
Small cardamom benefits: ਇਲਾਚੀ ਵੀ ਵਜ਼ਨ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਇਸ ਵਿਚ ਕੈਲੋਰੀ ਨਹੀਂ ਹੁੰਦੀ ਤੇ ਇਹ ਭੁੱਖ ਘਟਾਉਣ ਵਿਚ ਮਦਦ ਕਰਦੀ ਹੈ।
Small cardamom benefits:: ਇਲਾਚੀ ਨੂੰ ਖੜੇ ਮਸਾਲਿਆਂ ਵਿਚ ਅਕਸਰ ਵਰਤਿਆ ਜਾਂਦਾ ਹੈ। ਇਸ ਤੋਂ ਇਲਾਚੀ ਵਾਲੀ ਚਾਹ ਦੇ ਸ਼ੌਕੀਨਾਂ ਦੀ ਅਪਣੀ ਮੌਜ਼ ਹੈ। ਪਰ ਸ਼ਾਇਦ ਤੁਸੀਂ ਨਾ ਜਾਣਦੇ ਹੋਵੋ ਕਿ ਇਹ ਨਿੱਕੀ ਜਿਹੀ ਦਿਸਣ ਵਾਲੀ ਇਲਾਚੀ ਵੱਡੀਆਂ ਵੱਡੀਆਂ ਬੀਮਾਰੀਆਂ ਦੀ ਜੜ੍ਹਾ ਹਿਲਾ ਦਿੰਦੀ ਹੈ। ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਸਦੀਆਂ ਤੋਂ ਆਯੁਰਵੈਦਿਕ ਇਲਾਜ ਪ੍ਰਣਾਲੀ ਵਿਚ ਇਲਾਚੀ ਦੀ ਵਰਤੋਂ ਹੁੰਦੀ ਆਈ ਹੈ। ਆਉ ਜਾਣਦੇ ਹਾਂ ਛੋਟੀ ਇਲਾਚੀ ਦੇ ਫ਼ਾਇਦਿਆਂ ਬਾਰੇ:
ਅੱਜ ਦੇ ਸਮੇਂ ਜਿਨ੍ਹਾਂ ਬੀਮਾਰੀਆਂ ਨੇ ਲੋਕਾਂ ਨੂੰ ਸੱਭ ਤੋਂ ਵਧੇਰੇ ਪ੍ਰੇਸ਼ਾਨ ਕੀਤਾ ਹੈ, ਸ਼ੂਗਰ ਉਨ੍ਹਾਂ ਵਿਚੋਂ ਇਕ ਹੈ। ਸ਼ੂਗਰ ਪੀੜਤਾਂ ਦੀ ਗਿਣਤੀ ਭਾਰਤ ਸਮੇਤ ਸਾਰੀ ਦੁਨੀਆਂ ਵਿਚ ਲਗਾਤਾਰ ਵੱਧ ਰਹੀ ਹੈ। ਸ਼ੂਗਰ ਕੰਟਰੋਲ ਕਰਨ ਦੇ ਕਈ ਤਰੀਕੇ ਹਨ, ਜਿਨ੍ਹਾਂ ਵਿਚੋਂ ਇਕ ਇਲਾਚੀ ਦਾ ਸੇਵਨ ਹੈ। ਇਲਾਚੀ ਦੇ ਸ਼ੂਗਰ ਕੰਟਰੋਲ ਸੰਬੰਧੀ ਇਕ ਅਧਿਐਨ ਕੀਤਾ ਗਿਆ। ਇਸ ਵਿਚ ਚੂਹਿਆਂ ਨੂੰ ਭੋਜਨ ਦੇ ਨਾਲ ਇਲਾਚੀ ਪਾਊਡਰ ਖਵਾਇਆ ਗਿਆ ਤਾਂ ਨਤੀਜਾ ਸਾਹਮਣੇ ਆਇਆ ਕਿ ਉਨ੍ਹਾਂ ਦਾ ਸ਼ੂਗਰ ਕੰਟਰੋਲ ਹੋ ਗਿਆ ਸੀ। ਜੇਕਰ ਇਲਾਚੀ ਦਾ ਪਾਣੀ ਪੀਤਾ ਜਾਵੇਗਾ ਤਾਂ ਇਹ ਬਹੁਤ ਫ਼ਾਇਦਾ ਕਰਦਾ ਹੈ। ਸ਼ੂਗਰ ਤੋਂ ਬਾਅਦ ਬੀਪੀ ਦੀ ਸਮੱਸਿਆ ਤੋਂ ਵੀ ਹਰ ਤੀਜੇ ਘਰ ਵਿਚ ਕੋਈ ਨਾ ਕੋਈ ਪ੍ਰੇਸ਼ਾਨ ਹੈ। ਇਲਾਚੀ ਇਥੇ ਵੀ ਅਪਣਾ ਕਮਾਲ ਦਿਖਾਉਂਦੀ ਹੈ। ਇਕ ਅਧਿਐਨ ਦਸਦਾ ਹੈ ਕਿ ਹਰ ਰੋਜ਼ 3 ਗ੍ਰਾਮ ਇਲਾਚੀ ਪਾਊਡਰ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਘਟਣ ਲਗਦਾ ਹੈ। ਇਹੀ ਨਹੀਂ ਇਲਾਚੀ ਵਿਚ ਮੌਜੂਦ ਐਂਟੀ ਇੰਨਫਲਮੇਟਰੀ ਗੁਣ ਦਿਲ ਦੀਆਂ ਮਾਸਪੇਸ਼ੀਆਂ ਦੀ ਸੋਜ ਘਟਾਉਂਦੇ ਹਨ ਜਿਸ ਨਾਲ ਸਿਹਤ ਸਹੀ ਰਹਿੰਦੀ ਹੈ।
ਵਜ਼ਨ ਘਟਾਉਣ ਲਈ ਵੀ ਅੱਜ ਦੇ ਸਮੇਂ ਵੱਡੀ ਗਿਣਤੀ ਲੋਕ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਕਿਸੇ ਸਮੱਸਿਆ ਖ਼ਾਸਕਰ ਵਜ਼ਨ ਦੇ ਵਾਧੇ ਵਰਗੀ ਦਾ ਕੋਈ ਇਕ ਹੱਲ ਨਹੀਂ ਹੁੰਦਾ। ਇਸ ਵਿਚ ਵੱਖ ਵੱਖ ਚੀਜ਼ਾਂ ਆਪੋ ਅਪਣੀ ਭੂਮਿਕਾ ਨਿਭਾਉਂਦੀਆਂ ਹਨ। ਇਲਾਚੀ ਵੀ ਵਜ਼ਨ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਇਸ ਵਿਚ ਕੈਲੋਰੀ ਨਹੀਂ ਹੁੰਦੀ ਤੇ ਇਹ ਭੁੱਖ ਘਟਾਉਣ ਵਿਚ ਮਦਦ ਕਰਦੀ ਹੈ। ਇਸ ਲਈ ਹਰ ਰੋਜ਼ ਇਲਾਚੀ ਦਾ ਪਾਣੀ ਉਬਾਲ ਕੇ ਪੀਣਾ ਫ਼ਾਇਦਾ ਦਿੰਦਾ ਹੈ।