
ਸਾਡਾ ਸਰੀਰ ਪੰਜ ਤੱਤਾਂ ਨਾਲ ਮਿਲ ਕੇ ਬਣਿਆ ਹੈ...
ਚੰਡੀਗੜ੍ਹ: ਸਾਡਾ ਸਰੀਰ ਪੰਜ ਤੱਤਾਂ ਨਾਲ ਮਿਲ ਕੇ ਬਣਿਆ ਹੈ। ਇਹਨਾਂ ਤੱਤਾਂ ਦਾ ਸੰਤੁਲਨ ਹੋਣਾ ਸਿਹਤ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਇਨ੍ਹਾਂ ਤੱਤਾਂ ਦੇ ਅਸੰਤੁਲਨ ਹੋਣ ਕਰਕੇ ਸਰੀਰ ਨੂੰ ਰੋਗ ਹੁੰਦੇ ਹਨ। ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸ਼ਕਤੀ ਸਾਡੇ ਸਰੀਰ ਵਿੱਚ ਹੀ ਮੌਜੂਦ ਹੁੰਦੀ ਹੈ। ਸਿਰਫ਼ ਉਸ ਨੂੰ ਪਹਿਚਾਨਣਾ ਜ਼ਰੂਰੀ ਹੈ। ਸਾਡੇ ਹੱਥ ਸਰੀਰ ਦੇ ਮੁੱਖ ਅੰਗ ਹਨ ਐਕੂਪ੍ਰੈਸ਼ਰ ਚਿਕਿਤਸਾ ਦੇ ਅਨੁਸਾਰ ਹੱਥਾਂ ਦੇ ਬਿੰਦੂਆਂ ਨੂੰ ਦਬਾ ਕੇ ਕਈ ਰੋਗ ਠੀਕ ਕੀਤੇ ਜਾਂਦੇ ਹਨ।
ਹੱਥਾਂ ਦੀਆਂ ਉਂਗਲਾਂ ਨੂੰ ਇੱਕ ਦੂਜੇ ਨਾਲ ਮਿਲਾ ਕੇ ਜਾਂ ਫਿਰ ਦਬਾ ਕੇ, ਮੋੜ ਕੇ ਕਈ ਤਰ੍ਹਾਂ ਦੀਆਂ ਮੁਦਰਾ ਬਣਦੀਆਂ ਹਨ। ਹੱਥਾਂ ਦੀਆਂ ਇਸ ਤਰ੍ਹਾਂ ਦੀਆਂ ਐਕਸਰਸਾਈਜ਼ ਕਰਕੇ ਅਸੀਂ ਕਈ ਰੋਗ ਦੂਰ ਕਰ ਸਕਦੇ ਹਾਂ। ਇਹ ਬਹੁਤ ਹੀ ਅਸਾਨ ਹਨ। ਅਸੀਂ ਚੱਲਦੇ ਫਿਰਦੇ, ਉੱਠਦੇ ਬੈਠਦੇ, ਟੈਲੀਵਿਜ਼ਨ ਦੇਖਦੇ ਕਿਸੇ ਵੀ ਸਮੇਂ ਅਤੇ ਕਿਤੇ ਵੀ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਹੱਥਾਂ ਦੀਆਂ ਮੁਦਰਾ ਜਿਨ੍ਹਾਂ ਨਾਲ ਅਸੀਂ ਕਈ ਰੋਗ ਦੂਰ ਕਰ ਸਕਦੇ ਹਾਂ।
Hand Exercise
ਪ੍ਰਾਣ ਮੁਦਰਾ:- ਇਸ ਮੁਦਰਾ ਵਿੱਚ ਅਖੀਰਲੀਆਂ 2 ਉਂਗਲੀਆਂ ਨੂੰ ਅੰਗੂਠੇ ਨਾਲ ਲਗਾ ਕੇ ਰੱਖੋ ਅਤੇ ਦੂਜੀਆਂ ਉਂਗਲਾਂ ਨੂੰ ਬਿਲਕੁਲ ਸਿੱਧਾ ਰੱਖੋ। ਰੋਜ਼ਾਨਾ ਪੰਜ ਮਿੰਟ ਇਸ ਤਰ੍ਹਾਂ ਕਰਨ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਸਰੀਰ ਦੀ ਥਕਾਨ ਅਤੇ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ।
Pran Mudra
ਵਰੂਣ ਮੁਦਰਾ:- ਇਸ ਮੁਦਰਾ ਵਿੱਚ ਚੀਚੀ ਅਤੇ ਅੰਗੂਠਾ ਮਿਲਾ ਕੇ ਰੱਖਣੇ ਹੁੰਦੇ ਹਨ ਅਤੇ ਬਾਕੀ ਸਾਰੀਆਂ ਉਂਗਲਾਂ ਨੂੰ ਸਿੱਧਾ ਰੱਖਣਾ ਹੈ। ਇਸ ਨਾਲ ਚਮੜੀ ਦੇ ਰੋਗ , ਸਰੀਰ ਦਾ ਰੁੱਖਾਪਨ , ਖੂਨ ਦਾ ਵਿਕਾਰ ਇਸ ਤਰ੍ਹਾਂ ਦੇ ਕਈ ਰੋਗ ਦੂਰ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਕੱਫ਼ ਦੀ ਸਮੱਸਿਆ ਰਹਿੰਦੀ ਹੈ , ਉਹ ਲੋਕ ਇਹ ਵਾਲੀ ਮੁਦਰਾ ਨਾ ਕਰਨ।
Varun Mudra
ਗਿਆਨ ਮੁਦਰਾ:- ਇਸ ਮੁਦਰਾ ਵਿੱਚ ਪਹਿਲੀ ਉਂਗਲੀ ਅਤੇ ਅੰਗੂਠਾ ਮਿਲਾ ਕੇ ਰੱਖੋ ਅਤੇ ਬਾਕੀ ਸਾਰੀਆਂ ਉਂਗਲਾਂ ਨੂੰ ਸਿੱਧਾ ਰੱਖੋ। ਇਸ ਤਰ੍ਹਾਂ ਕਰਨ ਨਾਲ ਸਿਰ ਦਰਦ , ਨੀਂਦ ਨਾ ਆਉਣਾ, ਤਣਾਅ, ਮਨ ਦਾ ਚਿੜਚਿੜਾਪਨ, ਪੜ੍ਹਾਈ ਵਿੱਚ ਮਨ ਨਾ ਲੱਗਣਾ ਅਤੇ ਚਿੰਤਾ ਨੂੰ ਦੂਰ ਕਰਦਾ ਹੈ। ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।
Gayan Murdra
ਵਾਯੂ ਮੁਦਰਾ:- ਇਸ ਮੁੰਦਰਾਂ ਵਿੱਚ ਪਹਿਲੀ ਉਂਗਲ ਨੂੰ ਮੋੜ ਕੇ ਅੰਗੂਠੇ ਦੇ ਨਿਚਲੇ ਹਿੱਸੇ ਤੱਕ ਲਗਾਇਆ ਜਾਂਦਾ ਹੈ ਅਤੇ ਬਾਕੀ ਤਿੰਨੇ ਉਂਗਲਾਂ ਨੂੰ ਸਿੱਧਾ ਰੱਖਿਆ ਜਾਂਦਾ ਹੈ। ਰੋਜ਼ਾਨਾ ਪੰਜ ਮਿੰਟ ਇਸ ਤਰ੍ਹਾਂ ਕਰਨ ਨਾਲ ਕਮਰ ਦਰਦ, ਜੋੜਾਂ ਦੇ ਦਰਦ, ਗਠੀਆ, ਗੋਡਿਆਂ ਦਾ ਦਰਦ, ਗਰਦਨ ਦਾ ਦਰਦ ਦੂਰ ਹੁੰਦੇ ਹਨ।
vaju mudra
ਸੂਰਜ ਮੁਦਰਾ:- ਇਸ ਮੁਦਰਾ ਵਿੱਚ ਸਭ ਤੋਂ ਵੱਡੀ ਉਂਗਲ ਨੂੰ ਅੰਗੂਠੇ ਦੇ ਥੱਲੇ ਦਬਾ ਕੇ ਰੱਖਿਆ ਜਾਂਦਾ ਹੈ ਅਤੇ ਬਾਕੀ ਉਂਗਲਾਂ ਨੂੰ ਸਿੱਧਾ ਰੱਖਿਆ ਜਾਂਦਾ ਹੈ। ਇਹ ਮੁਦਰਾ ਸਭ ਤੋਂ ਜ਼ਿਆਦਾ ਲਾਭਕਾਰੀ ਹੁੰਦੀ ਹੈ। ਇਸ ਨਾਲ ਮੋਟਾਪਾ ਘੱਟ ਹੁੰਦਾ ਹੈ, ਸਰੀਰ ਨੂੰ ਊਰਜਾ ਮਿਲਦੀ ਹੈ, ਕੋਲੈਸਟਰੋਲ ਘੱਟ ਹੁੰਦਾ ਹੈ, ਲੀਵਰ ਦੀ ਸਮੱਸਿਆ ਅਤੇ ਸ਼ੂਗਰ ਦਾ ਰੋਗ ਵੀ ਠੀਕ ਹੁੰਦਾ ਹੈ। ਇਸ ਮੁਦਰਾ ਨਾਲ ਥਾਇਰਾਇਡ, ਦੰਦ ਮਜ਼ਬੂਤ ਹੁੰਦੇ ਹਨ ਅਤੇ ਕੰਨਾਂ ਦੇ ਰੋਗਾਂ ਲਈ ਵੀ ਲਾਭਕਾਰੀ ਹੈ।
Suraj Mudra
ਇਸ ਮੁਦਰਾ ਨੂੰ ਜ਼ਿਆਦਾ ਗਰਮੀ ਵਿੱਚ ਨਾ ਕਰੋ:- ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ। ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ Rozana Spokesman ਜ਼ਰੂਰ ਲਾਈਕ ਕਰੋ ਜੀ।