Health News: ਸਰਦੀਆਂ ਵਿਚ ਜੇਕਰ ਤੁਹਾਡੀ ਹੱਡੀ ਟੁਟ ਜਾਵੇ ਤਾਂ ਖਾਉ ਇਹ ਚੀਜ਼ਾਂ
Published : Jan 16, 2025, 8:08 am IST
Updated : Jan 16, 2025, 8:08 am IST
SHARE ARTICLE
If you break a bone in winter, eat these things
If you break a bone in winter, eat these things

ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਹੱਡੀ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਕਿਹੜੀ-ਕਿਹੜੀ ਡਾਈਟ ਲੈਣੀ ਚਾਹੀਦੀ ਹੈ।

 

ਕਿਸੇ ਹਾਦਸੇ ਕਾਰਨ ਜੇਕਰ ਹੱਡੀ ਟੁਟ ਜਾਵੇ ਤਾਂ ਉਸ ਨੂੰ ਠੀਕ ਹੋਣ ’ਚ ਬਹੁਤ ਸਮਾਂ ਲਗਦਾ ਹੈ। ਖ਼ਾਸ ਕਰ ਕੇ ਸਰਦੀਆਂ ਵਿਚ ਟੁਟੀ ਹੱਡੀ ਦਾ ਦਰਦ ਸਹਿਣਾ ਮੁਸ਼ਕਲ ਹੋ ਜਾਂਦਾ ਹੈ। ਇਕ ਵਾਰ ਲਗਾਇਆ ਪਲਾਸਟਰ ਘੱਟੋ-ਘੱਟ 1-2 ਮਹੀਨਿਆਂ ਤਕ ਲੱਗਾ ਰਹਿੰਦਾ ਹੈ। ਉਥੇ ਹੀ ਹੱਡੀ ਟੁਟਣ ਦਾ ਦਰਦ ਸਾਰੀ ਉਮਰ ਰਹਿੰਦਾ ਹੈ।

ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਹੱਡੀ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਕਿਹੜੀ-ਕਿਹੜੀ ਡਾਈਟ ਲੈਣੀ ਚਾਹੀਦੀ ਹੈ। ਸੜਕ ਹਾਦਸਾ ਹੋਣ ’ਤੇ ਹੱਡੀ ਬੁਰੀ ਤਰ੍ਹਾਂ ਟੁਟ ਜਾਂਦੀ ਹੈ ਜਾਂ ਡਿਸਪਲੇਸ ਹੋ ਜਾਂਦੀ ਹੈ। ਫ਼ਸਟ ਏਡ ਵਿਚ ਪਹਿਲਾਂ ਪੀੜਤ ਨੂੰ ਬਰਫ਼ ਨਾਲ ਸੇਕ ਦਿਉ ਅਤੇ ਫਿਰ ਉਸ ਨੂੰ ਤੁਰਤ ਡਾਕਟਰ ਕੋਲ ਲੈ ਕੇ ਜਾਉ। ਐਕਸ-ਰੇਅ ਜ਼ਰੀਏ ਡਾਕਟਰ ਹੱਡੀ ਵਿਚ ਫ਼ਰੈਕਚਰ ਜਾਂ ਬੋਨ ਡਿਸਪਲੇਸ ਹੋਣ ਦਾ ਸਹੀ ਤਰੀਕੇ ਨਾਲ ਪਤਾ ਚਲ ਜਾਵੇਗਾ।

ਚਮਚ ਦੇਸੀ ਘਿਉ, 1 ਚਮਚ ਗੁੜ ਅਤੇ 1 ਚਮਚ ਹਲਦੀ ਨੂੰ 1 ਗਲਾਸ ਪਾਣੀ ਵਿਚ ਉਬਾਲੋ। ਜਦੋਂ ਮਿਸ਼ਰਣ ਠੰਢਾ ਹੋ ਜਾਵੇ ਤਾਂ ਇਸ ਦਾ ਸੇਵਨ ਕਰੋ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਹੱਡੀ ਤੇਜ਼ੀ ਨਾਲ ਜੁੜ ਜਾਂਦੀ ਹੈ। 1 ਚਮਚ ਹਲਦੀ ਨੂੰ ਪੀਸੇ ਹੋਏ ਪਿਆਜ਼ ਵਿਚ ਮਿਲਾ ਕੇ ਇਕ ਕਪੜੇ ਵਿਚ ਬੰਨ੍ਹ ਲਉ। ਫਿਰ ਇਸ ਕਪੜੇ ਨੂੰ ਤਿਲ ਦੇ ਤੇਲ ਵਿਚ ਗਰਮ ਕਰੋ। ਇਸ ਨੂੰ ਫ਼ਰੈਕਚਰ ਵਾਲੀ ਥਾਂ ’ਤੇ ਲਗਾਉ।

ਟੁਟੀ ਹੱਡੀ ਨੂੰ ਠੀਕ ਕਰਨ ਲਈ ਡਾਈਟ ਵਿਚ ਕੈਲਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਡੀ ਅਤੇ ਵਿਟਾਮਿਨ ਕੇ ਲਉ। ਇਹ ਹੱਡੀਆਂ ਨੂੰ ਜੋੜਨ ਵਿਚ ਸਹਾਇਤਾ ਕਰਦੇ ਹਨ। ਇਸ ਲਈ ਭੋਜਨ ਵਿਚ ਫੁੱਲਗੋਭੀ, ਬਰੋਕਲੀ, ਪੱਤਾਗੋਭੀ, ਹਰੀਆਂ ਸਬਜ਼ੀਆਂ, ਖੱਟੇ ਫੱਲ ਖਾਉ। ਵਿਟਾਮਿਨ ਸੀ ਟੁਟੀ ਹੱਡੀ ਨੂੰ ਜਲਦੀ ਠੀਕ ਕਰਦਾ ਹੈ। ਇਸ ਲਈ ਖ਼ੁਰਾਕ ਵਿਚ ਨਿੰਬੂ, ਸੰਤਰਾ, ਟਮਾਟਰ, ਅੰਗੂਰ, ਪਪੀਤਾ, ਕੀਵੀ ਆਦਿ ਸ਼ਾਮਲ ਕਰੋ।

ਸਰੀਰ ਵਿਚ ਜਲਣ ਅਤੇ ਸੋਜ ਵਧਾਉਣ ਵਾਲੇ ਫ਼ੂਡਜ਼ ਜਿਵੇਂ ਖੰਡ, ਲਾਲ ਮੀਟ, ਡੇਅਰੀ ਪ੍ਰੋਡਕਟ, ਪ੍ਰੋਸੈਸਡ ਫ਼ੂਡ, ਤੇਲ ਅਤੇ ਜੰਕ ਫ਼ੂਡ ਤੋਂ ਪਰਹੇਜ਼ ਕਰੋ। ਇਸ ਨਾਲ ਤੁਹਾਡੀ ਸਮੱਸਿਆ ਘੱਟ ਹੋਣ ਦੇ ਬਜਾਏ ਵੱਧ ਸਕਦੀ ਹੈ। ਅਨਾਨਾਸ ਵਿਚ ਬਰੋਮਿਲਿਅਨ ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਹੱਡੀਆਂ ਨੂੰ ਤੇਜ਼ੀ ਨਾਲ ਜੋੜਨ ਵਿਚ ਸਹਾਇਤਾ ਕਰਦਾ ਹੈ। ਤੁਸੀਂ ਇਸ ਦੇ ਜੂਸ ਨੂੰ ਡਾਈਟ ’ਚ ਵੀ ਸ਼ਾਮਲ ਕਰ ਸਕਦੇ ਹੋ।

ਕੈਫ਼ੀਨ ਨਾਲ ਭਰਪੂਰ ਡਿਰੰਕ ਜਿਵੇਂ ਕਿ ਚਾਹ ਅਤੇ ਕੌਫ਼ੀ ਹੀਲਿੰਗ ਅਬਿਲਿਟੀ ਨੂੰ ਘਟਾਉਂਦੀ ਹੈ। ਇਸ ਲਈ ਉਨ੍ਹਾਂ ਤੋਂ ਜਿੰਨਾ ਹੋ ਸਕੇ ਦੂਰੀ ਰੱਖੋ। ਕੋਲਡ ਡਰਿੰਕ ਦਾ ਸੇਵਨ ਵੀ ਨਾ ਕਰੋ। ਹਲਦੀ ਦੇ ਐਂਟੀ-ਇਨਫ਼ਲੇਮੇਟਰੀ ਅਤੇ ਐਂਟੀ-ਸੈਪਟਿਕ ਗੁਣ ਫ਼ਰੈਕਚਰ ਨੂੰ ਜਲਦੀ ਠੀਕ ਕਰਨ ਵਿਚ ਸਹਾਇਤਾ ਕਰਦੇ ਹਨ। ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਗਰਮ ਰਾਈ ਦੇ ਤੇਲ ਨਾਲ ਟੁੱਟੀ ਹੱਡੀ ਵਾਲੀ ਥਾਂ ਦੀ ਮਾਲਸ਼ ਕਰੋ। ਪਰ ਘੱਟੋ-ਘੱਟ ਭੋਜਨ ਵਿਚ ਤੇਲ ਦੀ ਵਰਤੋਂ ਜ਼ਰੂਰ ਕਰੋ।


 

SHARE ARTICLE

ਏਜੰਸੀ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement