ਉਮਦਾ ਖ਼ੁਰਾਕ ਪੰਜੀਰੀ ਦੇ ਅਦਭੁਤ ਫਾਇਦੇ  
Published : Nov 15, 2018, 3:12 pm IST
Updated : Nov 15, 2018, 3:12 pm IST
SHARE ARTICLE
Panjiri
Panjiri

ਸਰਦੀਆਂ ਵਿਚ ਪੰਜੀਰੀ ਖਾਣ ਦੀ ਗੱਲ ਹੀ ਵੱਖਰੀ ਹੈ ਪਰ ਪੰਜੀਰੀ ਸਭ ਤੋਂ ਜ਼ਿਆਦਾ ਉਨ੍ਹਾਂ ਔਰਤਾਂ ਲਈ ਫਾਇਦੇਮੰਦ ਜਿਨ੍ਹਾਂ ਨੇ ਬੱਚੇ ਨੂੰ ਜਨਮ ਦਿੱਤਾ ਹੋਵੇ। ...

ਸਰਦੀਆਂ ਵਿਚ ਪੰਜੀਰੀ ਖਾਣ ਦੀ ਗੱਲ ਹੀ ਵੱਖਰੀ ਹੈ ਪਰ ਪੰਜੀਰੀ ਸਭ ਤੋਂ ਜ਼ਿਆਦਾ ਉਨ੍ਹਾਂ ਔਰਤਾਂ ਲਈ ਫਾਇਦੇਮੰਦ ਜਿਨ੍ਹਾਂ ਨੇ ਬੱਚੇ ਨੂੰ ਜਨਮ ਦਿੱਤਾ ਹੋਵੇ। Pregnancy ਤੋਂ ਬਾਅਦ ਤੁਸੀਂ ਕੀ ਖਾਓ ਜੋ ਤੁਹਾਡੀ ਸਿਹਤ ਲਈ ਜਰੂਰੀ ਹੈ। ਪਹਿਲਾਂ ਦੇ ਸਮੇਂ ਵਿਚ ਤਾਂ ਘਰ 'ਚ ਮਾਂ, ਦਾਦੀ, ਭਰਜਾਈ, ਭੈਣ ਕਈ ਔਰਤਾਂ ਹੁੰਦੀਆਂ ਸਨ ਜੋ ਘਰ ਵਿਚ ਬਣਾਉਂਦੀਆਂ ਸੀ ਪਰ ਹੁਣ ਜਮਾਨੇ ਦੇ ਨਾਲ - ਨਾਲ ਰਹਿਣ - ਸਹਿਣ ਵੀ ਬਦਲ ਗਿਆ ਹੈ ਪਰ ਪੰਜੀਰੀ ਦੇ ਫਾਇਦੇ ਨਹੀਂ ਬਦਲੇ ਹਨ।

PanjiriPanjiri

ਤੁਸੀਂ ਕਿਸੇ ਛੋਟੇ ਸ਼ਹਿਰ, ਪਿੰਡ ਜਾਂ ਕਿਸੇ ਵੱਡੇ ਸ਼ਹਿਰ ਵਿਚ ਭਲੇ ਹੀ ਰਹਿੰਦੇ ਹੋ ਪਰ ਅੱਜ ਵੀ ਤੁਹਾਨੂੰ ਬੱਚਾ ਪੈਦਾ ਕਰਨ ਤੋਂ ਬਾਅਦ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਪੰਜੀਰੀ ਜਰੂਰ ਖਾਓ। ਇਸ ਨਾਲ ਤੁਹਾਡੀ ਕਮਜੋਰੀ ਦੂਰ ਹੋਵੇਗੀ। ਪੰਜੀਰੀ ਵਿਚ ਪੈਣ ਵਾਲੇ ਸੁਕੇ ਮੇਵੇ ਪੰਜੀਰੀ ਨੂੰ ਤਾਕਤਵਰ ਬਣਾਉਂਦੇ ਹਨ। ਇਸ ਨੂੰ ਤੁਸੀਂ ਇਕ ਵਾਰ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ।

PanjiriPanjiri

ਪੇਂਡੂ ਸਮਾਜ ਵਿਚ ਪੰਜੀਰੀ ਦੀ ਬੜੀ ਮਹੱਤਤਾ ਹੈ। ਪੰਜੀਰੀ ਦੇ ਸ਼ਬਦੀ ਮਤਲਬ ਹਨ ਪੰਜ ਚੀਜ਼ਾਂ ਦਾ ਸੁਮੇਲ; ਘਿਉ ਵਿਚ ਆਟਾ ਭੁੰਨ ਕੇ ਉਸ ਵਿਚ ਪੰਜ ਪਦਾਰਥ ਜ਼ੀਰਾ, ਸੁੰਢ, ਜ਼ਵੈਣ, ਕਮਰਕਸ ਆਦਿ ਵਗੈਰਾ ਮਿਲਾਉਣੇ। ਇਹ ਪੰਜੀਰੀ ਬਹੁਤ ਹੀ ਤਾਕਤਵਰ ਅਹਾਰ ਹੈ ਜੋ ਹਰ ਇਕ ਲਈ ਬਹੁਤ ਜ਼ਰੂਰੀ ਹੈ। ਪੰਜੀਰੀ ਵਿਚ ਪਾਈਆਂ ਤਾਕਤਵਰ ਚੀਜ਼ਾਂ ਮਗਜ਼, ਲੋਧ, ਗੂੰਦ, ਸੌਂਫ, ਬਦਾਮ ਆਦਿ ਦਾ ਸੇਵਨ ਕਰਕੇ ਸਾਨੂੰ ਸਰੀਰਕ ਸ਼ਕਤੀ ਮਿਲਦੀ ਹੈ।

PanjiriPanjiri

ਪੰਜੀਰੀ ਦਾ ਇਸਤੇਮਾਲ ਪਿੰਡਾਂ ਵਿਚ ਅਜੇ ਵੀ ਪ੍ਰਚਲਤ ਹੈ। ਮਾਰਕੀਟ ਵਿਚ ਵੀ ਬਣੀ ਬਣਾਈ ਪੰਜੀਰੀ ਮਿਲਦੀ ਹੈ। ਪੰਜੀਰੀ ਘਿਓ ਵਿਚ ਆਟਾ ਭੁੰਨ ਕੇ ਅਤੇ ਚੀਨੀ-ਸ਼ੱਕਰ ਪਾ ਕੇ ਬਣਾਇਆ ਗਿਆ ਇਕ ਖਾਣ ਵਾਲਾ ਸੁਆਦਲਾ ਪਦਾਰਥ ਹੁੰਦਾ ਹੈ। ਪੰਜੀਰੀ ਭਾਰਤ ਅਤੇ ਪਾਕਿਸਤਾਨ ਵਿਚ ਬਣਾਇਆ ਜਾਣ ਵਾਲਾ ਪਕਵਾਨ ਹੈ। ਇਸ ਨੂੰ ਆਟੇ, ਮੂੰਗ ਦਾਲ ਦਾ ਆਟਾ, ਬੇਸਨ, ਘਿਓ, ਗੁੜ ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਸਰਦੀਆਂ ਵਿਚ ਠੰਡ ਤੋਂ ਬਚਾਓ ਕਰਨ ਲਈ ਖਾਇਆ ਜਾਂਦਾ ਹੈ।

PanjiriPanjiri

ਇਹ ਹਜ਼ਾਰਾਂ ਸਾਲਾਂ ਤੋਂ ਪੁਰਾਤਨ ਹਿੰਦੂ ਅਤੇ ਸਿੱਖਾਂ ਦੁਆਰਾ ਵਰਤਿਆ ਜਾਂਦਾ ਆ ਰਿਹਾ ਹੈ। ਬੱਚੇ ਦੇ ਜਨਮ ਤੋਂ ਕੁਝ ਦਿਨ ਬਾਅਦ ਜ਼ੱਚਾ ਨੂੰ ਦਿੱਤੀ ਜਾਂਦੀ ਵਿਸ਼ੇਸ਼ ਖੁਰਾਕ ਨੂੰ ‘ਪੰਜੀਰੀ’ ਜਾਂ ‘ਦਾਬੜਾ’ ਕਿਹਾ ਜਾਂਦਾ ਹੈ। ਅੱਜ ਤੋਂ ਦਸ-ਪੰਦਰਾਂ ਸਾਲ ਪਹਿਲਾਂ ਤਕ ਛਿਲੇ ਦੇ ਪਹਿਲੇ ਦਿਨਾਂ ਵਿੱਚ ਮਾਂ ਨੂੰ ਛੁਹਾਣੀ ਖੁਆਈ ਜਾਂਦੀ। ਪੰਜਵੇਂ ਕੁ ਦਿਨ ਦੇਸੀ ਘਿਓ ਵਿੱਚ ਥੋੜ੍ਹਾ ਜਿਹਾ ਆਟਾ ਭੁੰਨ ਕੇ ਉਸ ਵਿੱਚ ਦਾਖਾਂ ਤੇ ਬਦਾਮ ਆਦਿ ਪਾ ਕੇ ਘੱਟ ਮਿੱਠੇ ਵਾਲੀ ‘ਗੋਈ’ ਭਾਵ ਪਤਲਾ ਜਿਹਾ ਕੜਾਹ  ਬਣਾਇਆ ਜਾਂਦਾ। ਇਸ ਨੂੰ ‘ਸੀਰਾ’ ਵੀ ਕਿਹਾ ਜਾਂਦਾ ਹੈ।

Panjiri ladduPanjiri laddu

ਸਵੇਰੇ ਨਹਾਉਣ ਤੋਂ ਬਾਅਦ ਦੁੱਧ ਨਾਲ ਇਹ ਗੋਈ ਜੱਚਾ ਨੂੰ ਖਾਣ ਲਈ ਦਿੱਤੀ ਜਾਂਦੀ। ਮਿਹਨਤ-ਮੁਸ਼ੱਕਤ ਤੇ ਹੱਥੀਂ ਕੰਮ ਕਰਨ ਵਾਲੀਆਂ ਮੁਟਿਆਰਾਂ ਦਾ ਹਾਜ਼ਮਾ ਬੜਾ ਵਧੀਆ ਹੁੰਦਾ ਅਤੇ ਉਹ ਇਸ ਨੂੰ ਅਰਾਮ ਨਾਲ ਹਜ਼ਮ ਕਰ ਜਾਂਦੀਆਂ। ਜਿੰਨੇ ਦਿਨ ਪੰਜੀਰੀ ਜਾਂ ਦਾਬੜਾ ਨਹੀਂ ਰਲਾਇਆ ਜਾਂਦਾ ਉਨ੍ਹਾਂ ਦਿਨਾਂ ਵਿੱਚ ਇਹੋ ਖੁਰਾਕ ਜੱਚਾ ਨੂੰ ਸਵੇਰ ਵੇਲੇ ਦਿੱਤੀ ਜਾਂਦੀ ਅਤੇ ਦਿਨੇ ਹਲਕਾ-ਫੁਲਕਾ ਖਾਣਾ ਦਿੱਤਾ ਜਾਂਦਾ। ਘਰ ਦਾ ਸ਼ੁੱਧ ਦੇਸੀ ਘਿਓ ਛਿਲੇ ਵਾਲੀ ਦੀ ਦਾਲ-ਸਬਜ਼ੀ ਵਿੱਚ ਜ਼ਰੂਰ ਪਾਇਆ ਜਾਂਦਾ।

PanjiriPanjiri

ਪੰਜੀਰੀ ਲਈ ਆਮ ਤੌਰ ’ਤੇ ਆਟਾ ਹੀ ਵਰਤਿਆ ਜਾਂਦਾ। ਕਣਕ ਦੇ ਆਟੇ ਤੋਂ ਇਲਾਵਾ ਕੁਝ ਸੁਆਣੀਆਂ ਵੇਸਣ ਦੀ ਪੰਜੀਰੀ ਵੀ ਬਣਾ ਲੈਂਦੀਆਂ। ਇਸ ਨੂੰ ਆਟੇ ਦੀ ਪੰਜੀਰੀ ਤੋਂ ਵਧੀਆ ਮੰਨਿਆ ਜਾਂਦਾ। ਮਿੱਠੇ ਲਈ ਬਹੁਤਾ ਕਰਕੇ ਘਰ ਦੀ ਦੇਸੀ ਖੰਡ ਛਾਣ ਕੇ ਵਰਤੀ ਜਾਂਦੀ। ਇਹ ਬਜ਼ਾਰੋਂ ਵੀ ਮਿਲ ਜਾਂਦੀ। ਕਈ ਵਾਰ ਚੀਨੀ ਜਾਂ ਬੂਰਾ ਕੁੱਟ ਕੇ ਜਾਂ ਚੀਨੀ ਨੂੰ ਬਰੀਕ ਪੀਹ ਕੇ ਵੀ ਪੰਜੀਰੀ ’ਚ ਪਾਇਆ ਜਾਂਦਾ ਪਰ ਦੇਸੀ ਖੰਡ ਨੂੰ ਪਹਿਲ ਦਿੱਤੀ ਜਾਂਦੀ।

ਪਹਿਲਾਂ ਪੰਜੀਰੀ ਵਿਚ ਬਿਲਾਂ ਦੀ ਗੁੱਦ, ਕਾਜੂ, ਬਦਾਮ, ਦਾਖ਼ਾਂ, ਚਾਰ ਤਰ੍ਹਾਂ ਦੇ ਮਗ਼ਜ਼, ਚਾਰ ਤਰ੍ਹਾਂ ਦੀਆਂ ਗੂੰਦਾਂ, ਕਮਰਕਸ, ਜੰਗ ਹਰੜਾਂ, ਫੁੱਲ ਮਖਾਣੇ, ਸੁਪਾਰੀ, ਭੱਖੜੇ ਅਤੇ ਬਹੁਤੀ ਠੰਢ ਦੇ ਮੌਸਮ ਵਿਚ ਅਜਵੈਣ ਤੇ ਚਿੱਟੀ ਮੂਸਲੀ ਵੀ ਪਾਈ ਜਾਂਦੀ। ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਦੇਸੀ ਘਿਓ ਵਿਚ ਭੁੰਨ ਕੇ ਭਾਵ ਤਲ ਕੇ ਫਿਰ ਕੁੱਟ ਕੇ ਪੰਜੀਰੀ ਵਿਚ ਪਾਈਆਂ ਜਾਂਦੀਆਂ ਜਿਨ੍ਹਾਂ ਵਿਚ ਚਾਰੇ ਗੂੰਦਾਂ, ਕਮਰ ਕਸ, ਹਰੜਾਂ, ਫੁੱਲ ਮਖਾਣੇ ਤੇ ਸੁਪਾਰੀ ਸ਼ਾਮਿਲ ਹੈ। ਸੌਂਫ, ਅਜਵੈਣ ਤੇ ਬਦਾਮ ਗਿਰੀ ਨੂੰ ਲੋਹੇ ਦੇ ਮਾਮ ਜਿਸਤੇ ਵਿਚ ਕੁੱਟ ਕੇ ਪੰਜੀਰੀ ’ਚ ਪਾਇਆ ਜਾਂਦਾ। ਚਿੱਟੀ ਮੂਸਲੀ ਕੋਈ ਭੁੰਨ ਕੇ ਜਾਂ ਕੋਈ ਓਦਾਂ ਹੀ ਪੀਸ ਕੇ ਪਾ ਲੈਂਦਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement