
ਅਨਾਨਾਸ ਦੀ ਖੁਰਾਕ 5 ਦਿਨਾਂ ‘ਚ 5 ਕਿਲੋਗ੍ਰਾਮ ਭਾਰ ਘਟਾਉਣ ‘ਚ ਸਹਾਇਤਾ ਕਰੇਗੀ।
ਪੂਰੇ ਭਾਰਤ ਵਿਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ ਇਸ ਦੇ ਚਲਦੇ 3 ਮਈ ਤੱਕ ਲੌਕਡਾਊਨ ਨੂੰ ਵਧਾ ਦਿੱਤਾ ਗਿਆ ਹੈ ਅਤੇ ਲੋਕ ਵੀ ਆਪਣੇ ਘਰਾਂ ਵਿਚ ਬੰਦ ਹਨ। ਇਸ ਨਾਲ ਭਾਰ ਵਧਣ ਦੀ ਚਿੰਤਾ ਕਈਆਂ ਨੂੰ ਸਤਾਉਂਦੀ ਹੋਵੇਗੀ। ਗਲਤ ਖਾਣ ਪੀਣ ਅਤੇ ਕਸਰਤ ਨਾ ਕਰਨ ਕਰਕੇ ਦਿਨ ਪ੍ਰਤੀ ਦਿਨ ਭਾਰ ਵਧਣਾ ਅੱਜਕੱਲ ਹਰ ਇਕ ਲਈ ਆਮ ਸਮੱਸਿਆ ਬਣ ਗਈ ਹੈ।
File photo
ਅਜਿਹੀ ਸਥਿਤੀ ਵਿਚ ਅਨਾਨਾਸ ਦੀ ਖੁਰਾਕ ਤੁਹਾਡੇ ਲਈ ਫਾਇਦੇਮੰਦ ਹੋਵੇਗੀ। ਅਨਾਨਾਸ ਦੀ ਖੁਰਾਕ 5 ਦਿਨਾਂ ‘ਚ 5 ਕਿਲੋਗ੍ਰਾਮ ਭਾਰ ਘਟਾਉਣ ‘ਚ ਸਹਾਇਤਾ ਕਰੇਗੀ। ਅਨਾਨਾਸ ਦੀ ਖੁਰਾਕ ਕਿਵੇਂ ਭਾਰ ਘਟਾਵੇਗੀ : ਅਨਾਨਾਸ ਦੀ ਖੁਰਾਕ ਫਾਈਬਰ ਨਾਲ ਭਰਪੂਰ ਹੁੰਦੀ ਹੈ। ਜੋ ਪੇਟ ਨੂੰ ਲੰਬੇ ਸਮੇਂ ਲਈ ਭਰਿਆ ਰੱਖਦਾ ਹੈ ਅਤੇ ਤੁਹਾਨੂੰ ਜ਼ਿਆਦਾ ਖਾਣ ਤੋਂ ਬਚਾਉਂਦਾ ਹੈ। ਦਿਨ ‘ਚ ਜਿੰਨੇ ਵਾਰ ਮਰਜ਼ੀ ਅਨਾਨਾਸ ਖਾਓ ਪਰ ਤੁਹਾਡਾ ਭਾਰ ਨਹੀਂ ਵਧੇਗਾ ਕਿਉਂਕਿ ਇਸ ‘ਚ ਕੈਲੋਰੀ ਘੱਟ ਹੁੰਦੀ ਹੈ। ਇਹ ਲੇਪਟਿਨ ਨਾਮਕ ਹਾਰਮੋਨ ਨੂੰ ਵੀ ਸੰਤੁਲਿਤ ਕਰਦਾ ਹੈ।
File photo
ਅਨਾਨਾਸ ‘ਚ ਮੌਜੂਦ ਫਾਇਟਨੁਟਰੀਐਂਟ ਪਾਚਨ ਪ੍ਰਣਾਲੀ ਨੂੰ ਸਹੀ ਰੱਖਦੇ ਹਨ। ਇਸ ਨੂੰ ਤੁਸੀਂ ਨਾਸ਼ਤੇ ਤੋਂ ਪਹਿਲਾਂ – ਸ਼ਹਿਦ ਅਤੇ ਸੇਬ ਸਾਈਡਰ ਸਿਰਕੇ ਦੇ ਨਾਲ ਗਰਮ ਪਾਣੀ ਦੇ 1 ਕੱਪ ਨਾਲ ਵੀ ਲੈ ਸਕਦੇ ਹੋ। ਅਨਾਨਾਸ ਦੀ ਖੁਰਾਕ ਨਾਲ ਸੰਬੰਧਿਤ ਕੁੱਝ ਜ਼ਰੂਰੀ ਗੱਲਾਂ ਦਿਨ ‘ਚ ਘੱਟੋ ਘੱਟ 8-9 ਗਲਾਸ ਪਾਣੀ ਪੀਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਡੀਹਾਈਡਰੇਸ਼ਨ, ਪੇਟ 'ਚ ਗੜਬੜੀ ਅਤੇ ਐਸਿਡਿਟੀ ਹੋ ਸਕਦੀ ਹੈ। ਇਹ ਬਹੁਤ ਸਾਰੇ ਲੋਕਾਂ ਵਿੱਚ ਦਸਤ ਦਾ ਕਾਰਨ ਵੀ ਬਣ ਸਕਦਾ ਹੈ, ਜੇ ਅਜਿਹਾ ਹੈ, ਤਾਂ ਖੁਰਾਕ ਨੂੰ ਬੰਦ ਕਰੋ। ਜੇ ਤੁਹਾਨੂੰ ਅਨਾਨਾਸ ਤੋਂ ਐਲਰਜੀ ਹੈ, ਤਾਂ ਇਸ ਨੂੰ ਨਾ ਖਾਓ। ਇਸ ਨਾਲ ਮੂੰਹ ਅਤੇ ਗਲੇ ‘ਚ ਸੋਜ ਆ ਸਕਦੀ ਹੈ।