ ਵੱਧਦੇ ਹਨ ਇਸ ਨਾਲ ਸਰੀਰ ਮਜ਼ਬੂਤ ਹੁੰਦਾ ਹੈ। ਦਮਾ ਰੋਗ ਦੇ ਇਲਾਜ 'ਚ ਵੀ ਲੌਂਗ ਬਹੁਤ ਫਾਇਦੇਮੰਦ ਹੈ। ਕਿਸੇ ਵੀ ਪ੍ਰਕਾਰ ਦੀ ਚਮੜੀ ਸੰਬੰਧੀ ਸਮੱਸਿਆਵਾਂ ਹੋਣ ‘ਤੇ ਲੌਂਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਚਮੜੀ ਰੋਗ ਹੋਣ ‘ਤੇ ਚੰਦਨ ਦੇ ਬੂਰੇ ਨਾਲ ਲੌਂਗ ਦਾ ਲੇਪ ਲਗਾਉਣਾ ਫਾਇਦਾ ਮਿਲਦਾ ਹੈ।

Cloves BenefitsCloves Benefits

ਪੇਟ 'ਚ ਗੈਸ ਹੋਣ 'ਤੇ ਇਕ ਕੱਪ ਉਬਲੇ ਹੋਏ ਪਾਣੀ 'ਚ 2 ਲੋਂਗ ਪੀਹ ਕੇ ਪਾ ਦਿਓ। ਉਸ ਤੋਂ ਬਾਅਦ ਪਾਣੀ ਠੰਡਾ ਹੋਣ ਤੋਂ ਬਾਅਦ ਪੀ ਲਵੋ। ਇਸ ਨਾਲ ਪੇਟ ਦੀ ਗੈਸ ਖਤਮ ਹੋ ਜਾਵੇਗੀ। ਦੰਦਾਂ 'ਚ ਦਰਦ ਹੋਣ 'ਤੇ ਨਿੰਬੂ ਦੇ ਰਸ 'ਚ 2 ਜਾਂ 3 ਬੂੰਦਾਂ ਲੌਂਗ ਦੀਆਂ ਮਿਲਾ ਕੇ ਲਵੋ। ਇਸ ਨਾਲ ਦੰਦਾਂ ਦੀ ਦਰਦ ਤੋਂ ਰਾਹਤ ਮਿਲਦੀ ਹੈ। ਲੌਂਗ ਨੂੰ ਹਲਕਾ ਭੁੰਨ ਕੇ ਚਬਾਉਣ ਨਾਲ ਮੂੰਹ 'ਚੋਂ ਬਦਬੂ ਨਹੀਂ ਆਉਂਦੀ ਹੈ। ਲੌਂਗ ਪੀਹ ਕੇ ਪਾਣੀ ਨਾਲ ਖਾਓ। ਇਸ ਨਾਲ ਜ਼ੁਕਾਮ ਅਤੇ ਬੁਖਾਰ ਠੀਕ ਹੋ ਜਾਵੇਗਾ। ਗਰਦਨ 'ਚ ਦਰਦ ਜਾਂ ਫਿਰ ਗਲੇ 'ਚ ਸੋਜ ਹੋਣ 'ਤੇ ਲੋਂਗ ਨੂੰ ਸਰ੍ਹੋਂ ਦੇ ਨਾਲ ਮਾਲਸ਼ ਕਰਨ ਨਾਲ ਵੀ ਦਰਦ ਠੀਕ ਹੋ ਜਾਂਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement